Tue,Aug 14,2018 | 07:28:49pm
HEADLINES:

Social

ਗਰੀਬੀ, ਅਨਪੜ੍ਹਤਾ ਤੇ ਅੱਤਿਆਚਾਰਾਂ ਦੀ ਮਾਰ ਸਹਿੰਦੇ ਅਨੁਸੂਚਿਤ ਜਾਤੀ ਵਰਗ ਦੇ ਲੋਕ

ਗਰੀਬੀ, ਅਨਪੜ੍ਹਤਾ ਤੇ ਅੱਤਿਆਚਾਰਾਂ ਦੀ ਮਾਰ ਸਹਿੰਦੇ ਅਨੁਸੂਚਿਤ ਜਾਤੀ ਵਰਗ ਦੇ ਲੋਕ

ਗੁਜਰਾਤ ਦੇ ਰਾਜਕੋਟ ਵਿੱਚ ਕੂੜਾ ਚੁੱਕਣ ਵਾਲੇ ਇੱਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਕਰੀਬ ਦੋ ਸਾਲ ਪਹਿਲਾਂ ਇਸੇ ਸੂਬੇ ਦੇ ਊਨਾ ਖੇਤਰ ਵਿੱਚ ਦਲਿਤ ਨੌਜਵਾਨਾਂ ਨੂੰ ਵੀ ਗਊ ਰੱਖਿਅਕਾਂ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਇਹ ਘਟਨਾਵਾਂ ਦੱਸਦੀਆਂ ਹਨ ਕਿ ਦੇਸ਼ ਵਿੱਚ ਅੱਜ ਵੀ ਦਲਿਤ ਸ਼ੋਸ਼ਿਤ ਸਮਾਜ ਦੇ ਲੋਕ ਕਿਨ੍ਹਾਂ ਹਾਲਾਤ ਵਿੱਚ ਜਿਊਣ ਲਈ ਮਜ਼ਬੂਰ ਹਨ।
 
ਇਸ ਸਮਾਜ ਦੇ ਲੋਕ ਰੋਜ਼ਾਨਾ ਅੱਤਿਆਚਾਰ ਸਹਿੰਦੇ ਹਨ, ਜਾਤੀ ਭੇਦਭਾਵ ਦੇ ਸ਼ਿਕਾਰ ਹੁੰਦੇ ਹਨ। ਇਨ੍ਹਾਂ ਹਾਲਾਤ ਵਿੱਚ ਜਦੋਂ ਇਨ੍ਹਾਂ ਵਰਗਾਂ ਨੂੰ ਹੋਰ ਸੁਰੱਖਿਅਤ ਮਾਹੌਲ ਦਿੱਤੇ ਜਾਣ ਦੀ ਜ਼ਰੂਰਤ ਸੀ, ਉਦੋਂ ਐੱਸਸੀ-ਐੱਸਟੀ ਐਕਟ ਨੂੰ ਕਮਜ਼ੋਰ ਕਰ ਦਿੱਤਾ ਗਿਆ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦਲਿਤਾਂ ਦੀ ਦੇਸ਼ ਵਿੱਚ 16.6 ਫੀਸਦੀ ਆਬਾਦੀ ਹੈ।
 
ਸਾਲ 2014 ਵਿੱਚ ਇਸ ਸਮਾਜ ਦੇ ਲੋਕਾਂ ਨਾਲ ਅਪਰਾਧ ਦੇ 40,401 ਮਾਮਲੇ, 2015 ਵਿੱਚ 38,670 ਤੇ 2016 ਵਿੱਚ 40,801 ਮਾਮਲੇ ਰਿਕਾਰਡ ਕੀਤੇ ਗਏ। ਮਤਲਬ, ਇੱਕ ਦਿਨ ਵਿੱਚ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਦੇ ਸਬੰਧ ਵਿੱਚ 111 ਮਾਮਲੇ ਦਰਜ ਹੁੰਦੇ ਹਨ। ਇਸੇ ਸਮਾਜ ਦੀਆਂ ਮਹਿਲਾਵਾਂ ਵੀ ਜਾਤੀ ਵਿਵਸਥਾ ਦਾ ਸ਼ਿਕਾਰ ਬਣਦੀਆਂ ਹਨ।
 
ਇੱਕ ਦਿਨ ਵਿੱਚ 6 ਦਲਿਤ ਮਹਿਲਾਵਾਂ ਬਲਾਤਕਾਰ ਦੀਆਂ ਸ਼ਿਕਾਰ ਹੁੰਦੀਆਂ ਹਨ। ਇਹ ਸਮਾਜ ਆਰਥਿਕ ਤੌਰ 'ਤੇ ਵੀ ਪੱਛੜਿਆ ਹੋਇਆ ਹੈ। ਯੋਜਨਾ ਕਮਿਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਸ਼ਹਿਰਾਂ ਵਿੱਚ 37 ਫੀਸਦੀ ਅਤੇ ਪਿੰਡਾਂ ਵਿੱਚ 40 ਫੀਸਦੀ ਦਲਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਸਿੱਖਿਆ ਦੇ ਮਾਮਲੇ ਵਿੱਚ ਵੀ ਇਸ ਸਮਾਜ ਦੀ ਸਥਿਤੀ ਠੀਕ ਨਹੀਂ ਹੈ।
 
ਯੋਜਨਾ ਕਮਿਸ਼ਨ ਦੀ ਰਿਪੋਰਟ ਮੁਤਾਬਕ, ਪੇਂਡੂ ਖੇਤਰ ਵਿੱਚ ਸਿਰਫ 62 ਫੀਸਦੀ ਦਲਿਤ ਪੜ੍ਹੇ-ਲਿਖੇ ਹਨ। ਸ਼ਹਿਰਾਂ ਵਿੱਚ ਦਲਿਤਾਂ ਦੀ ਸਾਖਰਤਾ ਦਰ 76 ਫੀਸਦੀ ਹੈ। ਇਹ ਅੰਕੜੇ ਇਹ ਸਮਾਜ ਦੀ ਮਾੜੀ ਹਾਲਤ ਦੀ ਤਸਵੀਰ ਤਾਂ ਸਾਫ ਕਰਦੇ ਹੀ ਹਨ, ਨਾਲ ਹੀ ਇਹ ਵੀ ਦੱਸਦੇ ਹਨ ਕਿ ਸਰਕਾਰੀ ਨੀਤੀਆਂ ਇਨ੍ਹਾਂ ਦੀ ਹਾਲਤ ਸੁਧਾਰਨ ਪ੍ਰਤੀ ਇਮਾਨਦਾਰ ਤੇ ਗੰਭੀਰ ਨਹੀਂ ਰਹੀਆਂ।

 

Comments

Leave a Reply