Tue,Oct 16,2018 | 07:54:39am
HEADLINES:

Social

ਜਾਤ ਦਾ ਕੂਪੋਸ਼ਣ ਨਾਲ ਡੂੰਘਾ ਰਿਸ਼ਤਾ

ਜਾਤ ਦਾ ਕੂਪੋਸ਼ਣ ਨਾਲ ਡੂੰਘਾ ਰਿਸ਼ਤਾ

ਸ਼ਹਿਰੀ ਭਾਰਤ 'ਚ ਜੇਕਰ ਘੱਟ ਵਜ਼ਨ ਵਾਲਾ ਬੱਚਾ ਹੈ ਤਾਂ ਉਸਦੇ ਕਿਸੇ ਅਨੁਸੂਚਿਤ ਜਾਤੀ ਜਾਂ ਜਨਜਾਤੀ ਵਰਗੇ ਵਾਂਝੇ ਵਰਗਾਂ ਨਾਲ ਸਬੰਧਤ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਅਜਿਹੇ ਬੱਚਿਆਂ ਦੇ ਪਿਤਾ ਦੇ ਅਨਪੜ੍ਹ ਹੋਣ ਦੀ ਸੰਭਾਵਨਾ ਵੀ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਹੋਰ ਬੱਚਿਆਂ ਦੇ ਮੁਕਾਬਲੇ ਬਿਨਾਂ ਟਾਇਲਟ ਵਾਲੇ ਘਰ ਵਿੱਚ ਰਹਿੰਦਾ ਹੋਵੇ। ਇਹ ਸਭਕੁਝ ਇੱਕ ਨਵੇਂ ਸਰਵੇ ਵਿੱਚ ਸਾਹਮਣੇ ਆਇਆ ਹੈ।
 
26 ਸਤੰਬਰ 2017 ਨੂੰ 'ਨੈਸ਼ਨਲ ਇੰਸਟੀਟਿਊਟ ਆਫ ਨਿਊਟ੍ਰੀਸ਼ਨ' (ਐੱਨਆਈਐੱਨ) ਵਲੋਂ ਜਾਰੀ ਰਿਸਰਚ ਰਿਪੋਰਟ 'ਚ ਇਹ ਸਾਹਮਣੇ ਆਇਆ ਹੈ ਕਿ ਅਨੁਸੂਚਿਤ ਜਾਤੀ-ਜਨਜਾਤੀ ਦੇ ਪੰਜ ਸਾਲ ਤੋਂ ਘੱਟ ਉਮਰ ਦੇ 32-33 ਫੀਸਦੀ ਲੜਕੇ ਘੱਟ ਵਜ਼ਨ ਦੇ ਸਨ।
 
ਜਨਰਲ ਆਬਾਦੀ ਲਈ ਇਹ ਅੰਕੜੇ 21 ਫੀਸਦੀ ਸਨ। ਅਨਪੜ੍ਹ ਪਿਤਾ ਦੇ ਪੰਜ ਸਾਲ ਤੋਂ ਘੱਟ ਉਮਰ ਦੇ 36 ਫੀਸਦੀ ਲੜਕੇ ਘੱਟ ਵਜ਼ਨ ਵਾਲੇ ਸਨ, ਜਦਕਿ ਸਿੱਖਿਅਤ ਪਿਤਾ ਦੇ ਬੱਚਿਆਂ ਲਈ ਅੰਕੜੇ 16 ਫੀਸਦੀ ਸਨ। ਟਾਇਲਟ ਤੱਕ ਪਹੁੰਚ ਦੇ ਬਿਨਾਂ 50.2 ਫੀਸਦੀ ਲੜਕੇ ਤੇ 44.6 ਫੀਸਦੀ ਲੜਕੀਆਂ ਸਟੰਡ (ਕੱਦ ਉਮਰ ਮੁਤਾਬਕ ਘੱਟ) ਸਨ, ਜਦਕਿ ਟਾਇਲਟਾਂ ਤੱਕ ਪਹੁੰਚ ਵਾਲੇ ਲੜਕੇ ਤੇ ਲੜਕੀਆਂ ਲਈ ਇਹ ਅੰਕੜਾ 26 ਫੀਸਦੀ ਅਤੇ 24 ਫੀਸਦੀ ਸੀ।
 
ਭਾਰਤ ਵਿੱਚ 50 ਫੀਸਦੀ ਬਚਪਨ ਵਿੱਚ ਹੋਣ ਵਾਲੀਆਂ ਮੌਤਾਂ ਦਾ ਕਾਰਨ ਕੁਪੋਸ਼ਣ ਹੈ। ਘੱਟ ਉਮਰ ਵਿੱਚ ਕੁਪੋਸ਼ਣ ਦਾ ਲੰਮੇ ਸਮੇਂ ਤੱਕ ਪ੍ਰਭਾਵ ਹੋ ਸਕਦਾ ਹੈ, ਜੋ ਕਿ ਵਿਅਕਤੀ ਦੀ ਯਾਦ ਸ਼ਕਤੀ, ਸਮਾਜਿਕ ਤੇ ਭਾਵਨਾਤਮਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਬਾਰੇ ਇੰਡੀਆ ਸਪੈਂਡ ਨੇ ਜੁਲਾਈ 2017 ਦੀ ਰਿਪੋਰਟ ਵਿਚ ਦੱਸਿਆ ਹੈ।
 
ਇੱਕ ਸੰਸਾਰਕ ਰਿਸਰਚ, ਐਂਡ ਆਫ ਚਾਈਲਡਹੁੱਡ ਰਿਪੋਰਟ 2017 ਕਹਿੰਦੀ ਹੈ ਕਿ ਸਟੰਡ ਬੱਚੇ, ਜਿਨ੍ਹਾਂ ਦਾ ਕੱਦ ਉਮਰ ਮੁਤਾਬਕ ਆਮ ਤੋਂ ਕਾਫੀ ਘੱਟ ਹੈ, ਉਹ ਜ਼ਿੰਦਗੀ ਭਰ ਸਿੱਖਿਆ ਅਤੇ ਕੰਮ ਵਿੱਚ ਘੱਟ ਮੌਕੇ ਪਾਉਂਦੇ ਹਨ। ਉਨ੍ਹਾਂ ਦੇ ਬਿਮਾਰ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
 
ਭਾਰਤ ਵਿਚ 10 ਵਿਚੋਂ ਸਿਰਫ ਇੱਕ ਬੱਚੇ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ। ਐੱਨਆਈਐਨ ਦੀ ਰਿਪੋਰਟ, ਭਾਰਤ ਵਿੱਚ ਸ਼ਹਿਰੀ ਆਬਾਦੀ ਦੇ ਭੋਜਨ ਤੇ ਪੋਸ਼ਣ ਸਬੰਧੀ ਸਥਿਤੀ ਅਤੇ ਸ਼ਹਿਰੀ ਪੁਰਸ਼ਾਂ ਤੇ ਮਹਿਲਾਵਾਂ ਵਿੱਚ ਮੋਟਾਪੇ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹਾਈਪਰਲਿਪੀਡਾਈਮਿਆ ਸਬੰਧੀ 2015-16 ਦੌਰਾਨ ਰਾਸ਼ਟਰੀ ਪੋਸ਼ਣ ਨਿਗਰਾਨੀ ਬਿਊਰੋ (ਐੱਨਐੱਨਐੱਮਬੀ) ਵਲੋਂ ਕੀਤੇ ਗਏ ਸ਼ਹਿਰੀ ਪੋਸ਼ਣ ਸਰਵੇਖਣ 'ਤੇ ਆਧਾਰਿਤ ਹੈ। ਸਰਵੇਖਣ ਵਿੱਚ 16 ਸੂਬਿਆਂ ਅਤੇ 20 ਸ਼ਹਿਰਾਂ ਵਿੱਚ 1000 ਤੋਂ ਜ਼ਿਆਦਾ ਵਾਰਡਾਂ ਦੇ 52,577 ਘਰਾਂ ਤੋਂ 1,72,000 ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਸੀ।
 
ਵਿਸ਼ਵ ਬੈਂਕ ਦੀ ਇੱਕ ਰਿਸਰਚ ਮੁਤਾਬਕ, ਸਫਾਈ ਤੱਕ ਪਹੁੰਚ ਟੱਟੀਆਂ ਦੇ ਮਾਮਲਿਆਂ ਨੂੰ ਘੱਟ ਕਰ ਦਿੰਦੀ ਹੈ, ਜੋ ਬੱਚਿਆਂ ਵਿੱਚ ਕੁਪੋਸ਼ਣ ਦਾ ਮੁੱਖ ਕਾਰਨ ਹਨ। ਅੰਕੜੇ ਦੱਸਦੇ ਹਨ ਕਿ 43 ਫੀਸਦੀ ਲੜਕੇ ਅਤੇ 40.5 ਫੀਸਦੀ ਲੜਕੀਆਂ, ਜੋ ਕਿ ਘੱਟ ਵਜ਼ਨ ਵਾਲੇ ਹਨ, ਉਨ੍ਹਾਂ ਤੱਕ ਟਾਇਲਟਾਂ ਦੀ ਪਹੁੰਚ ਨਹੀਂ ਹੈ। ਟਾਇਲਟਾਂ ਤੱਕ ਪਹੁੰਚ ਵਿਚ ਸੁਧਾਰ ਫੀਸਦੀ ਨੂੰ ਘੱਟ ਕਰਦੀ ਹੈ।
 
ਲੜਕਿਆਂ ਲਈ 22.5 ਫੀਸਦੀ ਅਤੇ ਲੜਕੀਆਂ ਲਈ 21.8 ਫੀਸਦੀ ਟਾਇਲਟ ਉਪਲਬਧ ਹੋਣ ਦੇ ਨਾਲ ਹੀ ਸਟੰਟਿੰਗ ਵਿੱਚ ਵੀ ਕਮੀ ਆਈ ਹੈ। ਸਵੱਛ ਭਾਰਤ ਮੁਹਿੰਮ ਸਾਲ 2014 'ਚ ਸ਼ੁਰੂ ਹੋਈ ਸੀ। ਇਸ ਮੁਹਿੰਮ ਤਹਿਤ 2017-18 ਤੱਕ 3.5 ਮਿਲੀਅਨ ਟਾਇਲਟਾਂ ਦਾ ਨਿਰਮਾਣ ਕਰਨ ਦੇ ਟੀਚੇ ਨੂੰ ਪਾਰ ਕਰਦੇ ਹੋਏ 4 ਮਿਲੀਅਨ ਟਾਇਲਟਾਂ ਦਾ ਨਿਰਮਾਣ ਕੀਤਾ ਗਿਆ ਹੈ। ਯੋਜਨਾ ਦੀ ਵੈੱਬਸਾਈਟ ਮੁਤਾਬਕ (24 ਅਕਤੂਬਰ 2017 ਤੱਕ) 2,23,550 ਕਮਿਊਨਿਟੀ ਟਾਇਲਟਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ, ਜਦਕਿ 2017-18 ਤੱਕ 2,04,000 ਦਾ ਟੀਚਾ ਤੈਅ ਕੀਤਾ ਗਿਆ ਸੀ।

ਐੱਸਸੀ-ਐੱਸਟੀ ਵਰਗਾਂ ਦੇ ਸਮਾਜਿਕ ਬਾਇਕਾਟ ਦਾ ਸਿਹਤ 'ਤੇ ਮਾੜਾ ਅਸਰ
ਅਗਸਤ 2015 ਦੀ ਰਿਸਰਚ ਮੁਤਾਬਕ, ਸਮਾਜਿਕ ਬਾਇਕਾਟ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਸਰਕਾਰੀ ਸਿਹਤ ਸੇਵਾਵਾਂ ਅਤੇ ਪ੍ਰੋਗਰਾਮਾਂ ਤੱਕ ਪਹੁੰਚਣ ਤੋਂ ਰੋਕਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਸਿਹਤ ਅਤੇ ਪੋਸ਼ਣ ਸਬੰਧੀ ਸਥਿਤੀ ਵਿਗੜਦੀ ਹੈ। ਐੱਨਆਈਐੱਨ ਦੀ ਰਿਸਰਚ ਤੋਂ ਪਤਾ ਲੱਗਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚੋਂ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹਨ, ਉਹ ਸਭ ਤੋਂ ਜ਼ਿਆਦਾ ਕੁਪੋਸ਼ਣ ਦੇ ਸ਼ਿਕਾਰ ਹਨ। ਲੜਕਿਆਂ ਵਿੱਚ 32.6 ਫੀਸਦੀ ਅਨੁਸੂਚਿਤ ਜਾਤੀ ਦੇ ਲੜਕੇ ਘੱਟ ਵਜ਼ਨ ਵਾਲੇ ਹਨ, ਜਦਕਿ ਅਨੁਸੂਚਿਤ ਜਨਜਾਤੀ ਦੇ 32.4 ਫੀਸਦੀ ਬੱਚੇ ਘੱਟ ਵਜ਼ਨ ਦੇ ਹਨ।
 
ਇਸੇ ਤਰ੍ਹਾਂ ਦੀ ਸਥਿਤੀ ਲੜਕੀਆਂ ਵਿਚਕਾਰ ਵੀ ਦੇਖੀ ਜਾ ਸਕਦੀ ਹੈ। ਦਲਿਤ ਘਰਾਂ ਵਿਚੋਂ 31.7 ਫੀਸਦੀ ਲੜਕੀਆਂ ਘੱਟ ਵਜ਼ਨ ਵਾਲੀਆਂ ਹਨ ਅਤੇ ਇਸ ਸਬੰਧ ਵਿਚ ਦੂਜੇ ਪੱਛੜੇ ਵਰਗਾਂ ਤੋਂ 25.8 ਫੀਸਦੀ ਲੜਕੀਆਂ ਘੱਟ ਵਜ਼ਨ ਦੀਆਂ ਹਨ। ਅਨੁਸੂਚਿਤ ਜਾਤੀ ਲੜਕਿਆਂ (39.4 ਫੀਸਦੀ) ਅਤੇ ਲੜਕੀਆਂ (33.4 ਫੀਸਦੀ) ਵਿੱਚ ਸਟੰਟਿੰਗ ਵੀ ਜ਼ਿਆਦਾ ਤੇਜ਼ ਹੈ। ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਬੱਚਿਆਂ ਵਿੱਚ ਬੇਸਟਿੰਗ ਜਾਂ ਘੱਟ ਵਜ਼ਨ ਆਮ ਹੈ। 18 ਫੀਸਦੀ ਪੀੜਤ ਲੜਕੇ ਅਤੇ ਲੜਕੀਆਂ ਇਸ ਪਿਛੋਕੜ ਤੋਂ ਆਉਂਦੇ ਹਨ।

ਸਿੱਖਿਆ ਮਹੱਤਵਪੂਰਨ
ਰਿਸਰਚ ਵਿੱਚ ਇਹ ਕਿਹਾ ਗਿਆ ਹੈ ਕਿ ਪੜ੍ਹੇ-ਲਿਖੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਪੋਸ਼ਣ ਸਬੰਧੀ ਸਥਿਤੀ ਵਿੱਚ ਵੱਡਾ ਫਰਕ ਕਰ ਸਕਦੇ ਹਨ। ਇਸ ਸਬੰਧ ਵਿੱਚ ਲੜਕਿਆਂ 'ਤੇ ਇੱਕ ਪਿਤਾ ਦੀ ਸਿੱਖਿਆ ਵਿਸ਼ੇਸ਼ ਤੌਰ 'ਤੇ ਪ੍ਰਭਾਵ ਪਾਉਂਦੀ ਹੈ, ਜਿਵੇਂ ਕਿ 2011 ਦੀ 'ਮੈਡੀਕਲ ਜਰਨਲ ਆਫ ਦਾ ਆਰਮਡ ਫੋਰਸੇਸ' ਵਲੋਂ ਛਪੀ ਜੁਲਾਈ ਦੀ ਇੱਕ ਰਿਪੋਰਟ ਕਹਿੰਦੀ ਹੈ। ਅੰਕੜਿਆਂ ਵਿੱਚ ਪਿਤਾ ਦੀ ਸਾਖਰਤਾ ਅਤੇ ਬੱਚਿਆਂ ਦੀ ਪੋਸ਼ਣ ਸਬੰਧੀ ਸਥਿਤੀ ਵਿਚਕਾਰ ਸਕਾਰਾਤਮਕ ਸਬੰਧ ਦਿਖਾਈ ਦਿੰਦਾ ਹੈ। 
 
35.8 ਫੀਸਦੀ ਲੜਕੇ ਅਤੇ 35.1 ਫੀਸਦੀ ਘੱਟ ਵਜ਼ਨ ਦੀਆਂ ਲੜਕੀਆਂ ਦੇ ਪਿਤਾ ਅਨਪੜ੍ਹ ਹਨ, ਜਦਕਿ 6.3 ਫੀਸਦੀ ਲੜਕੇ ਅਤੇ 22.8 ਫੀਸਦੀ ਘੱਟ ਵਜ਼ਨ ਵਾਲੀਆਂ ਲੜਕੀਆਂ ਦੇ ਪਿਤਾ ਦੇ ਕੋਲ ਕਾਲਜ ਜਾਂ ਹਾਈ ਮਿਡਲ ਸਕੂਲ ਸਿੱਖਿਆ ਹੈ। 
 
ਇਸ ਸਬੰਧ ਸਟੰਟਿੰਗ ਦੇ ਮਾਮਲੇ ਵਿੱਚ ਵੀ ਸਾਫ ਹੈ। ਪਿਤਾ ਵਿਚਕਾਰ ਸਿੱਖਿਆ ਦੇ ਵਧਦੇ ਪੱਧਰ ਦਾ ਨਤੀਜਾ ਘੱਟ ਕੁਪੋਸ਼ਣ ਦਰ ਦੇ ਰੂਪ ਵਿੱਚ ਹੁੰਦਾ ਹੈ। 16.3 ਫੀਸਦੀ ਘੱਟ ਵਜ਼ਨ ਵਾਲੇ ਬੱਚਿਆਂ ਦੇ ਪਿਤਾ ਗ੍ਰੈਜੂਏਟ ਹਨ ਅਤੇ 22.8 ਫੀਸਦੀ ਘੱਟ ਵਜ਼ਨ ਵਾਲੀਆਂ ਲੜਕੀਆਂ ਦੇ ਪਿਤਾ ਨੇ 9ਵੀਂ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਹੈ।

 

Comments

Leave a Reply