Thu,Aug 22,2019 | 09:20:50am
HEADLINES:

Social

ਜਾਤੀ ਪ੍ਰਧਾਨ ਭਾਰਤ 'ਚ ਜਾਤੀ 'ਤੇ ਗੱਲ ਕਰਨੋਂ ਸ਼ਰਮਾਉਂਦਾ ਹੈ ਬਾਲੀਵੁੱਡ

ਜਾਤੀ ਪ੍ਰਧਾਨ ਭਾਰਤ 'ਚ ਜਾਤੀ 'ਤੇ ਗੱਲ ਕਰਨੋਂ ਸ਼ਰਮਾਉਂਦਾ ਹੈ ਬਾਲੀਵੁੱਡ

ਹਾਲੀਵੁੱਡ ਦੀਆਂ ਫਿਲਮਾਂ ਵਿੱਚ 14 ਫੀਸਦੀ ਲੀਡ ਰੋਲ ਵਿਚ ਘੱਟ ਗਿਣਤੀ ਮਤਲਬ ਬਲੈਕ, ਹਿਸਪੈਨਿਕ, ਏਸ਼ੀਅਨ ਜਾਂ ਨੈਟਿਵ ਅਮੇਰੀਕਨ ਹੁੰਦੇ ਹਨ। ਹਾਲੀਵੁੱਡ ਡਾਈਵਰਸਿਟੀ ਵੱਲੋਂ ਛਾਪੀ ਗਈ ਪੰਜਵੀਂ ਰਿਪੋਰਟ ਮੁਤਾਬਕ, ਹਾਲੀਵੁੱਡ ਦੀਆਂ ਫਿਲਮਾਂ ਵਿੱਚ 12.6 ਫੀਸਦੀ ਡਾਇਰੈਕਟਰ ਘੱਟ ਗਿਣਤੀ ਹਨ, ਜਦਕਿ ਸਿਰਫ 8.3 ਫੀਸਦੀ ਲੇਖਕ ਇਨ੍ਹਾਂ ਵਰਗਾਂ ਦੇ ਹਨ, ਪਰ ਇਸ ਸਾਲ ਨਵੇਂ ਲਾਂਚ ਹੋਏ ਟੀਵੀ ਸੀਰੀਅਲ ਤੇ ਸਕ੍ਰਿਪਟੇਡ ਸ਼ੋਅਜ਼ ਵਿਚ 28 ਫੀਸਦੀ ਕਲਾਕਾਰ ਕਾਲੇ ਹਨ। 

ਟੀਵੀ 'ਤੇ ਆਉਣ ਵਾਲੇ ਰਿਐਲਿਟੀ ਸ਼ੋਅਜ਼ ਵਿੱਚ 26 ਫੀਸਦੀ ਤੋਂ ਜ਼ਿਆਦਾ ਲੀਡ ਕਰੈਕਟਰ ਘੱਟ ਗਿਣਤੀ ਗਰੁੱਪਾਂ 'ਚੋਂ ਆਉਂਦੇ ਹਨ। ਹਾਲੀਵੁੱਡ ਵਿੱਚ 7 ਫੀਸਦੀ ਤੋਂ ਵੀ ਘੱਟ ਫਿਲਮ ਡਾਇਰੈਕਟਰ ਮਹਿਲਾਵਾਂ ਹਨ। ਇਸ ਰਿਪੋਰਟ ਦੀ ਸ਼ੁਰੂਆਤ 2011-12 ਵਿੱਚ ਹੋਈ ਸੀ। ਪਹਿਲੀ ਵਾਰ ਇਹ ਰਿਪੋਰਟ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ 'ਚ ਦੀ ਰਾਲਫ ਜੇ ਬੰਚੇਨ ਅਫੀਰਕਨ ਅਮੇਰੀਕਨ ਸੈਂਟਰ ਨੇ ਛਾਪੀ ਸੀ। 

ਇਸਦੀ ਹੁਣ ਤੱਕ ਦੀ ਸਭ ਤੋਂ ਤਾਜ਼ੀ ਰਿਪੋਰਟ ਪਿਛਲੇ ਸਾਲ ਫਰਵਰੀ ਵਿੱਚ ਆਈ, ਪਰ ਹੁਣ ਇਸਨੂੰ ਤਿਆਰ ਕਰਨ ਅਤੇ ਛਾਪਣ ਦੀ ਜ਼ਿੰਮੇਵਾਰੀ ਇਸੇ ਯੂਨੀਵਰਸੀ ਦੇ ਸੋਸ਼ਲ ਸਾਇੰਸ ਸੈਂਟਰ ਨੇ ਲੈ ਲਈ ਹੈ। 1969 ਵਿੱਚ ਉੱਥੇ ਈਕਵਲ ਇੰਪਲਾਇਮੈਂਟ ਆਪਰਚੂਨਿਟੀ ਕਮਿਸ਼ਨ (ਈਈਓਸੀ) ਨੇ ਲਾਸ ਏਂਜਲਸ ਜਾਂ ਹਾਲੀਵੁੱਡ ਵਿੱਚ ਇਸ ਗੱਲ ਦੀ ਸਟੱਡੀ ਕੀਤੀ ਕਿ ਕਿੰਨੇ ਕਾਲੇ ਤੇ ਘੱਟ ਗਿਣਤੀ ਫਿਲਮ ਇੰਡਸਟਰੀ ਵਿੱਚ ਹਨ। ਇਥੋਂ ਪਤਾ ਲੱਗਦਾ ਹੈ ਕਿ ਵਾਂਝੇ ਵਰਗਾਂ ਦੇ ਸਿਰਫ 3 ਫੀਸਦੀ ਲੋਕ ਉਥੇ ਫਿਲਮ ਇੰਡਸਟਰੀ 'ਚ ਹਨ।

ਇਸਦੇ ਬਾਅਦ ਤੋਂ ਫੈਡਰਲ ਗਵਰਨਮੈਂਟ ਕੋਸ਼ਿਸ਼ ਕਰਦੀ ਹੈ ਕਿ ਫਿਲਮ ਇੰਡਸਟਰੀ 'ਚ ਵੱਖ-ਵੱਖ ਵਰਗਾਂ ਦੇ ਲੋਕ ਆਉਣ ਤੇ ਤੁਸੀਂ ਦੇਖੋਗੇ ਕੇ 2015 ਆਉਂਦੇ-ਆਉਂਦੇ ਉਥੇ ਦੇ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੁੰਦੀ ਹੈ। ਇਹ ਵਿਭਿੰਨਤਾ ਸਿਰਫ ਸੰਸਦ ਜਾਂ ਸਰਕਾਰੀ ਕੰਮਾਂ ਤੇ ਨੌਕਰੀਆਂ ਵਿਚ ਹੀ ਨਹੀਂ, ਸਗੋਂ ਫਿਲਮਾਂ, ਟੈਲੀਵਿਜ਼ਨ ਤੇ ਨਿਊਜ਼ ਮੀਡੀਆ ਤੱਕ 'ਚ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

ਅਮਰੀਕਾ 'ਚ 1978 ਤੋਂ ਮੀਡੀਆ ਡਾਇਵਰਸਿਟੀ ਰਿਪੋਰਟ ਜਾਰੀ ਕਰ ਰਹੀ ਹੈ ਤੇ ਮੀਡੀਆ ਸੰਗਠਨ ਇਸ ਕੋਸ਼ਿਸ 'ਚ ਹੈ ਕਿ ਸਮਾਜ ਦੀ ਪੂਰੀ ਵਿਭਿੰਨਤਾ ਨਿਊਜ਼ ਰੂਮ 'ਚ ਵੀ ਦਿਸੇ। ਭਾਰਤ 'ਚ ਖਾਸ ਕਰ ਹਿੰਦੀ ਫਿਲਮ ਤੇ ਟੀਵੀ ਇੰਡਸਟਰੀ 'ਚ ਵਿਭਿੰਨਤਾ ਦੇ ਨਾਂ 'ਤੇ ਕੀ ਹੋ ਰਿਹਾ ਹੈ? ਅਸਲ 'ਚ ਕੁਝ ਵੀ ਨਹੀਂ। ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਤਾਂ ਦੂਰ ਦੀ ਗੱਲ, ਹਾਲੇ ਤਾਂ ਦੇਸ਼ ਇੰਨਾ ਸਮਝਦਾਰ ਵੀ ਨਹੀਂ ਹੋਇਆ ਕਿ ਇਨ੍ਹਾਂ ਖੇਤਰਾਂ 'ਚ ਵਿਭਿੰਨਤਾ ਨਾ ਹੋਣ ਨੂੰ ਸਮੱਸਿਆ ਵਜੋਂ ਸਵੀਕਾਰ ਵੀ ਕਰ ਸਕੇ।

ਭਾਰਤੀ ਫਿਲਮ, ਟੀਵੀ ਤੇ ਮੀਡੀਆ ਇੰਡਸਟਰੀ ਅਜੇ ਵਿਭਿੰਨਤਾ ਦਾ ਅਧਿਅਨ ਕਰਨ ਲਈ ਤਿਆਰ ਨਹੀਂ ਹੈ। ਹਾਲੇ ਉਸ ਵੱਲੋਂ ਉਹੀ ਪੁਰਾਣਾ ਰਾਗ ਅਲਾਪਿਆ ਜਾ ਰਿਹਾ ਹੈ ਕਿ ਜਿਸ 'ਚ ਟੇਲੈਂਟ ਹੋਵੇਗਾ, ਉਹੀ ਸਾਹਮਣੇ ਆਏਗਾ, ਜਾਂ ਫਿਰ ਅਸੀਂ ਤਾਂ ਜਾਤੀ ਦੇਖ ਕੇ ਕਲਾਕਾਰ ਜਾਂ ਡਾਇਰੈਕਟਰ ਜਾਂ ਰਾਈਟਰ ਨਹੀਂ ਚੁਣਦੇ। ਜਾਂ ਫਿਰ ਸਭ ਤੋਂ ਜ਼ਿਆਦਾ ਦੁਹਰਾਇਆ ਜਾਣ ਵਾਲਾ ਜੁਮਲਾ-ਬਾਲੀਵੁੱਡ ਦੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹਨ।

ਜਦੋਂਕਿ ਅਸਲ 'ਚ ਅਜਿਹਾ ਕੁਝ ਨਹੀਂ ਹੈ। ਅਸਲ 'ਚ ਬਾਲੀਵੁੱਡ ਉਸ ਸ਼ੁਤਰਮੁਰਗ ਵਾਂਗ ਹੈ, ਜੋ ਤੁਫਾਨ ਦੇਖ ਕੇ ਆਪਣਾ ਸਿਰ ਰੇਤਾ 'ਚ ਗੱਡ ਲੈਂਦਾ ਹੈ। ਹਾਲੇ ਤੱਕ ਦੀ ਜਾਣਕਾਰੀ ਅਨੁਸਾਰ ਅਜੇ ਤੱਕ ਕੋਈ ਆਦੀਵਾਸੀ ਜਾਂ ਦਲਿਤ ਡਾਇਰੈਕਟਰ ਨਹੀਂ ਹੋਇਆ ਇਸ 'ਚ ਇਕਮਾਤਰ ਬਦਲ ਵਜੋਂ ਮਸਾਨ ਦੇ ਡਾਇਰੈਕਟਰ ਨੀਰਜ ਘੇਵਨ ਹਨ, ਪਰ ਉਹ ਵੀ ਆਪਣੀ ਦਲਿਤ ਪਛਾਣ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਨਹੀਂ ਆਏ। ਜੇਕਰ ਬਾਲੀਵੁੱਡ 'ਚ ਕੋਈ ਦਲਿਤ ਜਾਂ ਆਦੀਵਾਸੀ ਡਾਇਰੈਕਟਰ ਹੈ ਤਾਂ ਅਸੀਂ ਨਹੀਂ ਜਾਣਦੇ। 

ਕੋਈ ਸੰਗੀਤ ਨਿਰਦੇਸ਼ਕ ਦਲਿਤ ਜਾਂ ਆਦੀਵਾਸੀ ਹੈ ਜਾਂ ਨਹੀਂ, ਇਹ ਸਾਡੇ ਨੋਟਿਸ 'ਚ ਨਹੀਂ ਹੈ। ਅਜਿਹਾ ਨਹੀਂ ਹੈ ਕਿ ਭÎਾਰਤ 'ਚ ਦਲਿਤ ਜਾਂ ਆਦੀਵਾਸੀ 'ਤੇ ਕਦੇ ਵੀ ਕਈ ਫਿਲਮ ਨਹੀਂ ਬਣੀ। 'ਅਛੂਤ ਕੰਨਿਆ', 'ਦਾਮੁਲ', 'ਅੰਕੁਰ', 'ਲਗਾਨ', 'ਰਾਜਨੀਤੀ' ਆਦਿ ਇਹ ਸਾਰੀਆਂ ਫਿਲਮਾਂ ਅਜਿਹੀਆਂ ਹਨ, ਜਿਨ੍ਹਾਂ 'ਚ ਦਲਿਤਾਂ ਦਾ ਕਿਸੇ ਨਾ ਕਿਸੇ ਰੂਪ 'ਚ ਚਿਤਰਨ ਆਇਆ ਹੈ। ਮੈਨੂੰ ਲੱਗਦਾ ਹੈ ਕਿ ਅਛੂਤ ਕੰਨਿਆ ਤੇ ਸੁਜਾਤਾ ਦੇ ਜੋ ਕਰੈਕਟਰ ਹਨ, ਇਹ ਗਾਂਧੀ ਦੇ ਹਰੀਜਨ ਹਨ, ਇਹ ਸ਼ਕਤੀਸ਼ਾਲੀ ਸ਼ਡਿਊਲਡ ਕਾਸਟ ਨਹੀਂ ਹੈ।

ਇਹ ਸ਼ਕਤੀਸ਼ਾਲੀ ਦਲਿਤ ਨਹੀਂ ਹੈ। ਇਨ੍ਹਾਂ ਫਿਲਮਾਂ 'ਚ ਵੀ ਇਕ ਸਟੀਰੀਓਟਾਈਪ ਹੁੰਦਾ ਹੈ। ਲੜਕੀ ਦਲਿਤ ਹੋਵੇਗੀ, ਲੜਕਾ ਜੋ ਹੈ, ਉਹ ਬ੍ਰਾਹਮਣ ਹੋਵੇਗਾ। ਮਤਲਬ ਪ੍ਰਧਾਨ ਲੜਕਾ ਹੀ ਹੋਵੇਗਾ। ਕਸਤੂਰੀ ਦਲਿਤ ਹੋਵੇਗੀ, ਸੁਜਾਤਾ ਦਲਿਤ ਹੋਵੇਗੀ, ਰਾਮ ਜੋ ਹੈ, ਉਹ ਬ੍ਰਾਹਮਣ ਹੋਵੇਗਾ। ਦਲਿਤ ਲੜਕੀ ਦਾ ਉਦਾਰ ਵੀ ਕੋਈ ਉਚ ਜਾਤੀ ਵਾਲਾ ਹੀ ਕਰੇਗਾ ਤੇ ਨੀਵੀਂ ਜਾਤੀ ਤੋਂ ਲੜਕੀ ਲਿਆਉਣ ਦੀ ਗੁੰਜਾਇਸ਼ ਤਾਂ ਹੈ ਹੀ ਭਾਰਤੀ ਵਿਆਹ ਸੰਸਥਾ 'ਚ।

'ਦਾਮੁਲ' ਦਾ ਜੋ ਦਲਿਤ ਕਰੈਕਟਰ ਹੈ, ਉਹ ਬਹੁਤ ਘਾਲਮੇਲ ਵਾਲਾ ਹੈ। ਡਾ. ਹਰੀਸ਼ ਵਾਨਖੇੜੇ ਨੇ ਆਪਣੇ ਇਕ ਪੇਪਰ 'ਚ ਲਿਖਿਆ ਵੀ ਹੈ ਕਿ ਬਹੁਤ ਹੀ ਕਮਜ਼ੋਰ ਕਰੈਕਟਰ ਹੈ। ਫਿਲਮ 'ਅੰਕੁਰ' ਦਾ ਜੋ ਮੇਨ ਦਲਿਤ ਕਰੈਕਟਰ ਹੈ ਕਿਸ਼ਟੱਈਆ, ਉਸਤੋਂ ਉਸਦੀ ਪਤਨੀ ਨੂੰ ਬੱਚਾ ਪੈਦਾ ਨਹੀਂ ਹੁੰਦਾ।

ਉਸਦੀ ਪਤਨੀ ਦੇ ਉੱਚ ਜਾਤੀ ਵਾਲੇ ਜ਼ਿਮੀਂਦਾਰ ਸੂਰਿਆ ਨਾਲ ਨਾਜਾਇਜ਼ ਸਬੰਧ ਹਨ ਤੇ ਇਸ ਤਰ੍ਹਾਂ ਉਹ ਗਰਭਵਤੀ ਹੋ ਜਾਂਦੀ ਹੈ ਤੇ ਕਿਸ਼ਟੱਈਆ ਉਸਦਾ ਜਸ਼ਨ ਮਨਾਉਂਦਾ ਹੈ। ਜਿਸ ਬੱਚੇ ਦੇ ਆਖਰੀ ਸ਼ਾਟ ਨਾਲ ਫਿਲਮ ਖਤਮ ਹੁੰਦੀ ਹੈ, ਜੋ ਪੱਥਰ ਸੁੱਟਦਾ ਹੈ ਤੇ ਸਕਰੀਨ ਲਾਲ ਹੋ ਜਾਂਦੀ ਹੈ। ਇਹ ਬੱਚਾ ਤਾਂ ਉਸ ਦਲਿਤ ਦਾ ਬੱਚਾ ਹੀ ਨਹੀਂ ਹੈ, ਇਹ ਤਾਂ ਉੱਚੀ ਜਾਤੀ ਵਾਲੇ ਸੂਰਿਆ ਦਾ ਬੱਚਾ ਹੈ। ਇਹ ਸਾਰੀ ਫਿਲਮ ਅਸਲ 'ਚ 'ਪ੍ਰਾਬੇਲਮੇਟਿਕ' ਹੈ। 

'ਲਗਾਨ' ਫਿਲਮ ਦਾ ਕਚਰਾ ਜੋ ਸਪਿੰਨ ਗੇਂਦ ਸੁਟਦਾ ਹੈ, ਉਸਦਾ ਨਾਂ ਦੇਖੋ। ਦਲਿਤ ਕਰੈਕਟਰ ਹੈ, ਇਸ ਲਈ ਨਾਂ ਰੱਖਿਆ ਗਿਆ ਹੈ ਕਚਰਾ। ਉੁਸ ਕੱਚਰਾ ਦੀ ਇਕ ਮਾਤਰ ਖਾਸੀਅਤ ਕੀ ਇਹ ਹੈ ਕਿ ਉਸ ਦੇ ਦੁਆਰਾ ਸੁੱਟੀ ਗਈ ਗੇਂਦ ਸਪਿੰਨ ਹੁੰਦੀ ਹੈ, ਕਿਉਂਕਿ ਉਸਦਾ ਹੱਥ ਪੋਲੀਓਗ੍ਰਸਤ ਹੈ।

ਆਪਣੇ ਆਪ ਉਸਨੇ ਕੋਈ ਗੁਣ ਐਕਵਾਇਰ ਨਹੀਂ ਕੀਤਾ ਹੈ। ਪੋਲੀਓ ਦਾ ਸ਼ਿਕਾਰ ਹੋਣਾ ਹੀ ਉਸਦੀ ਖਾਸੀਅਤ ਹੈ। ਯਾਨੀ ਦਲਿਤਾਂ 'ਚ ਕੋਈ ਗੁਣ ਨਹੀਂ ਹੋ ਸਕਦਾ। ਉਸਦੇ ਗੁਣ ਨੂੰ ਇਕ ਉੱਚੀ ਜਾਤੀ ਵਾਲਾ ਆਦਮੀ ਭੂਵਨ ਪਛਾਣਦਾ ਹੈ ਤੇ ਆਪਣੀ ਟੀਮ 'ਚ ਲੈ ਲੈਂਦਾ ਹੈ। ਇਹ ਹਨ ਬਾਲੀਵੁੱਡ 'ਚ ਦਲਿਤ ਕਰੈਕਟਰ।

'ਰਾਜਨੀਤੀ' ਫਿਲਮ ਦੇ ਅਜੈ ਦੇਵਗਨ ਨੂੰ ਬਾਅਦ 'ਚ ਪਤਾ ਲੱਗਦਾ ਹੈ ਕਿ ਉਹ ਕਿਸੇ ਅੱਪਰ ਕਾਸਟ ਦੀ ਨਾਜਾਇਜ਼ ਔਲਾਦ ਹਨ। ਉਸ 'ਚ ਬਹੁਤ ਗੁਣ ਹਨ, ਪਰ ਬਾਅਦ 'ਚ ਉਸਦੇ ਸਾਰੇ ਚੰਗਾ ਗੁਣਾਂ 'ਤੇ ਕਾਲੀ ਸਿਆਹੀ ਮਲ ਦਿੱਤੀ ਜਾਂਦੀ ਹੈ। ਇਹ ਸਾਰੀਆਂ ਫਿਲਮਾਂ ਪ੍ਰਾਬੇਲਮੇਟਿਕ ਹਨ।

ਇਨ੍ਹਾਂ ਸਾਰੀਆਂ ਫਿਲਮਾਂ 'ਚ ਪ੍ਰਾਬਲਮਜ਼ ਹਨ। ਇਹ ਦਲਿਤ ਕਰੈਕਟਰਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀਆਂ ਹਨ। ਮਸਾਨ,  ਮਾਂਝੀ ਤੇ ਗੁੱਡੂ ਰੰਗੀਲਾ ਵਰਗੀਆਂ ਫਿਲਮਾਂ ਨੇ ਇਸ ਰਵਾਇਤੀ ਮੋਲਡ ਨੂੰ ਤੋੜਿਆ ਹੈ, ਪਰ ਇਹ ਸਾਰੀਆਂ ਫਿਲਮਾਂ ਇਕ ਅੱਪਵਾਦ ਹਨ। ਤਮਿਲ ਫਿਲਮ ਇੰਡਸਟਰੀ ਵੀ ਇਸ ਮਾਮਲੇ 'ਚ ਅੱਪਵਾਦ ਵਾਂਗ ਹੈ, ਜਿਥੇ ਭਾਰਦਵਾਜ ਰੰਗਨ ਵਰਗੇ ਆਲੋਚਕ ਸ਼ਿਕਾਇਤ ਕਰਦੇ ਹਨ, ਕਿ ਵਿਲੇਨ ਦਾ ਨਾਂ ਸੁਬਰਾਮਣੀਅਮ ਕਿਉਂ ਰੱਖਿਆ ਗਿਆ?

ਤਮਿਲ ਫਿਲਮਾਂ 'ਚ ਬ੍ਰਾਹਮਣ ਵਿਲੇਨ ਬਣਾਏ ਜਾਣ ਤੋਂ ਉਨ੍ਹਾਂ ਨੂੰ ਸ਼ਿਕਾਇਤ ਹੈ। ਉਥੇ ਹੀ ਰਣਜੀਤ ਵਰਗੇ ਫਿਲਮਕਾਰ ਸਫਲ ਹਨ, ਜੋ ਕਬਾਲੀ, ਮਦਰਾਸ ਤੇ ਕਾਲਾ ਵਰਗੀਆਂ ਫਿਲਮਾਂ ਬਣਾਉਂਦੇ ਹਨ ਤੇ ਆਪਣੀ ਦਲਿਤ ਪਛਾਣ ਛੁਪਾਉਣ ਤੋਂ ਵੀ ਨਹੀਂ ਡਰਦੇ। ਮਰਾਠੀ 'ਚ ਵੀ ਸੈਰਾਟ ਫਿਲਮ ਨੇ ਨਵੀਂ ਜ਼ਮੀਨ ਤੋੜੀ ਹੈ। 

ਦਲਿਤ ਫਿਲਮਕਾਰ ਨਾਗਰਾਜ ਮੰਜੁਲੇ ਨੇ ਲਗਭਗ ਪੂਰੀ ਤਰ੍ਹਾਂ ਦਲਿਤ ਸਟਾਰਕਾਸਟ  ਤੇ ਕਰਿਊੁ ਨਾਲ ਮਰਾਠੀ ਫਿਲਮ ਇੰਡਸਟਰੀ ਦੀ ਸਭ ਤੋਂ ਸਫਲ ਫਿਲਮ ਬਣਾਈ ਹੈ। ਪਰ ਹਿੰਦੀ ਫਿਲਮਾਂ ਅਜੇ ਵੀ ਦਲਿਤਾਂ ਨੂੰ ਕਚਰਾ ਹੀ ਮੰਨਦੀਆਂ ਹਨ।

ਜਾਤੀ ਨੂੰ ਲੈ ਕੇ ਸ਼ਰਮਿੰਦਾ ਨਹੀਂ ਹੈ ਭਾਰਤ
ਅਮਰੀਕਾ ਗੁਲਾਮੀ ਨੂੰ ਲੈ ਕੇ ਸ਼ਰਮਿੰਦਾ ਦੇਸ਼ ਹੈ, ਪਰ ਭਾਰਤ ਜਾਤੀ ਨੂੰ ਲੈ ਕੇ ਸ਼ਰਮਿੰਦਾ ਦੇਸ਼ ਨਹੀਂ ਹੈ। ਕੀ ਅਸੀਂ ਭਾਰਤ 'ਚ ਹੀ ਅਜਿਹੀ ਕਿਸੇ ਰਿਪੋਰਟ ਦੀ ਕਲਪਨਾ ਕਰ ਸਕਦੇ ਹਾਂ, ਜੋ ਇਹ ਦੱਸੇ ਕੇ ਬਾਲੀਵੁੱਡ 'ਚ ਭਾਰਤੀ ਇੰਡਸਟਰੀ 'ਚ ਕਿੰਨੇ ਦਲਿਤ ਹਨ, ਕਿੰਨੇ ਆਦਿਵਾਸੀ ਹਨ, ਕਿੰਨੇ ਓਬੀਸੀ ਹਨ ਤੇ ਉਹ ਕੀ-ਕੀ ਕੰਮ ਕਰ ਰਹੇ ਹਨ। ਕਿੰਨੀਆਂ ਫਿਲਮਾਂ ਤੇ ਟੀਵੀ ਸ਼ੋਅਜ਼ 'ਚ ਲੀਡ ਰੋਲ 'ਚ ਕੋਈ ਦਲਿਤ ਜਾਂ ਆਦਿਵਾਸੀ ਹੈ।

ਓਬੀਸੀ ਦੇ ਲੋਕ ਫਿਲਮ ਨਿਰਦੇਸ਼ਕ ਹਨ ਜਾਂ ਨਹੀਂ? ਕੀ ਕੋਈ ਰਿਪੋਰਟ ਦੱਸੇਗੀ ਕਿ ਭਾਰਤ 'ਚ ਬਣਨ ਵਾਲੀਆਂ ਕਿੰਨੀਆਂ ਫਿਲਮਾਂ ਦੀਆਂ ਡਾਇਰੈਕਟਰ ਮਹਿਲਾਵਾਂ ਹਨ। ਭਾਰਤ ਇਸ ਲਈ ਤਿਆਰ ਨਹੀਂ ਹੈ। ਅਜਿਹੀ ਕਿਸੇ ਵੀ ਬਹਿਸ ਦੀ ਸ਼ੁਰੂਆਤ 'ਚ ਹੀ ਕਿਹਾ ਜਾਵੇਗਾ ਕਿ ਕੀ ਹੁਣ ਫਿਲਮਾਂ 'ਚ ਵੀ ਰਾਖਵਾਂਕਰਨ ਚਾਹੀਦਾ ਹੈ ਜਾਂ ਇਹ ਕਿ ਜਿਸ 'ਚ ਟੇਲੈਂਟ ਹੋਵੇਗਾ, ਉਹ ਫਿਲਮਾਂ 'ਚ ਆਏਗਾ, ਇਸ 'ਚ ਕੀ ਦਲਿਤ ਤੇ ਕੀ ਬ੍ਰਾਹਮਣ ਇਹ ਤਾਂ ਗੋਰੇ, ਕਾਲੇ, ਹਿਸਪੈਨਿਕ, ਨੈਟਿਵ ਅਮਰੀਕਨ ਲਈ ਵੀ ਸੱਚ ਹੈ। ਜਿਸ 'ਚ ਟੇਲੈਂਟ ਹੋਵੇਗਾ, ਇਸਦਾ ਅੰਕੜਾ ਕਿਉਂ ਜੁਟਾਉਣਾ?

ਪਰ ਦੁਨੀਆ ਦੇ ਵਿਕਸਤ ਦੇਸ਼ ਇਸ ਤਰ੍ਹਾਂ ਦੀ ਨਹੀਂ ਸੋਚਦੇ। ਅਮਰੀਕਾ, ਆਸਟ੍ਰੇਲੀਆ ਤੇ ਜ਼ਿਆਦਾਤਰ ਯੂਰਪੀ ਦੇਸ਼ਾਂ 'ਚ ਡਾਇਵਰਸਿਟੀ ਤੇ ਅਫਰਮੇਂਟਿਵ ਐਕਸ਼ ਇਕ ਵੱਡਾ ਮੁੱਦਾ ਹੈ। ਇਸ ਲਈ ਉਥੇ ਅਜਿਹੇ ਅੰਕੜੇ ਜੁਟਾਏ ਜਾਂਦੇ ਹਨ ਤੇ ਨੀਤੀਆਂ ਬਣਾਉੁਣ ਤੋਂ ਲੈ ਕੇ ਰਿਕਰੂਟਮੈਂਟ ਤੇ ਕੰਮ ਦੇਣ 'ਚ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸ 'ਚ ਦੇਸ਼ ਦੀ ਵਿਭਿੰਨਤਾ ਨਜ਼ਰ ਆਵੇ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply