Thu,Aug 22,2019 | 09:21:58am
HEADLINES:

Social

ਸਿੱਖਿਆ ਤੇ ਆਰਥਿਕ ਆਜ਼ਾਦੀ ਨਾਲ ਘੱਟ ਹੋ ਸਕਦੇ ਨੇ ਮਹਿਲਾਵਾਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ

ਸਿੱਖਿਆ ਤੇ ਆਰਥਿਕ ਆਜ਼ਾਦੀ ਨਾਲ ਘੱਟ ਹੋ ਸਕਦੇ ਨੇ ਮਹਿਲਾਵਾਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ

ਜੇਕਰ ਭਾਰਤੀ ਮਹਿਲਾਵਾਂ ਸਿੱਖਿਅਤ ਤੇ ਆਰਥਿਕ ਤੌਰ 'ਤੇ ਆਜ਼ਾਦ ਹਨ ਤੇ ਉਹ ਘਰੇਲੂ ਹਿੰਸਾ ਦਾ ਘੱਟ ਸਾਹਮਣਾ ਕਰਦੀਆਂ ਹਨ ਤਾਂ ਉਨ੍ਹਾਂ 'ਚ ਖ਼ੁਦਕੁਸ਼ੀ ਕਰਨ ਦੀ ਦਰ 'ਚ ਗਿਰਾਵਟ ਹੋਣ ਦੀ ਸੰਭਾਵਨਾ ਹੈ। ਭਾਰਤ 'ਚ ਮਹਿਲਾਵਾਂ ਦੀ ਖ਼ੁਦਕੁਸ਼ੀ ਦੀ ਦਰ ਵਿਸ਼ਵ ਪੱਧਰੀ ਔਸਤ ਦਰ ਤੋਂ ਦੋ ਗੁਣਾ ਜ਼ਿਆਦਾ ਹੈ।

ਭਾਰਤ 'ਚ ਪ੍ਰਤੀ ਇਕ ਲੱਖ ਮਹਿਲਾਵਾਂ 'ਤੇ 15 ਮਹਿਲਾਵਾਂ ਖ਼ੁਦਕੁਸ਼ੀ ਕਰ ਲੈਂਦੀਆਂ ਹਨ, ਜੋ ਵਿਸ਼ਵ ਪੱਧਰੀ ਔਸਤ ਦਰ ਤੋਂ 2.1 ਗੁਣਾ ਜ਼ਿਆਦਾ ਹੈ ਤੇ 2016 'ਚ ਵਿਸ਼ਵ ਪੱਧਰ 'ਤੇ ਛੇਵੀਂ ਸਭ ਤੋਂ ਜ਼ਿਆਦਾ ਦਰ ਹੈ। ਜਿਵੇਂ ਕਿ 2018 'ਚ ਇਕ ਸਿਹਤ ਪੱਤ੍ਰਿਕਾ 'ਦ ਲੰਸੇਟ' 'ਚ ਪ੍ਰਕਾਸ਼ਿਤ 2016 ਦੇ ਅਧਿਐਨ, 'ਜੈਂਡਰ ਡਿਫ੍ਰੈਂਸ਼ੀਅਲ ਐਂਡ ਸਟੇਟ ਇਨ ਸੁਸਾਈਡ ਡੈੱਥ ਇਨ ਇੰਡੀਆ' (ਦ ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ)  1990 'ਚ ਦੱਸਿਆ ਗਿਆ ਹੈ।

ਭਾਰਤੀ ਮਹਿਲਾਵਾਂ ਦੀ ਉਮਰ 'ਚ ਖ਼ੁਦਕੁਸ਼ੀ 'ਚ 27 ਫੀਸਦੀ ਦੀ ਕਮੀ ਆਈ ਹੈ। ਜਦੋਂਕਿ ਮਰਦਾਂ ਲਈ ਉਮਰ ਦੀ ਦਰ ਐੱਸਡੀਆਰ 1990 ਤੋਂ 2016 ਤਕ ਨਹੀਂ ਬਦਲੀ ਗਈ। ਉਮਰ ਪੈਮਾਨਾ ਦਰ ਵੱਖ-ਵੱਖ ਆਬਾਦੀ ਵਿਚਾਲੇ ਪ੍ਰਸਾਰ ਦੀ ਤੁਲਨਾ 'ਚ ਮਦਦ ਕਰਦੀ ਹੈ। ਭਾਰਤ ਦੀ ਵਿਚਾਰਕ ਸੰਸਥਾ, 'ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ' 'ਚ ਪਬਲਿਕ ਹੈਲਥ ਦੀ ਪ੍ਰੋਫੈਸਰ ਰਾਖੀ ਡੰਡੋਨਾ ਕਹਿੰਦੀ ਹੈ ਕਿ ਇਹ ਸਿੱਖਿਆ ਦਾ ਪੱਧਰ ਵਧਣ, ਮਹਿਲਾਵਾਂ 'ਚ ਉਚ ਉਮਰ ਤੇ 1990 ਤੋਂ 2016 ਦੇ ਵਿਚਾਲੇ ਆਰਥਿਕ ਪ੍ਰਗਤੀ ਦੇ ਕਾਰਨ ਹੋ ਸਕਦਾ ਹੈ। 

ਅਧਿਐਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਮਹਿਲਾਵਾਂ ਵਿਚਾਲੇ ਖ਼ੁਦਕੁਸ਼ੀ 'ਚ ਸਭ ਤੋਂ ਵੱਧ ਅਨੁਪਾਤ ਵਿਆਹੁਤਾ ਮਹਿਲਾਵਾਂ ਦਾ ਹੈ ਤੇ ਇਹ ਇਸ ਤੱਥ ਦੇ ਬਾਵਜੂਦ ਹੈ ਕਿ ਵਿਸ਼ਵ ਭਰ 'ਚ ਵਿਆਹ ਨੂੰ ਖ਼ੁਦਕੁਸ਼ੀ ਦੇ ਖ਼ਿਲਾਫ਼ ਸੁਰੱਖਿਆਤਮਕ ਕਾਰਕ ਦੇ ਰੂਪ 'ਚ ਜਾਣਿਆ ਜਾਂਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਇਸਨੂੰ ਅਰੇਂਜ ਮੈਰਿਜ, ਘੱਟ ਉਮਰ 'ਚ ਵਿਆਹ, ਪ੍ਰੋੜ ਉਮਰ 'ਚ ਮਾਂ ਬਣਨਾ, ਮਾੜਾ ਜੀਵਨ ਪੱਧਰ, ਘਰੇਲੂ ਹਿੰਸਾ ਤੇ ਆਰਥਿਕ ਸੁਤੰਤਰਤਾ ਦੀ ਘਾਟ ਵਰਗੇ ਕਾਰਨਾਂ ਦੁਆਰਾ ਸਮਝਿਆ ਜਾ ਸਕਦਾ ਹੈ।

ਘੱਟ ਉਮਰ 'ਚ ਵਿਆਹ ਅਜੇ ਵੀ ਭਾਰਤ 'ਚ ਆਮ ਹਨ। ਨਵੀਨਤਮ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ 4) ਅਨੁਸਾਰ 27 ਫੀਸਦੀ ਲੜਕੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋਇਆ ਹੈ ਤੇ 8 ਫੀਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਗਰਭਵਤੀ ਸਨ। ਦੁਨੀਆ ਭਰ 'ਚ ਘਰੇਲੂ ਹਿੰਸਾ ਦਾ ਮਹਿਲਾਵਾਂ 'ਚ ਖ਼ੁਦਕੁਸ਼ੀ ਦੀ ਵਿਚਾਰਧਾਰਾ ਨਾਲ ਸਿੱਧਾ ਸਬੰਧ ਹੈ।  

ਭਾਰਤ 'ਚ 15-49 ਸਾਲ ਦੀ ਉਮਰ ਵਰਗ 'ਚ ਲਗਭਗ 29 ਫੀਸਦੀ ਵਿਆਹੁਤਾ ਮਹਿਲਾਵਾਂ ਨੇ ਆਪਣੇ ਪਾਰਟਨਰ ਦੁਆਰਾ ਹਿੰਸਾ ਦਾ ਅਨੁਭਵ ਕੀਤਾ ਹੈ ਤੇ ਗਰਭ ਅਵਸਥਾ ਦੌਰਾਨ 3 ਫੀਸਦੀ ਮਹਿਲਾਵਾਂ ਨੇ ਹਿੰਸਾ ਦਾ ਸਾਹਮਣਾ ਕੀਤਾ ਹੈ, ਜਿਵੇਂ ਕਿ ਐੱਨਐੱਫਐੱਚਐੱਸ 4 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ।

15 ਤੋਂ 49 ਸਾਲ ਦੀ ਉਮਰ 'ਚ ਸਿਰਫ 36 ਫੀਸਦੀ ਭਾਰਤੀ ਮਹਿਲਾਵਾਂ ਨੇ 10 ਸਾਲ ਤੋਂ ਜ਼ਿਆਦਾ ਸਿੱਖਿਆ ਪ੍ਰਾਪਤ ਕੀਤੀ ਹੈ। ਇਸ ਲਈ ਘੱਟ ਉਮਰ 'ਚ ਵਿਆਹ, ਮਾਂ ਬਣਨਾ ਤੇ ਘਰੇਲੂ ਹਿੰਸਾ ਦੇ ਨਾਲ ਸਿੱਖਿਆ ਜਾਂ ਆਰਥਿਕ ਆਜ਼ਾਦੀ ਹਾਸਲ ਨਹੀਂ ਹੁੰਦੀ।

ਚੇਨਈ ਦੇ ਸਨੇਹਾ ਇੰਡੀਆ ਨਾਲ ਜੁੜੇ ਤੇ ਸਵੈ ਇੱਛੁਕ ਸਿਹਤ ਸੰਸਥਾਵਾਂ ਤੇ ਅਧਿਐਨ ਦੇ ਲੇਖਕਾਂ 'ਚੋਂ ਇਕ ਲਕਸ਼ਮੀ ਵਿਜੈਕੁਮਾਰ ਕਹਿੰਦੀ ਹੈ ਕਿ ਮਰਦਾਂ ਦੇ ਉਲਟ, ਸਿੱਖਿਆ ਖ਼ੁਦਕੁਸ਼ੀ ਦੇ ਖ਼ਿਲਾਫ ਮਹਿਲਾਵਾਂ ਲਈ ਇਕ ਸੁਰੱਖਿਆਤਮਕ ਕਾਰਕ ਹੈ। ਮਰਦਾਂ ਵਿਚਾਲੇ ਖ਼ੁਦਕੁਸ਼ੀ ਦਾ ਇਕ ਆਮ ਕਾਰਨ ਵਿੱਤੀ ਕਰਜ਼ਾ ਹੈ, ਜਦੋਂਕਿ ਮਹਿਲਾਵਾਂ ਲਈ ਇਹ ਪਰਿਵਾਰਕ ਤੇ ਵਿਆਹੁਤਾ ਸਮੱਸਿਆ ਹੈ।

ਵਿਜੈ ਕੁਮਾਰ ਨੇ ਕਿਹਾ ਕਿ ਬਾਲ ਵਿਆਹ ਨੂੰ ਰੋਕਣਾ, ਲੜਕੀਆਂ ਨੂੰ ਸਿੱਖਿਅਤ ਕਰਨਾ ਤੇ ਦਾਜ ਪ੍ਰਥਾ ਨੂੰ ਖਤਮ ਕਰਨ ਨਾਲ ਮਹਿਲਾਵਾਂ 'ਚ ਖ਼ੁਦਕੁਸ਼ੀ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। 

ਮਹਿਲਾਵਾਂ 'ਚ ਖ਼ੁਦਕੁਸ਼ੀ ਲਈ ਇਕ ਮਹੱਤਵਪੂਰਨ ਕਾਰਨ ਮਰਦਾਂ ਵੱਲੋਂ ਸ਼ਰਾਬ ਦਾ ਸੇਵਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅਧਿਐਨਾਂ 'ਚ ਮਰਦਾਂ ਦੁਆਰਾ ਸ਼ਰਾਬ ਦਾ ਸੇਵਨ, ਘਰੇਲੂ ਹਿੰਸਾ ਤੇ ਮਹਿਲਾਵਾਂ ਦੁਆਰਾ ਖ਼ੁਦਕੁਸ਼ੀ ਦੇ ਵਿਚਾਲੇ ਸਿੱਧਾ ਰਿਸ਼ਤਾ ਨਜ਼ਰ ਆਇਆ ਹੈ।

ਯੌਨ ਤੇ ਸਰੀਰਕ ਸਬੰਧਾਂ 'ਚ ਹਿੰਸਾ 'ਚ ਕਮੀ ਨਾਲ ਮਹਿਲਾਵਾਂ 'ਚ ਖ਼ੁਦਕੁਸ਼ੀ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਅਨੁਮਾਨ ਦੇ ਅਨੁਸਾਰ ਯੌਨ ਦੁਰਵਿਵਹਾਰ ਨਾ ਹੋਵੇ ਤਾਂ ਜੀਵਨ ਭਰ 'ਚ ਮਹਿਲਾਵਾਂ ਦੇ ਖ਼ੁਦਕੁਸ਼ੀ ਦੇ ਮਾਮਲਿਆਂ 'ਚ 28 ਫੀਸਦੀ ਦੀ ਕਮੀ ਆਵੇਗੀ। ਜਦੋਂ ਕਿ ਮਰਦਾਂ ਲਈ ਇਹ ਅੰਕੜੇ 7 ਫੀਸਦੀ ਤੱਕ ਹੋ ਸਕਦੇ ਹਨ।            

ਮਰਦਾਂ ਤੇ ਮਹਿਲਾਵਾਂ 'ਚ ਫਰਕ
ਡੰਡੋਨਾ ਨੇ ਕਿਹਾ ਕਿ ਹਾਲਾਂਕਿ ਵੱਖ ਵੱਖ ਸਮਾਜਿਕ ਕਾਰਕਾਂ ਦੇ ਕਾਰਨ ਮਹਿਲਾਵਾਂ 'ਚ ਖ਼ੁਦਕੁਸ਼ੀ ਦੀ ਦਰ 'ਚ ਘਾਟ ਆਈ ਹੈ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਮਰਦਾਂ ਦੀ ਖ਼ੁਦਕੁਸ਼ੀ ਦੀ ਦਰ 'ਚ ਪਿਛਲੇ ਤਿੰਨ ਸਾਲਾਂ ਤੋਂ ਕੋਈ ਬਦਲਾਅ ਨਹੀਂ ਆਇਆ।
1990 'ਚ ਮਹਿਲਾਵਾਂ 'ਚ ਖ਼ੁਦਕੁਸ਼ੀ ਦੇ ਕਾਰਨ ਮੌਤਾਂ ਪ੍ਰਤੀ 100,000 'ਤੇ 20 ਸਨ ਤੇ 2016 'ਚ ਪ੍ਰਤੀ 100,000 'ਤੇ 15 ਸਨ।

ਮਰਦਾਂ 'ਚ ਇਹ ਅੰਕੜਾ 1990 'ਚ ਪ੍ਰਤੀ 100,000 'ਤੇ 22 ਤੇ 2016 'ਚ ਪ੍ਰਤੀ 100,000 'ਤੇ 21 ਸੀ। ਵਿਸ਼ਵ ਪੱਧਰ 'ਤੇ ਮਹਿਲਾਵਾਂ ਦੇ ਮੁਕਾਬਲੇ ਮਰਦਾਂ 'ਚ ਖ਼ੁਦਕੁਸ਼ੀ ਦਾ ਜੋਖ਼ਮ ਦੋ ਸੌ ਫੀਸਦੀ ਜ਼ਿਆਦਾ ਹੈ। ਭਾਰਤ 'ਚ ਇਹ ਫਰਕ ਘੱਟ ਹੈ, ਮਹਿਲਾਵਾਂ ਦੇ ਮੁਕਾਬਲੇ 'ਚ ਸਿਰਫ 50 ਫੀਸਦੀ ਜ਼ਿਆਦਾ ਹੈ।

ਮਹਿਲਾਵਾਂ 'ਚ 71 ਫੀਸਦੀ ਤੇ ਮਰਦਾਂ 'ਚ 58 ਫੀਸਦੀ ਮੌਤਾਂ ਖ਼ੁਦਕੁਸ਼ੀ ਨਾਲ ਹੋਈਆਂ। 15 ਤੋਂ 39 ਸਾਲ ਦੀ ਉਮਰ ਹੱਦ 'ਚ ਮੌਤ ਦਾ ਕਾਰਨ  ਖ਼ੁਦਕੁਸ਼ੀ ਸੀ।

ਭਾਰਤ 'ਚ ਮਹਿਲਾਵਾਂ ਵੱਲੋਂ ਖ਼ੁਦਕੁਸ਼ੀ ਦੇ ਯਤਨਾਂ ਦੀ ਰਿਪੋਰਟ ਦਰਜ ਨਹੀਂ ਹੁੰਦੀ ਹਾਲਾਂਕਿ ਇਹ ਅਨੁਮਾਨ ਭਾਰਤ 'ਚ ਖ਼ੁਦਕੁਸ਼ੀ ਦੀ ਹੱਦ ਨੂੰ ਸਮਝਣ 'ਚ ਮਹੱਤਵਪੂਰਨ ਹੈ, ਪਰ ਇਹ ਖ਼ੁਦਕੁਸ਼ੀ ਦੀ ਕੋਸ਼ਿਸ਼ ਤੇ ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ 'ਚ ਜਿਨ੍ਹਾਂ ਦੀ ਮੌਤ ਨਹੀਂ ਹੁੰਦੀ, ਉਨ੍ਹਾਂ ਨੂੰ ਰਿਪੋਰਟ ਕਰਨ ਤੋਂ ਖੁੰਝ ਜਾਂਦੇ ਹਨ।

ਮਹਿਲਾਵਾਂ ਦੀ ਅਸਲ ਖ਼ੁਦਕੁਸ਼ੀ ਅਕਸਰ ਰਿਪੋਰਟ ਨਹੀਂ ਕੀਤੀ ਜਾਂਦੀ, ਕਿਉਂ ਕਿ ਵਿਆਹ ਦੇ 7 ਸਾਲ ਦੇ ਅੰਦਰ ਖ਼ੁਦਕੁਸ਼ੀ ਹੋਣ 'ਤੇ ਪਰਿਵਾਰਕ ਮੈਂਬਰ ਜ਼ਿੰਮੇਵਾਰ ਹੁੰਦੇ ਹਨ। 2014 ਦੀ ਖ਼ੁਦਕੁਸ਼ੀ ਮੌਤ ਦਰ ਦੇ ਅਧਿਐਨਾਂ ਦੇ ਮੁਤਾਬਕ ਮਰਦਾਂ ਦੁਆਰਾ ਖ਼ੁਦਕੁਸ਼ੀ ਦੇ ਮਾਮਲੇ 'ਚ 25 ਫੀਸਦੀ ਫਰਕ ਦੇ ਮੁਕਾਬਲੇ ਨੈਸ਼ਨ ਕ੍ਰਾਈਮ ਰਿਕਾਰਡਸ ਬਿਊਰੋ ਵੱਲੋਂ ਰਿਪੋਰਟ ਕੀਤੀਆਂ ਗਈਆਂ ਮਹਿਲਾਵਾਂ 'ਚ ਅਨੁਮਾਨਤ ਖ਼ੁਦਕੁਸ਼ੀ 'ਚ 37 ਫੀਸਦੀ ਅੰਤਰ ਸੀ।

ਸੀਈਐੱਚਏਟੀ ਦੀ ਕੋਆਰਡੀਨੇਟਰ ਸੰਗੀਤਾ ਰੇਗੇ ਕਹਿੰਦੀ ਹੈ ਕਿ ਮਹਿਲਾਵਾਂ ਵੱਲੋਂ ਜ਼ਹਿਰ ਦੁਆਰਾ ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਨੂੰ ਅਚਾਨਕ ਹੋਈਆਂ ਘਟਨਾਵਾਂ ਮੰਨ ਲਿਆ ਜਾਂਦਾ ਹੈ। ਸੀਈਐੱਚਏਟੀ ਸਿਹਤ 'ਤੇ ਕੰਮ ਕਰਨ ਦੇ ਯਤਨਾਂ ਦਾ ਨਾਂ ਹੈ। ਜਿਸਨੇ ਭਾਰਤ 'ਚ ਹਿੰਸਾ ਦਾ ਸਾਹਮਣਾ ਕਰਨ ਵਾਲੀਆਂ ਮਹਿਲਾਵਾਂ ਲਈ ਪਹਿਲੀ ਵਾਰ ਹਸਪਤਾਲ ਸਥਿਤ ਸੰਕਟ ਕੇਂਦਰ ਸ਼ੁਰੂ ਕੀਤਾ ਹੈ।

ਸਰਕਾਰੀ ਹਸਪਤਾਲਾਂ 'ਚ ਹਰ ਮਹੀਨੇ ਔਸਤਨ 25 ਮਹਿਲਾਵਾਂ ਜ਼ਹਿਰ ਲੈਣ ਦੀਆਂ ਅਚਨਚੇਤ ਘਟਨਾਵਾਂ ਦੇ ਤਹਿਤ ਭਰਤੀ ਕਰਵਾਈਆਂ ਜਾਂਦੀਆਂ ਹਨ। ਅਸੀਂ ਜ਼ਹਿਰ ਲੈਣ ਵਾਲੀਆਂ ਅਜਿਹੀਆਂ ਕਈ ਮਹਿਲਾਵਾਂ ਨਾਲ ਮਿਲਣ ਤੋਂ ਬਾਅਦ 2000 'ਚ ਪਹਿਲੀ ਵਾਰ 'ਦਿਲਾਸਾ' (ਹਸਪਤਾਲ ਸਥਿਤ ਸੰਕਟ ਕੇਂਦਰ) ਸ਼ੁਰੂ ਕੀਤਾ ਸੀ। ਹਸਪਤਾਲ 'ਚ ਇਨ੍ਹਾਂ ਮਹਿਲਾਵਾਂ ਨੂੰ ਸਿਹਤ ਸਹੂਲਤਾਂ ਮਿਲੀਆਂ ਪਰ ਉਨ੍ਹਾਂ ਨੂੰ ਅਜਿਹਾ ਕੋਈ ਸਮਰਥਨ ਨਹੀਂ ਮਿਲਿਆ, ਜਿਸ ਨਾਲ ਉਹ ਭਵਿੱਖ 'ਚ ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਨਾ ਕਰਨ।

ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਮਨੋਵਿਗਿਆਨਕ ਮਹਿਲਾਵਾਂ ਨੂੰ ਉਲਟ ਪ੍ਰਸਥਿਤੀਆਂ ਦੇ ਰੂਪ 'ਚ ਦੇਖਦੇ ਹਨ, ਜਦੋਂਕਿ ਉਹ ਉਨ੍ਹਾਂ ਅਸੁਵਿਧਾਜਨਕ ਮਾਹੌਲ ਦੀ ਅਣਦੇਖੀ ਕਰਦੇ ਹਨ, ਜੋ ਮੁੱਖ ਤੌਰ 'ਤੇ ਮਹਿਲਾਵਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਹੈ।
-ਸਵਾਗਤਾ ਯਦਵਾਰ

Comments

Leave a Reply