Thu,Jul 16,2020 | 10:18:39pm
HEADLINES:

Social

ਸਰਕਾਰੀ ਸਕੂਲਾਂ 'ਚ ਜਾਤੀ ਭੇਦਭਾਵ, ਜਾਤੀ ਮੁਤਾਬਕ ਅਲੱਗ-ਅਲੱਗ ਰੰਗ ਦੇ ਬੈਂਡ ਪਾਉਂਦੇ ਨੇ ਵਿਦਿਆਰਥੀ

ਸਰਕਾਰੀ ਸਕੂਲਾਂ 'ਚ ਜਾਤੀ ਭੇਦਭਾਵ, ਜਾਤੀ ਮੁਤਾਬਕ ਅਲੱਗ-ਅਲੱਗ ਰੰਗ ਦੇ ਬੈਂਡ ਪਾਉਂਦੇ ਨੇ ਵਿਦਿਆਰਥੀ

ਤਮਿਲਨਾਡੂ ਦੇ ਸਰਕਾਰੀ ਸਕੂਲਾਂ 'ਚ ਜਾਤੀ ਦੇ ਆਧਾਰ 'ਤੇ ਵਿਦਿਆਰਥੀ ਅਲੱਗ-ਅਲੱਗ ਰੰਗ ਦੇ ਰਿਸਟ ਬੈਂਡ (ਹੱਥ 'ਚ ਪਾਉਣ ਵਾਲਾ ਬੈਂਡ) ਪਾ ਕੇ ਆਉਂਦੇ ਹਨ। ਕੁਝ ਮਹੀਨੇ ਪਹਿਲਾਂ ਕੁਝ ਆਈਏਐੱਸ ਅਧਿਕਾਰੀਆਂ ਨੇ ਮਾਮਲੇ ਸਬੰਧੀ ਸਕੂਲ ਸਿੱਖਿਆ ਦੇ ਡਾਇਰੈਕਟਰ ਨੂੰ ਸ਼ਿਕਾਇਤ ਵੀ ਕੀਤੀ ਸੀ, ਜਿਸ 'ਤੇ ਸਿੱਖਿਆ ਅਧਿਕਾਰੀਆਂ ਨੂੰ ਇੱਕ ਸਰਕੂਲਰ ਜਾਰੀ ਕਰਕੇ ਯੋਗ ਕਾਰਵਾਈ ਲਈ ਕਿਹਾ ਗਿਆ ਸੀ।

2018 ਬੈਚ ਦੇ ਆਈਏਐੱਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਤਮਿਲਨਾਡੂ ਦੇ ਕੁਝ ਸਕੂਲਾਂ 'ਚ ਬੱਚਿਆਂ ਨੂੰ ਉਨ੍ਹਾਂ ਦੀ ਜਾਤੀ ਦੇ ਅਧਾਰ 'ਤੇ ਅਲੱਗ-ਅਲੱਗ ਰੰਗਾਂ ਦੇ ਰਿਸਟਬੈਂਡ ਬੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਰਿਸਟ ਬੈਂਡ ਲਾਲ, ਪੀਲੇ, ਹਰੇ ਤੇ ਭਗਵਾ ਰੰਗ ਦੇ ਹੁੰਦੇ ਹਨ। ਇਨ੍ਹਾਂ ਰਿਸਟ ਬੈਂਡ ਰਾਹੀਂ ਉੱਚ ਜਾਤੀ ਤੇ ਹੇਠਲੀ ਜਾਤੀ ਦੇ ਵਿਦਿਰਥੀਆਂ ਦੀ ਪਛਾਣ ਕੀਤੀ ਜਾਂਦੀ ਹੈ।

ਇਸੇ ਤਰ੍ਹਾਂ ਮਦੁਰੈ 'ਚ 'ਐਵੀਡੈਂਸ' ਸੰਸਥਾ ਦੇ ਸੋਸ਼ਲ ਵਰਕਰ ਕਥਿਰ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ 'ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ 'ਚ ਇਹ ਭੇਦਭਾਵ ਆਂਗਨਬਾੜੀ ਤੋਂ ਸ਼ੁਰੂ ਹੋਇਆ।

ਕੁਝ ਸਕੂਲਾਂ ਦੇ ਆਂਗਨਬਾੜੀ ਸੈਂਟਰ 'ਚ ਗੈਰ ਦਲਿਤ ਬੱਚਿਆਂ ਨੂੰ ਘਰੋਂ ਅਲੱਗ ਭਾਂਡੇ ਲਿਆਉਣ ਦੀ ਮਨਜ਼ੂਰੀ ਹੈ। ਭੇਦਭਾਵ ਉਨ੍ਹਾਂ ਦੀ ਸਾਲਾਂ ਦੀ ਸਿੱਖਿਆ ਤੋਂ ਅਲੱਗ ਹੈ। ਕਥਿਰ ਨੇ ਕਿਹਾ ਕਿ ਕੁਝ ਮਾਮਲਿਆਂ 'ਚ ਬੱਚੇ ਆਪਣੀ ਯੂਨੀਫਾਰਮ ਦੇ ਹੇਠਾਂ ਜਾਤੀ ਦੇ ਨੇਤਾਵਾਂ ਦੀਆਂ ਤਸਵੀਰਾਂ ਦੇ ਨਾਲ ਇਹ ਲਾਕੇਟ ਪਾਉਂਦੇ ਹਨ।

ਪੋਲਾਚੀ ਦੇ ਕੋਲ ਕੋਇੰਮਬਟੂਰ 'ਚ ਟੀਚਰ ਦਲਿਤ ਵਿਦਿਆਰਥੀਆਂ ਨੂੰ ਮਾਈਨਸ ਤੇ ਗੈਰ ਦਲਿਤ ਵਿਦਿਆਰਥੀਆਂ ਨੂੰ ਪਲੱਸ ਬੁਲਾਉਂਦੇ ਹਨ। ਆਦਿ ਦ੍ਰਵਿੜ ਸਮਾਜ ਦੇ ਬੱਚਿਆਂ ਲਈ ਸਕੂਲਾਂ ਦੀ ਸੰਖਿਆ 'ਚ ਵਾਧੇ ਦੀ ਤਰਫਦਾਰੀ ਕਰਦੇ ਹੋਏ ਕਥਿਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਕਾਸ ਟੀਚਿਆਂ ਦਾ ਚੌਥਾ ਉਦੇਸ਼ 2030 ਤੋਂ ਪਹਿਲਾਂ ਕੁਆਲਿਟੀ ਐਜੂਕੇਸ਼ਨ ਦੇਣ ਨੂੰ ਯਕੀਨੀ ਬਣਾਉਣਾ ਹੈ।

ਇਸ ਤਰ੍ਹਾਂ ਦਾ ਭੇਦਭਾਵ ਸਪੋਰਟਸ ਟੀਮ ਦੀ ਚੋਣ, ਕਲਾਸ 'ਚ ਰੀਅਸੈਂਬਲਿੰਗ ਤੇ ਲੰਚ ਦੌਰਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਕੂਲਾਂ 'ਚ ਭੇਦਭਾਵ ਸਿਰਫ ਤਮਿਲਨਾਡੂ 'ਚ ਹੀ ਨਹੀਂ, ਸਗੋਂ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ 'ਚ ਵੀ ਹੁੰਦਾ ਹੈ, ਜਿੱਥੇ ਮਿਡ ਡੇ ਮੀਲ ਦੌਰਾਨ ਦਲਿਤ ਵਿਦਿਆਰਥੀਆਂ ਨੂੰ ਅਲੱਗ ਬਿਠਾਇਆ ਜਾਂਦਾ ਹੈ। ਸਾਂਝੇ ਸਰੋਤ ਤੋਂ ਉਨ੍ਹਾਂ ਨੂੰ ਪਾਣੀ ਨਹੀਂ ਦਿੱਤਾ ਜਾਂਦਾ।

Comments

Leave a Reply