Sun,Jan 26,2020 | 07:43:59am
HEADLINES:

Social

ਪਬਲਿਕ ਸਪੇਸ ਬਨਾਮ ਅੱਧੀ ਆਬਾਦੀ : ਸ਼ਹਿਰ ਮਹਿਲਾਵਾਂ ਲਈ ਨਹੀਂ ਬਣਾਏ ਜਾਂਦੇ

ਪਬਲਿਕ ਸਪੇਸ ਬਨਾਮ ਅੱਧੀ ਆਬਾਦੀ : ਸ਼ਹਿਰ ਮਹਿਲਾਵਾਂ ਲਈ ਨਹੀਂ ਬਣਾਏ ਜਾਂਦੇ

ਮੈਟਰੋ ਟ੍ਰੇਨ ਵਿੱਚ ਜੋਰ-ਜੋਰ ਨਾਲ ਹੱਸਣ ਵਾਲੀਆਂ ਲੜਕੀਆਂ ਨੂੰ ਦੇਖ ਕੇ ਕਿਸੇ ਨੇ ਮੇਹਣਾ ਮਾਰਿਆ-ਇੰਨਾ ਹੱਸਣ ਦੀ ਕੀ ਗੱਲ ਹੈ। ਅੱਜ ਕੱਲ ਦੀਆਂ ਲੜਕੀਆਂ ਵੀ, ਨਾ...ਇਸ ਟਿੱਪਣੀ 'ਤੇ ਉੱਤਰ ਦੇਣ ਤੋਂ ਪਹਿਲਾਂ ਜਦੋਂ ਆਪਣਾ ਸਟੇਸ਼ਨ ਆ ਗਿਆ ਤਾਂ ਉਤਰਨ 'ਤੇ ਦੇਖਿਆ-ਇੱਕ ਇਕੱਲੀ ਲੜਕੀ ਟ੍ਰੇਨ ਦੀ ਉਡੀਕ ਵਿੱਚ ਬੈਂਚ 'ਤੇ ਅੱਧੀ ਲੰਮੀ ਪਈ ਸੀ।

ਸਾਰੇ ਉਸਨੂੰ ਘੂਰ ਰਹੇ ਸਨ। ਇੱਕ ਨੇ ਹਲਕੀ ਆਵਾਜ਼ ਵਿੱਚ ਕਿਹਾ, ਇਹ ਕੀ ਸੋਣ ਦੀ ਜਗ੍ਹਾ ਹੈ? ਖਿਆਲ ਆਇਆ, ਲੜਕੀਆਂ ਲਈ ਸ਼ਹਿਰਾਂ ਵਿੱਚ ਪਬਲਿਕ ਸਪੇਸ ਕਿਤੇ ਹੈ ਹੀ ਨਹੀਂ। ਉਹ ਜਬਰਦਸਤੀ ਸ਼ਹਿਰਾਂ ਵਿੱਚ ਆਪਣਾ ਸਪੇਸ ਖੋਹਣ ਦੀ ਕੋਸ਼ਿਸ਼ ਕਰਦੀਆਂ ਹਨ।

ਸ਼ਹਿਰਾਂ ਨੂੰ ਲੜਕੀਆਂ-ਔਰਤਾਂ ਦੇ ਨਜ਼ਰੀਏ ਨਾਲ ਤਿਆਰ ਹੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੀ ਰਚਨਾ ਕਰਨ ਵਾਲੇ ਪੁਰਸ਼ ਹਨ ਅਤੇ ਉਹ ਆਪਣੇ ਨਜ਼ਰੀਏ ਤੋਂ ਹੀ ਸ਼ਹਿਰਾਂ ਨੂੰ ਬਣਾਉਂਦੇ ਹਨ। ਦਿੱਲੀ ਤੋਂ ਲੈ ਕੇ ਮੁੰਬਈ ਅਤੇ ਸਿਡਨੀ ਤੋਂ ਲੈ ਕੇ ਦੁਬਈ ਤੱਕ ਸਾਰੇ ਸਥਾਨਾਂ 'ਤੇ ਪ੍ਰਸਿੱਧ ਇਮਾਰਤਾਂ ਬਣਾਉਣ ਵਾਲੇ ਪੁਰਸ਼ ਹਨ।

ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਅਤੇ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ ਨੂੰ ਪੁਰਸ਼ਾਂ ਨੇ ਡਿਜ਼ਾਈਨ ਕੀਤਾ ਹੈ। ਸਿਡਨੀ ਦੇ ਓਪੇਰਾ ਹਾਊਸ ਤੇ ਦੁਬਈ ਦੇ ਬੁਰਜ਼ ਖਲੀਫਾ, ਇਨ੍ਹਾਂ ਦੇ ਨਿਰਮਾਤਾ ਵੀ ਪੁਰਸ਼ ਹੀ ਹਨ। ਇਸੇ ਲਈ ਔਰਤਾਂ ਲਈ ਸ਼ਹਿਰਾਂ ਵਿੱਚ ਆਪਣੀ ਕੋਈ ਜਗ੍ਹਾ ਨਹੀਂ ਹੈ। ਉਹ ਬੱਸ ਰਹਿ ਰਹੀਆਂ ਹਨ ਅਤੇ ਆਪਣੇ ਸਪੇਸ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।

ਅਮਰੀਕੀ ਲੇਖਿਕਾ ਰੇਬੇਕਾ ਸੋਲਨਿਤ ਜਿਸਨੂੰ ਮੈਨਸਪੈਲਿੰਗ ਕਹਿੰਦੇ ਹਨ, ਸ਼ਹਿਰੀ ਯੋਜਨਾ ਮਤਲਬ ਅਰਬਨ ਪਲਾਨਿੰਗ ਦਾ ਆਧਾਰ ਉਹੀ ਹੈ। ਮੈਨਸਪੈਲਿੰਗ ਦਾ ਅਰਥ ਹੈ, ਪੁਰਸ਼ਾਂ ਦਾ ਬੇਹਤਰ ਗਿਆਨ ਦਾ ਦਾਅਵਾ ਅਤੇ ਚੀਜ਼ਾਂ ਦੇ ਅਰਥਾਂ ਨੂੰ ਕੰਟਰੋਲ ਕਰਨਾ। ਬੇਸ਼ੱਕ, ਉਹ ਆਪਣੇ ਨਜ਼ਰੀਏ ਤੋਂ ਹੀ ਗੱਲਾਂ ਅਤੇ ਚੀਜ਼ਾਂ ਸਾਫ ਕਰਦਾ ਹੈ।

ਪੁਰਸ਼ਾਂ ਦੇ ਨਜ਼ਰੀਏ ਤੋਂ ਸਾਡੀ ਸ਼ਹਿਰੀ ਚੇਤਨਾ ਦਾ ਵਿਕਾਸ ਹੋਇਆ ਹੈ। ਉਸਦੇ ਨਜ਼ਰੀਏ ਤੋਂ ਆਲੀਸ਼ਾਨ ਸ਼ਹਿਰੀ ਸੰਸਾਰ। ਉਹੀ ਤੈਅ ਕਰਦੇ ਹਨ ਕਿ ਦੁਨੀਆ ਕਿਸ ਤਰ੍ਹਾਂ ਦੀ ਹੋਵੇਗੀ ਅਤੇ ਉਹੀ ਦੱਸਦੇ ਹਨ ਕਿ ਦੁਨੀਆ ਅਜਿਹੀ ਹੋਵੇਗੀ।

ਸ਼ਹਿਰਾਂ ਦੀ ਰਚਨਾ ਆਦਮੀ, ਆਦਮੀਆਂ ਲਈ ਹੀ ਕਰਦੇ ਹਨ। ਸ਼ਹਿਰਾਂ ਵਿੱਚ ਮਹਿਲਾ ਸੁਰੱਖਿਆ 'ਤੇ ਸ਼ਿਲਪਾ ਫੜਕੇ, ਸਮੀਰਾ ਖਾਨ ਤੇ ਸ਼ੀ ਰਾਨਾਡੇ ਨੇ ਇੱਕ ਕਿਤਾਬ ਲਿਖੀ ਹੈ 'ਵਾਇ ਲਾਇਟਰ'। ਇਸ ਵਿੱਚ ਸ਼ਹਿਰੀ ਬਣਤਰ ਤੇ ਜੈਂਡਰ 'ਤੇ ਰਿਸਰਚ ਆਧਾਰਿਤ ਜਾਣਕਾਰੀਆਂ ਹਨ। ਕਿਤਾਬ ਦੱਸਦੀ ਹੈ ਕਿ ਸ਼ਹਿਰਾਂ ਦਾ ਵਿਕਾਸ ਦੋ ਤਰ੍ਹਾਂ ਨਾਲ ਹੁੰਦਾ ਹੈ-ਵਰਟੀਕਲ ਤੇ ਹੋਰੀਜੋਂਟਲ। ਵਰਟੀਕਲ ਵਿੱਚ ਵਿਕਾਸ ਉੱਪਰ ਵੱਲ ਕੀਤਾ ਜਾਂਦਾ ਹੈ। ਮਤਲਬ ਹਾਈ ਰਾਈਜ਼ ਬਿਲਡਿੰਗਸ। ਹੋਰੀਜੋਂਟਲ ਵਿੱਚ ਸ਼ਹਿਰਾਂ ਦਾ ਵਿਸਤਾਰ ਕੀਤਾ ਜਾਂਦਾ ਹੈ।

ਔਰਤਾਂ ਲਈ ਹੋਰੀਜੋਂਟਲ ਵਿਕਾਸ ਜ਼ਿਆਦਾ ਮਹੱਤਵਪੂਰਨ ਤੇ ਦੋਸਤਾਨਾ ਹੁੰਦਾ ਹੈ। ਵਰਟੀਕਲ ਵਿਕਾਸ ਵਿੱਚ ਉੱਚੀਆਂ ਇਮਾਰਤਾਂ ਦੇ ਨਾਲ ਸੜਕਾਂ ਜ਼ਿਆਦਾ ਸੁੰਨਸਾਨ ਹੁੰਦੀਆਂ ਹਨ ਅਤੇ ਸੇਗ੍ਰੇਗੇਸ਼ਨ ਵਧਦਾ ਹੈ।

ਆਫਿਸ ਸਪੇਸ, ਇੰਟਰਟੇਨਮੈਂਟ ਜ਼ੋਨ ਤੇ ਰਿਹਾਇਸ਼ੀ ਇਲਾਕੇ, ਸਾਰੇ ਅਲੱਗ-ਅਲੱਗ। ਇਸ ਨਾਲ ਆਫਿਸ ਸਪੇਸ ਤੋਂ ਰਿਹਾਇਸ਼ੀ ਇਲਾਕੇ ਤੱਕ ਆਉਣ ਵਾਲੀਆਂ ਸੜਕਾਂ ਲੰਮੀਆਂ ਤੇ ਅਸੁਰੱਖਿਅਤ ਹੁੰਦੀਆਂ ਹਨ। ਹੋਰੀਜੋਂਟਲ ਵਿਕਾਸ ਔਰਤਾਂ ਲਈ ਚੰਗੇ ਇਸ ਲਈ ਹੁੰਦੇ ਹਨ, ਕਿਉਂਕਿ ਸੜਕਾਂ ਦੇ ਕੰਢੇ ਕਦੇ ਸੁੰਨਸਾਨ ਨਹੀਂ ਹੁੰਦੇ। ਜ਼ੋਨ ਅਲੱਗ-ਅਲੱਗ ਨਾ ਹੋਣ ਤਾਂ ਹੋਰ ਵੀ ਚੰਗਾ ਹੈ, ਕਿਉਂਕ ਉਦੋਂ ਹਰ ਸਮੇਂ, ਹਰ ਸਥਾਨ 'ਤੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਕਿਤਾਬ ਰਿਸਰਚ ਦੇ ਆਧਾਰ 'ਤੇ ਇਹ ਸਾਬਿਤ ਕਰਦੀ ਹੈ ਕਿ ਔਰਤਾਂ ਸ਼ਹਿਰਾਂ ਵਿੱਚ ਭੀੜਭਾੜ ਪਸੰਦ ਜ਼ਿਆਦਾ ਕਰਦੀਆਂ ਹਨ।

ਸ਼ਹਿਰਾਂ ਦਾ ਭੂਗੋਲ ਬਦਲ ਗਿਆ
ਭਾਰਤੀ ਮਹਾਨਗਰ ਹੁਣ ਨਵੇਂ ਭੂਗੋਲ ਦੇ ਨਾਲ ਲੋਕਾਂ ਵਿਚਕਾਰ ਹਨ। ਇੱਥੇ ਜਨਤੱਕ ਸਪੇਸ, ਨਿੱਜੀ ਸਪੇਸ ਤੱਕ ਪਹੁੰਚਣ ਦਾ ਸਾਧਨ ਬਣ ਕੇ ਰਹਿ ਗਏ ਹਨ। ਤੁਸੀਂ ਦਫਤਰਾਂ 'ਚੋਂ ਨਿੱਕਲ ਕੇ ਸੜਕਾਂ 'ਤੇ ਉਦੋਂ ਚਲਦੇ ਹੋ, ਜਦੋਂ ਘਰ ਪਹੁੰਚਣਾ ਹੁੰਦਾ ਹੈ। ਸੜਕਾਂ ਵੀ ਤੇਜ਼ ਰਫਤਾਰ ਨਾਲ ਦੌੜਦੀਆਂ ਗੱਡੀਆਂ ਲਈ ਬਣੀਆਂ ਹਨ। ਲੰਮੇ-ਲੰਮੇ ਫਲਾਈਓਵਰਸ, ਉਦੋਂ ਬਹੁਤ ਚੰਗੇ ਲਗਦੇ ਹਨ, ਜਦੋਂ ਤੁਹਾਡੇ ਕੋਲ ਵੱਡੀ ਜਿਹੀ ਗੱਡੀ ਹੋਵੇ। 

ਸਾਈਕਲ ਸਵਾਰ ਨੂੰ ਇਹੀ ਸੜਕਾਂ ਵੱਢ ਖਾਣ ਨੂੰ ਦੌੜਦੀਆਂ ਹਨ, ਕਿਉਂਕਿ ਬਹੁਤ ਘੱਟ ਸੜਕਾਂ 'ਤੇ ਉਨ੍ਹਾਂ ਲਈ ਸਾਈਕਲ ਟ੍ਰੈਕ ਹਨ। ਉਨ੍ਹਾਂ ਨੂੰ ਤੇਜ਼ ਰਫਤਾਰ ਗੱਡੀਆਂ ਨਾਲ ਰੇਸ ਲਗਾਉਣੀ ਪੈਂਦੀ ਹੈ। ਬੇਸ਼ਕ ਅਜਿਹੀ ਸਟਡੀ ਨਹੀਂ ਹੈ ਕਿ ਸ਼ਹਿਰਾਂ ਵਿੱਚ ਪੁਰਸ਼ ਤੇ ਮਹਿਲਾ ਡ੍ਰਾਈਵਰਾਂ ਦਾ ਅਨੁਪਾਤ ਕੀ ਹੈ, ਪਰ ਅੱਖੀਂ ਦੇਖੀਂ ਸੜਕਾਂ 'ਤੇ ਪੁਰਸ਼ ਡ੍ਰਾਈਵਰ ਹੀ ਜ਼ਿਆਦਾ ਨਜ਼ਰ ਆਉਂਦੇ ਹਨ। ਜ਼ਿਆਦਾਤਰ ਡ੍ਰਾਈਵਰ ਪੁਰਸ਼ ਹਨ ਤਾਂ ਸਾਫ ਜਿਹੀ ਗੱਲ ਹੈ ਕਿ ਸੜਕਾਂ ਪੁਰਸ਼ਾਂ ਲਈ, ਉਨ੍ਹਾਂ ਦੀਆਂ ਸੁਵਿਧਾਵਾਂ ਲਈ ਬਣੀਆਂ ਹਨ।

ਸ਼ਹਿਰਾਂ ਦੀ ਪਲਾਨਿੰਗ ਵਿੱਚ ਯੂਜ਼ਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਪਰ ਸ਼ਹਿਰਾਂ ਦੀ ਡਿਜ਼ਾਈਨਿੰਗ ਵਿੱਚ ਯੂਜ਼ਰ ਦਾ ਕੋਈ ਲਿੰਗ ਤੈਅ ਨਹੀਂ ਹੁੰਦਾ। ਜਦੋਂ ਤੱਕ ਯੂਜ਼ਰ ਦੀ ਪਛਾਣ ਨਿਰਧਾਰਤ ਨਹੀਂ ਕੀਤੀ ਜਾਵੇਗੀ, ਸ਼ਹਿਰ ਕਿਵੇਂ ਬਣਨਗੇ। ਇਸ ਸਿਲਸਿਲੇ ਵਿੱਚ ਵਿਅਨਾ ਦੀ ਉਦਾਹਰਨ ਲਈ ਜਾ ਸਕਦੀ ਹੈ।

ਉਸ ਸ਼ਹਿਰ ਨੂੰ ਸਿਟੀ ਵਿਦ ਅ ਫੀਮੇਲ ਫੇਸ ਕਿਹਾ ਜਾਂਦਾ ਹੈ। 1985 ਵਿੱਚ ਵਿਅਨਾ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਮਹਿਲਾ ਯੋਜਨਾਕਾਰਾਂ ਨੂੰ ਸੌਂਪਿਆ ਗਿਆ। ਇਸ ਤੋਂ ਬਾਅਦ ਸ਼ਹਿਰ ਦਾ ਨਕਸ਼ਾ ਬਦਲ ਗਿਆ। ਸੜਕਾਂ ਕੰਢੇ ਫੁੱਟਪਾਥ ਚੌੜੇ ਕੀਤੇ ਗਏ। ਫੁੱਟਪਾਥ 'ਤੇ ਚੰਗੇ ਵੱਡੇ ਬੈਂਚ ਬਣਾਏ ਗਏ। ਪਬਲਿਕ ਸਪੇਸ ਜ਼ਿਆਦਾ ਹੋਏ।

ਮਹਿਲਾ ਯੋਜਨਾਕਾਰਾਂ ਨੇ ਇੱਕ ਅਧਿਐਨ ਕੀਤਾ, ਜਿਸ ਵਿੱਚ ਪਾਇਆ ਗਿਆ ਕਿ ਸ਼ਹਿਰਾਂ ਵਿੱਚ ਪੁਰਸ਼ਾਂ ਦੀ ਮੂਵਮੈਂਟ ਦੇ ਪੈਟਰਨ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਪਰ ਔਰਤਾਂ ਦੇ ਮੂਵਮੈਂਟ ਪੈਟਰਨ ਦਾ ਉਨ੍ਹਾਂ ਦੀ ਦਿਨ ਭਰ ਦੀ ਜ਼ਿੰਮੇਵਾਰੀਆਂ ਦੇ ਹਿਸਾਬ ਨਾਲ ਤੈਅ ਹੁੰਦਾ ਹੈ। ਅਧਿਐਨ ਤੋਂ ਇਹ ਵੀ ਪਤਾ ਚੱਲਾ ਕਿ ਔਰਤਾਂ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਪੁਰਸ਼ਾਂ ਮੁਕਾਬਲੇ ਜ਼ਿਆਦਾ ਕਰਦੀਆਂ ਹਨ ਅਤੇ ਪੁਰਸ਼ਾਂ ਦੇ ਮੁਕਾਬਲੇ ਪੈਦਲ ਵੀ ਜ਼ਿਆਦਾ ਚਲਦੀਆਂ ਹਨ।

ਇਸਨੂੰ ਦੇਖਦੇ ਹੋਏ ਯੋਜਨਾਕਾਰਾਂ ਨੇ ਪੈਦਲ ਯਾਤਰੀਆਂ ਦੇ ਹਿਸਾਬ ਨਾਲ ਸ਼ਹਿਰ ਦੀ ਯੋਜਨਾ ਬਣਾਈ। ਮਹਿਲਾਵਾਂ ਲਈ ਰਾਤ ਨੂੰ ਪੈਦਲ ਚੱਲਣਾ ਆਸਾਨ ਹੋਵੇ, ਇਸ ਲਈ ਸੜਕਾਂ 'ਤੇ ਜ਼ਿਆਦਾ ਲਾਈਟਾਂ ਲਗਵਾਈਆਂ। ਉਨ੍ਹਾਂ ਨੇ ਬਜ਼ੁਰਗਾਂ, ਵਿਕਲਾਂਗਾਂ ਨੂੰ ਵੀ ਸ਼ਹਿਰ ਦੀ ਪਲਾਨਿੰਗ ਵਿੱਚ ਹਿੱਸੇਦਾਰ ਬਣਾਇਆ। ਜਦੋਂ ਸ਼ਹਿਰੀ ਯੋਜਨਾ ਦੀ ਕਮਾਨ ਔਰਤਾਂ ਦੇ ਹੱਥਾਂ ਵਿੱਚ ਆਵੇਗੀ ਤਾਂ ਸ਼ਹਿਰਾਂ 'ਤੇ ਉਨ੍ਹਾਂ ਦਾ ਦਾਅਵਾ ਮਜ਼ਬੂਤ ਹੋਵੇਗਾ।
-ਮਾਸ਼ਾ

Comments

Leave a Reply