Fri,Feb 22,2019 | 10:46:48am
HEADLINES:

Social

21ਵੀਂ ਸਦੀ ਦਾ ਭਾਰਤ ਵੀ ਜਾਤੀਵਾਦ ਤੋਂ ਪੀੜਤ

21ਵੀਂ ਸਦੀ ਦਾ ਭਾਰਤ ਵੀ ਜਾਤੀਵਾਦ ਤੋਂ ਪੀੜਤ

ਭਾਰਤ 'ਚ ਸਦੀਆਂ ਤੋਂ ਚੱਲੀ ਆ ਰਹੀ ਜਾਤੀਵਾਦੀ ਵਿਵਸਥਾ 21ਵੀਂ ਸਦੀ ਵਿੱਚ ਵੀ ਸਮਾਜ ਨੂੰ ਘੁਣ ਵਾਂਗ ਖਾਣ ਲੱਗੀ ਹੈ। ਬਹੁਜਨ ਸਮਾਜ ਦੇ ਕਈ ਮਹਾਪੁਰਖਾਂ ਵਲੋਂ ਜਾਤੀਵਾਦੀ ਵਿਵਸਥਾ ਖਿਲਾਫ ਲੰਮੇ ਅੰਦੋਲਨ ਚਲਾਏ ਜਾਣ ਤੋਂ ਬਾਅਦ ਕੁਝ ਹਾਲਾਤ ਬਦਲੇ, ਪਰ ਸਮਾਜ ਫਿਰ ਵੀ ਜਾਤੀਵਾਦ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ।

ਹਾਲ ਹੀ 'ਚ ਸਾਹਮਣੇ ਆਈ ਇੱਕ ਸਰਵੇ ਰਿਪੋਰਟ ਦੱਸਦੀ ਹੈ ਕਿ ਸਮਾਜ ਵਿੱਚ ਜਾਤੀਵਾਦ ਦੀਆਂ ਜੜ੍ਹਾਂ ਅੱਜ ਵੀ ਡੂੰਘੀਆਂ ਹਨ। ਸਰਵੇ ਮੁਤਾਬਕ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੇਂਡੂ ਖੇਤਰਾਂ ਦੀ ਦੋ ਤਿਹਾਈ ਆਬਾਦੀ ਹੁਣ ਵੀ ਜਾਤੀਵਾਦ ਨੂੰ ਮੰਨਦੀ ਹੈ। ਛੂਆਛਾਤ ਨੂੰ ਲੰਮੇ ਸਮੇਂ ਪਹਿਲਾਂ ਹੀ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸਦੇ ਬਾਵਜੂਦ ਇਸ ਸਰਵੇ ਤੋਂ ਸਾਹਮਣੇ ਆਇਆ ਕਿ ਦੋਵੇਂ ਸੂਬਿਆਂ ਦੇ ਇਨ੍ਹਾਂ ਖੇਤਰਾਂ ਵਿੱਚ ਲੋਕ ਦਲਿਤਾਂ ਤੇ ਗੈਰਦਲਿਤਾਂ ਵਿੱਚ ਅੰਤਰ ਜਾਤੀ ਵਿਆਹ ਦਾ ਵਿਰੋਧ ਕਰਦੇ ਹਨ।

ਦੱਸਿਆ ਗਿਆ ਕਿ ਮਹਿਲਾਵਾਂ ਇਸ ਮਾੜੀ ਪ੍ਰਥਾ ਨੂੰ ਢੋਹਣ ਲਈ ਜ਼ਿਆਦਾ ਜ਼ਿੰਮੇਵਾਰ ਹਨ। ਰਾਜਸਥਾਨ ਦੇ ਪੇਂਡੂ ਖੇਤਰ ਦੀ 66 ਫੀਸਦੀ ਤੇ ਯੂਪੀ ਦੇ ਪੇਂਡੂ ਖੇਤਰ ਦੀ 64 ਫੀਸਦੀ ਆਬਾਦੀ ਛੂਆਛਾਤ ਦੀ ਚਪੇਟ ਵਿੱਚ ਹੈ। ਅੰਗ੍ਰੇਜ਼ੀ ਅਖਬਾਰ 'ਇੰਡੀਅਨ ਐਕਸਪ੍ਰੈਸ' ਦੀ ਖਬਰ ਮੁਤਾਬਕ, ਪੇਂਡੂ ਹੀ ਨਹੀਂ, ਸਗੋਂ ਸ਼ਹਿਰੀ ਖੇਤਰਾਂ ਵਿੱਚ ਵੀ ਇਸ ਮਾੜੀ ਪ੍ਰਥਾ ਦਾ ਅਸਰ ਘੱਟ ਨਹੀਂ ਹੈ। ਸਰਵੇ ਮੁਤਾਬਕ, ਰਾਜਸਥਾਨ ਦੇ 50 ਫੀਸਦੀ ਸ਼ਹਿਰੀ ਛੂਆਛਾਤ ਨੂੰ ਮੰਨਦੇ ਹਨ, ਜਦਕਿ ਯੂਪੀ ਵਿੱਚ 48 ਫੀਸਦੀ ਅਤੇ ਦਿੱਲੀ ਦੀ 39 ਫੀਸਦੀ ਆਬਾਦੀ ਛੂਆਛਾਤ ਨੂੰ ਮੰਨਣ ਵਾਲੀ ਹੈ।

ਸੋਸ਼ਲ ਐਟੀਟਿਊਡ ਰਿਸਰਚ ਇੰਡੀਆ (ਐੱਸਏਆਰਆਈ) ਨਾਂ ਦੇ ਇਸ ਸਰਵੇ ਨੂੰ ਸਾਲ 2016 ਵਿੱਚ ਫੋਨ ਰਾਹੀਂ ਕਰਾਇਆ ਗਿਆ ਸੀ। ਇਸਦੀ ਰਿਪੋਰਟ ਹੁਣ ਸਾਹਮਣੇ ਆਈ ਹੈ। ਇਸ ਵਿੱਚ ਦਿੱਲੀ, ਮੁੰਬਈ, ਰਾਜਸਥਾਨ, ਯੂਪੀ ਦੇ ਖੇਤਰ ਸ਼ਾਮਲ ਸਨ। ਇਸਦਾ ਮੁੱਖ ਟੀਚਾ ਦਲਿਤਾਂ ਤੇ ਮਹਿਲਾਵਾਂ ਖਿਲਾਫ ਭੇਦਭਾਵ ਦੇ ਅੰਕੜੇ ਇਕੱਠੇ ਕਰਨਾ ਸੀ। ਸਰਵੇ ਵਿੱਚ ਕੁੱਲ 8065 ਪੁਰਸ਼-ਮਹਿਲਾਵਾਂ ਨੇ ਹਿੱਸਾ ਲਿਆ ਸੀ ਅਤੇ ਇਸ ਨਾਲ ਸਬੰਧਤ ਇੱਕ ਸੋਧ ਪੱਤਰ 6 ਜਨਵਰੀ ਨੂੰ ਇੱਕ ਪਤ੍ਰਿਕਾ ਵਿੱਚ ਛਾਪਿਆ ਗਿਆ ਹੈ।

ਟੈਕਸਾਸ ਯੂਨੀਵਰਸਿਟੀ, ਜੇਐੱਨਯੂ ਤੇ ਰਿਸਰਚ ਇੰਸਟੀਟਿਊਟ ਕਾਂਪ੍ਰੀਹੈਂਸਿਵ ਇਕੋਨਾਮਿਕ ਨੇ ਮਿਲ ਕੇ ਇਹ ਸਰਵੇ ਕਰਾਇਆ ਸੀ। 
ਦਲਿਤਾਂ ਤੇ ਗੈਰਦਲਿਤਾਂ ਵਿੱਚ ਅੰਤਰ ਜਾਤੀ ਵਿਆਹਾਂ ਦੇ ਮਾਮਲਿਆਂ ਵਿੱਚ ਸਾਹਮਣੇ ਆਇਆ ਕਿ ਸੂਬਿਆਂ ਦੀ ਵੱਡੀ ਆਬਾਦੀ ਇਸਦੇ ਖਿਲਾਫ ਹੈ। ਸਰਵੇ ਮੁਤਾਬਕ, ਰਾਜਸਥਾਨ ਦੀ 60 ਫੀਸਦੀ ਅਤੇ ਯੂਪੀ ਦੀ 40 ਫੀਸਦੀ ਪੇਂਡੂ ਆਬਾਦੀ ਅਜਿਹੀ ਹੈ, ਜੋ ਕਿ ਅੰਤਰ ਜਾਤੀ ਵਿਆਹ ਦਾ ਵਿਰੋਧ ਕਰਦੀ ਹੈ।

ਸਰਵੇ ਵਿੱਚ ਸ਼ਾਮਲ ਲੋਕਾਂ ਨੇ ਅਜਿਹੇ ਵਿਆਹਾਂ ਨੂੰ ਰੋਕਣ ਲਈ ਇੱਕ ਕਾਨੂੰਨ ਦੀ ਮੰਗ ਵੀ ਕੀਤੀ ਹੈ। ਮਹਿਲਾਵਾਂ ਦੇ ਸਮਾਜਿਕ ਪੱਧਰ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਸਾਹਮਣੇ ਆਇਆ ਕਿ ਅੱਧੇ ਤੋਂ ਜ਼ਿਆਦਾ ਲੋਕ ਮਹਿਲਾਵਾਂ ਦੇ ਘਰ ਤੋਂ ਬਾਹਰ ਕੰਮ ਕਰਨ 'ਤੇ ਸਹਿਮਤ ਨਹੀਂ ਸਨ। ਸਾਫ ਹੈ ਕਿ ਮਹਿਲਾਵਾਂ ਦਾ ਬਾਹਰ ਕੰਮ ਕਰਨਾ ਹੁਣ ਵੀ ਸਮਾਜਿਕ ਤੌਰ 'ਤੇ ਚੰਗਾ ਨਹੀਂ ਮੰਨਿਆ ਜਾਂਦਾ।

Comments

Leave a Reply