Wed,Jun 03,2020 | 08:15:17pm
HEADLINES:

Social

ਦੇਸ਼ ਭਰ 'ਚ ਜ਼ਮੀਨ ਲਈ ਕਈ ਦਹਾਕਿਆਂ ਤੋਂ ਚੱਲ ਰਹੀ ਦਲਿਤਾਂ ਦੀ ਲੜਾਈ

ਦੇਸ਼ ਭਰ 'ਚ ਜ਼ਮੀਨ ਲਈ ਕਈ ਦਹਾਕਿਆਂ ਤੋਂ ਚੱਲ ਰਹੀ ਦਲਿਤਾਂ ਦੀ ਲੜਾਈ

ਰਾਮ ਭਾਊ ਕਾਂਬਲੇ ਪੰਜ ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਇੱਕ ਰੈਲੀ 'ਚ ਸੁਣਿਆ ਸੀ ਕਿ ਬੀ.ਆਰ. ਅੰਬੇਡਕਰ ਦਲਿਤਾਂ ਤੋਂ ਖੋਹੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਅਪੀਲ ਕਰ ਰਹੇ ਸਨ। 80 ਸਾਲ ਦੇ ਕਾਂਬਲੇ ਦਾ ਅਜੇ ਵੀ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੇ ਘਰੇਗਾਓਂ ਪਿੰਡ 'ਚ ਜ਼ਮੀਨ 'ਤੇ ਕਬਜ਼ਾ ਹੈ। ਸੂਬੇ 'ਚ 11,000 ਤੋਂ ਜ਼ਿਆਦਾ ਦਲਿਤ ਪਰਿਵਾਰਾਂ ਦਾ ਮੌਜੂਦਾ ਸਮੇਂ ਪੁਣੇ ਤੇ ਬੈਂਗਲੁਰੂ ਦੇ ਸੰਯੁਕਤ ਆਕਾਰ ਦੇ ਬਰਾਬਰ ਫੈਲੀ ਜ਼ਮੀਨ 'ਤੇ ਕਬਜ਼ਾ ਹੈ।

1941 'ਚ ਫਰਵਰੀ ਦੀ ਸਵੇਰੇ ਡਾ. ਅੰਬੇਡਕਰ ਨੇ ਮਰਾਠਵਾੜਾ 'ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਸੀ, ਜੋ ਹੁਣ ਪੱਛਮੀ ਭਾਰਤ 'ਚ ਮਹਾਰਾਸ਼ਟਰ ਸੂਬੇ ਦਾ ਹਿੱਸਾ ਹੈ। ਕਾਂਬਲੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਥੇ ਪੂਰੇ ਇਲਾਕੇ 'ਚੋਂ ਦਲਿਤ ਆਏ ਸਨ। ਕਾਂਬਲੇ ਲਗਭਗ 100,000 ਦਲਿਤ ਕਿਸਾਨਾਂ 'ਚੋਂ ਸਨ, ਜੋ ਮਰਾਠਵਾੜਾ 'ਚ ਡਾ. ਅੰਬੇਡਕਰ ਦੀ ਅਪੀਲ 'ਤੇ ਆਏ ਤੇ ਖੇਤੀਯੋਗ ਭੂਮੀ 'ਤੇ ਕਬਜ਼ਾ ਕੀਤਾ।

1991 'ਚ ਇੱਕ ਅੰਦੋਲਨ ਦੇ ਬਾਅਦ ਉਨ੍ਹਾਂ ਲੋਕਾਂ ਨੇ ਇੱਕ ਲੱਖ ਹੈਕਟੇਅਰ ਭੁਮੀ 'ਤੇ ਕਬਜ਼ਾ ਕਰ ਲਿਆ, ਜੋ ਸਾਂਝੇ ਤੌਰ 'ਤੇ ਅੱਜ ਦੇ ਪੁਣੇ ਤੇ ਬੈਂਗਲੁਰੂ ਦੇ ਬਰਾਬਰ ਦਾ ਇਲਾਕਾ ਹੈ। 2019 ਵਿੱਚ, ਅੰਦੋਲਨ ਓਨਾ ਹੀ ਅਸਲ ਹੈ, ਜਿੰਨਾ ਕਿ 1941 'ਚ ਰਾਮਭਾਊ ਲਈ ਤੇ 11 ਹਜ਼ਾਰ ਹੋਰ ਦਲਿਤ ਪਰਿਵਾਰਾਂ ਲਈ ਮਰਾਠਵਾੜਾ ਵਿੱਚ ਸੀ। 64 ਹਜ਼ਾਰ 590 ਵਰਗ ਕਿਲੋਮੀਟਰ ਦਾ ਖੇਤਰ ਹੈ ਤੇ ਭੂਗੋਲਿਕ ਤੌਰ 'ਤੇ ਦੇਖੀਏ ਤਾਂ ਤਾਮਿਲਨਾਡੂ ਦਾ ਲਗਭਗ ਅੱਧਾ ਹਿੱਸਾ ਹੈ।

ਉਹ ਹਾਲੇ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਦੇ ਹਨ, ਕਿਉਂਕਿ ਦਲਿਤਾਂ ਤੇ ਹੋਰ ਇਤਿਹਾਸਕ ਤੌਰ 'ਤੇ ਪੀੜਤ ਸਮਾਜਾਂ ਨੂੰ ਜ਼ਮੀਨ ਪ੍ਰਦਾਨ ਕਰਨ ਦੇ ਮਕਸਦ ਨਾਲ 7 ਦਹਾਕੇ ਪਹਿਲਾਂ ਦਾ ਭੂਮੀ ਸੁਧਾਰ ਤੇ ਸਰਕਾਰੀ ਪ੍ਰੋਗਰਾਮ ਹੁਣ ਆਪਣੀ ਪ੍ਰਾਸੰਗਿਕਤਾ ਖੋ ਚੁੱਕੇ ਹਨ। ਇੰਡੀਆ ਲੈਂਡ ਐਂਡ ਲਾਈਵਸਟਾਕ ਹੋਲਡਿੰਗ ਦੇ ਸਰਵੇ ਅਨੁਸਾਰ ਲਗਭਗ 60 ਫੀਸਦੀ ਦਲਿਤ ਪਰਿਵਾਰਾਂ ਕੋਲ 2013 ਵਿੱਚ ਕੋਈ ਖੇਤ ਨਹੀਂ ਸੀ।

ਜਨਗਣਨਾ ਅਨੁਸਾਰ ਲਗਭਗ 70 ਫੀਸਦੀ ਦਲਿਤ ਕਿਸਾਨ ਦੂਜਿਆਂ ਦੀ ਮਾਲਕੀ ਵਾਲੀਆਂ ਜ਼ਮੀਨਾਂ 'ਤੇ ਮਜ਼ਦੂਰ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਤਰਕ ਸੀ ਕਿ ਪੇਂਡੂ ਦਲਿਤਾਂ ਨੂੰ ਸਰਕਾਰਾਂ ਦੇ ਕੰਟਰੋਲ ਹੇਠਲੀ ਖੇਤੀ ਯੋਗ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੈ। 1941 ਮਰਾਠਵਾੜਾ ਰੈਲੀ ਵਿੱਚ ਉਨ੍ਹਾਂ ਨੇ ਦਲਿਤਾਂ ਤੋਂ ਪਿੰਡਾਂ 'ਚ ਜਨਤਕ ਭੂਮੀ 'ਤੇ ਕਬਜ਼ਾ ਕਰਨ ਤੇ ਖੇਤੀ ਕਰਨ ਦੀ ਅਪੀਲ ਕੀਤੀ ਸੀ ਤੇ ਦੱਸਿਆ ਸੀ ਕਿ ਅਜਿਹਾ ਕਰਕੇ ਉਹ ਆਤਮ ਨਿਰਭਰ ਕਿਸਾਨ ਬਣ ਸਕਦੇ ਹਨ।

ਲੈਂਡ ਕਨਫਲਿਕਟ ਵਾਚ ਅਨੁਸਾਰ 13 ਭਾਰਤੀ ਸੂਬਿਆਂ 'ਚ ਭਾਰੀ ਸੰਘਰਸ਼, ਜਿਨ੍ਹਾਂ 'ਚ 92,000 ਦਲਿਤ ਸ਼ਾਮਲ ਹਨ, ਜੋ ਜ਼ਮੀਨ 'ਤੇ ਦਾਅਵਾ ਕਰਨ ਲਈ ਲੜ ਰਹੇ ਹਨ। ਲੈਂਡ ਕਨਫਲਿਕਟ ਵਾਚ ਰਿਸਰਚਰਾਂ ਦਾ ਇੱਕ ਨੈੱਟਵਰਕ ਹੈ, ਜੋ ਭਾਰਤ 'ਚ ਭੂਮੀ ਸੰਘਰਸ਼ ਦੇ ਅੰਕੜਿਆਂ ਨੂੰ ਇਕੱਠਾ ਕਰਦਾ ਹੈ ਤੇ ਉਸਦਾ ਖਾਕਾ ਤਿਆਰ ਕਰਦਾ ਹੈ। ਮਹਾਰਾਸ਼ਟਰ 'ਚ ਸਰਕਾਰੀ ਭੁਮੀ 'ਤੇ ਕਬਜ਼ੇ ਦੀ ਜੋ ਸ਼ੁਰੂਆਤ ਹੋਈ ਹੈ, ਉਹ ਪੰਜਾਬ, ਕੇਰਲ ਤੇ ਤਾਮਿਲਨਾਡੂ ਵਿੱਚ ਫੈਲ ਗਿਆ ਹੈ।

ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਵਿੱਚ ਭੁਮੀ ਪੁਨਰ ਵੰਡ ਪ੍ਰੋਗਰਾਮਾਂ 'ਚ ਦਲਿਤਾਂ ਨੂੰ ਦਿੱਤੇ ਗਏ ਭੂਮੀ ਟਾਈਟਲ ਬੇਕਾਰ ਹਨ, ਕਿਉਂਕਿ ਉੱਚ ਜਾਤੀ, ਜੋ ਮੂਲ ਤੌਰ 'ਤੇ ਭੂਮੀ ਦੇ ਮਾਲਕ ਸਨ, ਨੇ ਕਦੇ ਕੰਟਰੋਲ ਨਹੀਂ ਛੱਡਿਆ। 1947 'ਚ ਆਜ਼ਾਦੀ ਦੇ ਬਾਅਦ ਭਾਰਤੀ ਸੂਬਿਆਂ, ਜਿਨ੍ਹਾਂ ਨੂੰ ਭੂਮੀ ਕਾਨੂੰਨ ਪਾਸ ਕਰਨ ਦਾ ਅਧਿਕਾਰ ਹੈ, ਉਨ੍ਹਾਂ ਨੇ ਜ਼ਿਮੀਂਦਾਰਾਂ ਜਾਂ ਸਾਮੰਤੀ ਜ਼ਿਮੀਂਦਾਰਾਂ ਦੀ ਵੱਡੀ ਭੂਮੀ ਨੂੰ ਤੋੜਨ ਦੇ ਉਦੇਸ਼ ਨਾਲ ਕਾਨੂੰਨਾਂ ਨੂੰ ਪੇਸ਼ ਕੀਤਾ ਤੇ ਦਲਿਤਾਂ ਸਣੇ ਭੂਮੀਹੀਣਾਂ ਨੂੰ ਵਾਧੂ ਭੂਮੀ ਵੰਡੀ।

ਹਾਲਾਂਕਿ ਭੂਮੀ ਸੁਧਾਰ ਕਾਨੂੰਨਾਂ ਨੂੰ ਲਾਗੂ ਕਰਨ ਦਾ ਢੰਗ ਖਰਾਬ ਰਿਹਾ ਹੈ, ਕਿਉਂਕਿ ਕੋਈ ਵੀ ਸਰਕਾਰ ਜ਼ਿਮੀਂਦਾਰਾਂ ਨਾਲ ਦੁਸ਼ਮਣੀ ਲੈਣ ਲਈ ਤਿਆਰ ਨਹੀਂ ਹੈ, ਜੋ ਪ੍ਰਮੁੱਖ ਜਾਤੀਆਂ ਤੋਂ ਹਨ। ਸਿਆਸਤਦਾਨ ਨੌਕਰਸ਼ਾਹਾਂ 'ਤੇ ਕਾਨੂੰਨਾਂ ਨੂੰ ਠੀਕ ਢੰਗ ਨਾਲ ਲਾਗੂ ਨਾ ਕਰਨ ਦਾ ਦੋਸ਼ੀ ਠਹਿਰਾਉਂਦੇ ਹਨ, ਜਦੋਂਕਿ ਨੌਕਰਸ਼ਾਹ ਸਿਆਸਤਦਾਨਾਂ 'ਤੇ ਦਖਲਅੰਦਾਜ਼ੀ ਦਾ ਦੋਸ਼ ਲਗਾਉਂਦੇ ਹਨ, ਜੋ ਖੁਦ ਅਕਸਰ ਵੱਡੀਆਂ ਜ਼ਮੀਨਾਂ ਦੇ ਮਾਲਕ ਹੁੰਦੇ ਹਨ।

ਕਦੇ ਅਛੂਤ ਕਹੇ ਜਾਣ ਵਾਲੇ ਤੇ ਹੁਣ ਅਧਿਕਾਰਕ ਤੌਰ 'ਤੇ 'ਅਨੁਸੂਚਿਤ ਜਾਤੀ', ਦਲਿਤ ਹਿੰਦੂ ਜਾਤੀ ਵਿਵਸਥਾ' ਦੁਆਰਾ ਪ੍ਰਭਾਸ਼ਿਤ ਧੰਦਿਆਂ 'ਚ ਕੰਮ ਕਰਨ ਲਈ ਮਜਬੂਰ ਸਨ। ਦਲਿਤਾਂ ਦੀਆਂ ਨੌਕਰੀਆਂ 'ਚ ਟਾਇਲਟਾਂ ਦੀ ਸਫਾਈ, ਮਰੇ ਹੋਏ ਪਸ਼ੂਆਂ ਨੂੰ ਸੰਭਾਲਣਾ, ਚਮੜਾ ਬਣਾਉਣਾ ਤੇ ਖੇਤਾਂ 'ਚ ਕੰਮ ਕਰਨਾ ਸ਼ਾਮਿਲ ਸੀ। ਉਨ੍ਹਾਂ ਨੂੰ ਮੰਦਿਰਾਂ 'ਚ ਦਾਖਿਲ ਹੋਣ 'ਤੇ ਰੋਕਿਆ ਜਾਂਦਾ ਸੀ ਤੇ ਉੱਚੀ ਜਾਤੀ ਦੇ ਲੋਕਾਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਖੂਹਾਂ 'ਚੋਂ ਪਾਣੀ ਲੈਣ ਦੀ ਮਨਾਹੀ ਸੀ। ਉਨ੍ਹਾਂ ਨੂੰ ਸਿੱਖਿਆ ਤੇ ਆਪਣੀ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਸੀ। ਇਨ੍ਹਾਂ 'ਚੋਂ ਕਈ ਪਾਬੰਦੀਆਂ ਅੱਜ ਵੀ ਹੋਂਦ ਵਿੱਚ ਹਨ। 

ਮਰਾਠਵਾੜਾ 'ਚ ਸੰਘਰਸ਼
ਕਾਂਬਲੇ ਦੀ ਗੁਆਂਢਣ, 50 ਸਾਲਾ ਸੁਨੰਦਾ ਕਾਂਬਲੇ ਇੱਕ ਹਸਮੁੱਖ ਮਹਿਲਾ ਹੈ ਤੇ ਉਹ ਮੱਥੇ 'ਤੇ ਵੱਡਾ ਸਿੰਦੂਰ ਲਗਾਉਂਦੀ ਹੈ। 1989 ਦਾ ਉਹ ਦਿਨ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਯਾਦ ਹੈ, ਜਦੋਂ ਉਹ ਤੇ ਗੁਆਂਢ ਦੀਆਂ ਕੁਝ ਮਹਿਲਾਵਾਂ ਘਾਹ ਖੋਤ ਰਹੀਆਂ ਸਨ ਤੇ ਉਹ ਸਾਰੇ ਪਿੰਡ ਦੀ ਇੱਕ ਬੰਜਰ ਪਈ ਜ਼ਮੀਨ 'ਤੇ ਚਲੀਆਂ ਗਈਆਂ। ਉਨ੍ਹਾਂ ਨੇ ਰੇਡੀਓ 'ਤੇ ਸੁਣਿਆ ਸੀ ਕਿ ਦਲਿਤ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਨ। 

ਸੁਨੰਦਾ ਦੇ ਰਿਸ਼ਤੇਦਾਰ, ਜੋ ਗੁਆਂਢੀ ਜ਼ਿਲ੍ਹੇ ਬੀੜ ਤੋਂ ਆਏ ਸਨ, ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੁਝ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਸੁਨੰਤਾ ਤੇ ਹੋਰ ਮਹਿਲਾਵਾਂ ਨੇ ਦਾਤੀਆਂ ਨੂੰ ਨਾਲ ਜ਼ਮੀਨ ਨੂੰ ਖੋਦਿਆ ਤੇ ਜਵਾਰ ਦੇ ਬੀਜ ਬੋਏ। ਕੁਝ ਹਫਤਿਆਂ ਬਾਅਦ, ਬੀਜ ਫੁੱਟ ਪਏ। ਆਖਿਰਕਾਰ, ਪਿੰਡ ਦੇ ਦਲਿਤਾਂ ਨੇ 32 ਹੈਕਟੇਅਰ 'ਚੋਂ 22 ਹੈਕਟੇਅਰ ਨੂੰ ਆਪਸ 'ਚ ਵੰਡ ਲਿਆ, ਜੋ ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਹਰ ਵਿਅਕਤੀ ਕਿੰਨਾ ਬੀਜ ਬੋ ਸਕਦਾ ਸੀ ਤੇ ਕਿੰਨੀ ਮਿਹਨਤ।

ਇੱਕ ਅਨੁਮਾਨ ਦੇ ਅਨੁਸਾਰ ਸਰਕਾਰੀ ਹੁਕਮ 'ਚ 1978 ਤੇ 1991 ਵਿਚਾਲੇ 84,230 ਲੋਕਾਂ ਨੇ ਪੂਰੇ ਮਹਾਰਾਸ਼ਟਰ ਵਿੱਚ ਗਾਇਰਨ ਦੇ ਲਗਭਗ 100,000 ਹੈਕਟੇਅਰ 'ਤੇ ਕਬਜ਼ਾ ਕਰ ਲਿਆ ਸੀ। ਪਰ ਜ਼ਿਆਦਾਤਰ ਕਿਸਾਨਾਂ ਕੋਲ ਇਸ ਗੱਲ ਦਾ ਸਬੂਤ ਨਹੀਂ ਸੀ ਕਿ ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿੱਚ ਹੈ, ਜਿਵੇਂ ਕਿ ਜ਼ਮੀਨ ਅਧਿਕਾਰ ਅੰਦੋਲਨ (ਭੂਮੀ ਅਧਿਕਾਰ ਅੰਦੋਲਨ) ਦੇ ਜ਼ਿਲ੍ਹਾ ਕਨਵੀਨਰ ਅਸ਼ਰੁਬਾ ਗਾਇਕਵਾੜ ਕਹਿੰਦੇ ਹਨ।

ਜ਼ਮੀਨ ਅਧਿਕਾਰ ਅੰਦੋਲਨ ਨੇ ਜ਼ਮੀਨ ਖਿਤਾਬ ਫਾਈਲ ਕਰਨ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਨਾਲ ਲਗਭਗ 35,000 ਦਲਿਤਾਂ ਦੀ ਮਦਦ ਕੀਤੀ ਹੈ। ਪੱਤਰਾਂ ਵਿੱਚ ਉਨ੍ਹਾਂ ਨੇ ਪਤੀ ਪਤਨੀ ਦੋਵਾਂ ਦੇ ਨਾਂ ਖਿਤਾਬ ਮੰਗੇ ਹਨ ਤੇ ਸਿੰਜਾਈ ਦੀ ਸਹੂਲਤ ਲਈ ਬੇਨਤੀ ਕੀਤੀ ਹੈ।

2018 ਦੇ ਇੱਕ ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਕਬਜ਼ਾਧਾਰੀਆਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਕਰਕੇ  ਕਬਜ਼ਾਧਾਰੀਆਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਕਰਕੇ ਰਾਸ਼ਟਰੀ ਖਾਧ ਉਤਪਾਦਨ ਵਧਾਉਣ ਵਿੱਚ ਮਦਦ ਕਰੋ। ਕਬਜ਼ਾ ਕਰਨ ਵਾਲਿਆਂ ਵਿੱਚੋਂ ਇੱਕ ਅਰਵਿੰਦ ਕਾਂਬਲੇ ਪੁੱਛਦੇ ਹਨ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਵਿਅਕਤੀ ਖੁਦ ਦੇ ਉਪਰ ਮੁਕੱਦਮਾ ਚਲਾਉਣ ਲਈ ਸਰਕਾਰ ਨੂੰ ਕਹਿ ਰਿਹਾ ਹੈ?ਇਹ ਹੁਣ ਸਾਡੀ ਸਥਿਤੀ ਹੈ। ਪਰ ਜੋ ਮਰਜ਼ੀ ਹੋ ਜਾਵੇ ਅਸੀਂ ਆਸਾਨੀ ਨਾਲ ਹਾਰ ਨਹੀਂ ਮੰਨਾਂਗੇ। 

ਸਾਰੇ ਸੁਬਿਆਂ 'ਚ ਚੁਣੌਤੀਆਂ ਤੇ ਹੱਲ ਨਾਂਹ ਦੇ ਬਰਾਬਰ
ਜਨਗਣਨਾ 2011 ਅਨੁਸਾਰ ਗੈਰ ਦਲਿਤਾਂ ਵਿਚ 49 ਫੀਸਦੀ ਭੁਮੀਹੀਣ ਕਿਸਾਨਾਂ ਦੇ ਉਲਟ ਮਹਾਰਾਸ਼ਟਰ ਵਿੱਚ 81 ਫੀਸਦੀ ਦਲਿਤ ਕਿਸਾਨ ਖੇਤ ਮਜ਼ਦੁਰ ਸਨ, ਜਿਨ੍ਹਾਂ ਕੋਲ ਖੁਦ ਦੀ ਕੋਈ ਜ਼ਮੀਨ ਨਹੀਂ ਸੀ ਤੇ ਉਹ ਦੂਜਿਆਂ ਦੇ ਖੇਤਾਂ 'ਚ ਕੰਮ ਕਰਦੇ ਸਨ। ਘੱਟ ਤੋਂ ਘੱਟ ਤਿੰਨ ਹੋਰ ਸੂਬਿਆਂ ਵਿੱਚ ਭੂਮੀਹੀਣਤਾ ਦੇ ਇੱਕ ਵੱਡੇ ਅਨੁਪਾਤ ਦੇ ਨਾਲ, ਦਲਿਤਾਂ ਨੇ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ।

2014 ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਲਿਤਾਂ ਨੇ (ਜਿਥੇ 90 ਫੀਸਦੀ ਦਲਿਤ ਕਿਸਾਨ ਖੇਤ ਮਜ਼ਦੂਰ ਹਨ) 6,475 ਹੈਕਟੇਅਰ ਖਾਲੀ ਜ਼ਮੀਨ 'ਤੇ ਕਬਜ਼ਾ ਕੀਤਾ ਤੇ ਸਰਕਾਰ ਨੂੰ ਉਨ੍ਹਾਂ ਨੂੰ ਖਿਤਾਬ ਦੇਣ ਲਈ ਕਿਹਾ। ਪੰਜਾਬ 'ਚ ਦਲਿਤ ਆਬਾਦੀ ਦਾ ਇੱਕ ਤਿਹਾਈ ਹਿੱਸਾ ਹੈ, ਜੋ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ।

ਉਨ੍ਹਾਂ ਨੇ ਸੂਬੇ 'ਤੇ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਨਾ ਕਰਨ ਦਾ ਦੋਸ਼ ਲਗਾਇਆ ਹੈ, ਜੋ ਖੇਤੀ ਤੇ ਘਰਾਂ ਦੇ ਨਿਰਮਾਣ ਲਈ ਦਲਿਤਾਂ ਲਈ ਜਨਤਕ ਭੂਮੀ ਰਿਜ਼ਰਵ ਕਰਦੇ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤਹਿਤ ਆਯੋਜਿਤ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ਕਾਨੂੰਨੀ ਤੌਰ 'ਤੇ ਉਨ੍ਹਾਂ ਨੂੰ ਨਾ ਦਿੱਤੇ ਜਾਣ ਤੇ ਉਨ੍ਹਾਂ ਦੇ ਕਬਜ਼ਿਆਂ ਨੂੰ ਤੇਜ਼ ਕਰਨ ਦੀ ਧਮਕੀ ਦਿੱਤੀ ਹੈ। ਕੇਰਲ ਵਿੱਚ ਜਿਥੇ 93 ਫੀਸਦੀ ਦਲਿਤ ਕਿਸਾਨ ਖੇਤ ਮਜ਼ਦੂਰ ਹਨ, ਦਲਿਤਾਂ ਤੇ ਆਦਿਵਾਸੀਆਂ ਨੇ 2007 ਵਿੱਚ ਦੱਖਣੀ ਜ਼ਿਲ੍ਹੇ ਪਠਾਨਮਥਿੱਟਾ ਦੇ ਚੇਂਗਾਰਾ ਵਿੱਚ 25,000 ਹੈਕਟੇਅਰ ਦੇ ਰਬੜ ਪਲਾਂਟੇਸ਼ਨ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ। 
-ਨਿਹਾਰ ਗੋਖਲੇ  
ਲੈਂਡ ਕਨਫਲਿਕਟ ਵਾਚ

Comments

Leave a Reply