Sun,Jul 21,2019 | 07:12:16pm
HEADLINES:

Social

#ਮੀਟੂ ਇਲੀਟ ਮਹਿਲਾਵਾਂ ਦਾ ਅੰਦੋਲਨ, ਪਰ ਇਸ 'ਚ ਸਾਰਿਆਂ ਦੀ ਭਲਾਈ

#ਮੀਟੂ ਇਲੀਟ ਮਹਿਲਾਵਾਂ ਦਾ ਅੰਦੋਲਨ, ਪਰ ਇਸ 'ਚ ਸਾਰਿਆਂ ਦੀ ਭਲਾਈ

ਹੁਣ 21ਵੀਂ ਸਦੀ ਹੈ, ਜਿੱਥੇ ਔਰਤਾਂ ਬਰਾਬਰ ਦੀਆਂ ਨਾਗਰਿਕ ਹਨ ਅਤੇ ਆਦਰਸ਼ ਸਥਿਤੀਆਂ ਵਿੱਚ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਬਰਾਬਰ ਦਾ ਹਿੱਸੇਦਾਰ ਹੋਣਾ ਚਾਹੀਦਾ ਹੈ। ਭਾਰਤੀ ਸੰਵਿਧਾਨ ਦੀ ਡ੍ਰਾਫਟਿੰਗ ਕਮੇਟੀ ਦੇ ਚੇਅਰਮੈਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕਹਿੰਦੇ ਹਨ, ''ਮੈਂ ਕਿਸੇ ਵੀ ਸਮਾਜ ਦੀ ਤਰੱਕੀ ਨੂੰ ਉਸ ਸਮਾਜ ਵਿੱਚ ਮਹਿਲਾਵਾਂ ਦੀ ਤਰੱਕੀ ਨਾਲ ਜੋੜ ਕੇ ਦੇਖਦਾ ਹਾਂ। ਮਤਲਬ, ਜੇਕਰ ਔਰਤਾਂ ਨੇ ਤਰੱਕੀ ਨਹੀਂ ਕੀਤੀ ਹੈ ਤਾਂ ਬਾਬਾ ਸਾਹਿਬ ਅੰਬੇਡਕਰ ਮੁਤਾਬਕ, ਉਹ ਸਮਾਜ ਪੱਛੜਿਆਂ ਹੋਇਆ ਹੈ।''

ਸੰਯੁਕਤ ਰਾਸ਼ਟਰ, ਮਤਲਬ ਯੂਨਾਈਟੇਡ ਨੇਸ਼ੰਸ ਦੀ ਪਹਿਲ 'ਤੇ ਜਦੋਂ ਦੁਨੀਆ ਵਿੱਚ ਮਨੁੱਖੀ ਵਿਕਾਸ ਦਾ ਇੰਡੈਕਸ ਹਰ ਸਾਲ ਬਣਦਾ ਹੈ ਤਾਂ ਉਸ ਵਿੱਚ ਇਸ ਗੱਲ ਨੂੰ ਕਾਫੀ ਮਹੱਤਤਾ ਦਿੱਤੀ ਜਾਂਦੀ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਮਹਿਲਾਵਾਂ ਦੀ ਕੀ ਸਥਿਤੀ ਹੈ। ਉਹ ਕਿੰਨੀਆਂ ਸਿੱਖਿਅਤ ਹਨ। ਵਰਕਫੋਰਸ ਵਿੱਚ ਉਨ੍ਹਾਂ ਦੀ ਕਿੰਨੀ ਹਿੱਸੇਦਾਰੀ ਹੈ, ਉਨ੍ਹਾਂ ਦੀ ਸਿਹਤ ਕਿਹੋ ਜਿਹੀ ਹੈ, ਬੱਚੇ ਪੈਦਾ ਹੁੰਦੇ ਸਮੇਂ ਮਹਿਲਾਵਾਂ ਦੇ ਮਰਨ ਦੀ ਦਰ ਕੀ ਹੈ, ਆਦਿ।

ਮਤਲਬ, ਹੁਣ ਸਾਰੀ ਦੁਨੀਆ ਲਗਭਗ ਮੰਨਦੀ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸਦੀ ਅੱਧੀ ਆਬਾਦੀ ਦੀ ਤਰੱਕੀ ਦੇ ਬਿਨਾਂ ਸੰਭਵ ਨਹੀਂ ਹੈ। ਜਿਨ੍ਹਾਂ ਦੇਸ਼ਾਂ ਵਿੱਚ ਮਹਿਲਾਵਾਂ ਦੀ ਸਥਿਤੀ ਚੰਗੀ ਹੈ ਅਤੇ ਮਹਿਲਾਵਾਂ ਦਾ ਸਨਮਾਨ ਹੈ, ਅਜਿਹੇ ਦੇਸ਼ਾਂ ਨੂੰ ਲੋਕ ਚੰਗਾ ਦੇਸ਼ ਮੰਨਦੇ ਹਨ।

ਮੀਟੂ ਮਹਿਲਾਵਾਂ ਦੀ ਆਪਣੇ ਸਰੀਰ ਅਤੇ ਆਪਣੇ ਵਜ਼ੂਦ 'ਤੇ ਆਪਣੇ ਹੱਕ ਨੂੰ ਦਰਜ ਕਰਾਉਣ ਦਾ ਸੋਸ਼ਲ ਮੀਡੀਆ ਵੱਲੋਂ ਚਲਾਈ ਮੁਹਿੰਮ ਹੈ, ਜਿਸ ਵਿੱਚ ਉਹ ਨਵੀਆਂ-ਪੁਰਾਣੀਆਂ ਘਟਨਾਵਾਂ ਨੂੰ ਲਿਖ-ਦੱਸ ਰਹੀਆਂ ਹਨ, ਜਦੋਂ ਕਦੇ ਕਿਸੇ ਪੁਰਸ਼ ਨੇ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਉਨ੍ਹਾਂ ਦੇ ਨਾਲ ਸ਼ਬਦਾਂ ਜਾਂ ਸਰੀਰਕ ਜਾਂ ਹੋਰ ਕਿਸਮ ਦੀ ਜਬਰਦਸਤੀ ਕੀਤੀ ਅਤੇ ਉਨ੍ਹਾਂ ਦੇ ਸਰੀਰ ਜਾਂ ਉਨ੍ਹਾਂ ਦੇ ਵਜ਼ੂਦ 'ਤੇ ਉਨ੍ਹਾਂ ਦੇ ਅਧਿਕਾਰ ਦੇ ਸਿਧਾਂਤ ਦੀ ਉਲੰਘਣਾ ਕੀਤੀ।

ਮਹਿਲਾਵਾਂ ਦਾ ਆਪਣੇ ਸਰੀਰ 'ਤੇ ਪੂਰਾ ਹੱਕ ਹੈ, ਜਿਵੇਂ ਹੱਕ ਪੁਰਸ਼ਾਂ ਦਾ ਆਪਣੇ ਸਰੀਰ 'ਤੇ ਹੈ। ਕਾਨੂੰਨ ਅਤੇ ਸੰਵਿਧਾਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਉਨ੍ਹਾਂ ਨੂੰ ਇਹ ਹੱਕ ਸੰਵਿਧਾਨ ਦੀ ਪ੍ਰਸਤਾਵਨਾ ਦੇ ਨਾਲ ਹੀ ਮੌਲਿਕ ਅਧਿਕਾਰਾਂ ਦੇ ਅਧਿਆਏ ਨਾਲ ਮਿਲਿਆ ਹੈ, ਜਿਸ ਵਿੱਚ ਆਜ਼ਾਦੀ ਦਾ ਅਧਿਕਾਰ ਸ਼ਾਮਲ ਹੈ। 

ਮੀਟੂ ਮੁਹਿੰਮ ਸੰਵਿਧਾਨ ਤੋਂ ਮਿਲੇ ਇਸ ਅਧਿਕਾਰ ਦੀ ਉਲੰਘਣਾ ਦੇ ਖਿਲਾਫ ਹੈ। ਇਹ ਉਨ੍ਹਾਂ ਜਬਰਦਸਤੀ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਬਾਰੇ ਹੈ, ਜੋ ਕਿ ਪੁਰਸ਼ਾਂ ਨੇ ਮਹਿਲਾਵਾਂ ਦੇ ਖਿਲਾਫ ਕੀਤਾ ਹੈ। ਸਹਿਮਤੀ ਨਾਲ ਬਣਾਏ ਗਏ ਨੈਤਿਕ ਜਾਂ ਅਨੈਤਿਕ ਯੌਨ ਸਬੰਧ ਜਾਂ ਯੌਨ ਵਿਵਹਾਰ ਇਸ ਅੰਦੋਲਨ ਦੇ ਦਾਇਰੇ ਵਿੱਚ ਨਹੀਂ ਹੈ।

ਇੱਥੇ ਤੱਕ ਕਿ ਅਹੁਦਾ, ਪ੍ਰਮੋਸ਼ਨ ਜਾਂ ਪੋਸਟਿੰਗ ਦੇ ਲਾਲਚ ਵਿੱਚ ਜਾਂ ਤਰੱਕੀ ਦੀ ਉਮੀਦ ਵਿੱਚ ਬਣਾਏ ਗਏ ਯੌਨ ਸਬੰਧ ਵੀ ਇਸ ਅੰਦੋਲਨ ਦੇ ਦਾਇਰੇ ਵਿੱਚ ਨਹੀਂ ਹਨ। ਅਜਿਹਾ ਕੀਤਾ ਜਾਣਾ ਅਨੈਤਿਕ ਹੋ ਸਕਦਾ ਹੈ ਅਤੇ ਇਸ ਲੜੀ ਵਿੱਚ ਜੇਕਰ ਪੁਰਸ਼ ਨੇ ਮਹਿਲਾ ਦੇ ਨਾਲ ਧੋਖਾ ਕੀਤਾ ਹੈ ਤਾਂ ਉਹ ਕਾਨੂੰਨੀ ਤੌਰ 'ਤੇ ਗਲਤ ਵੀ ਹੈ, ਪਰ ਮੀਟੂ ਉਨ੍ਹਾਂ ਘਟਨਾਵਾਂ ਬਾਰੇ ਨਹੀਂ ਹੈ।

ਮੀਟੂ ਦਾ ਅੰਦੋਲਨ ਸੋਸ਼ਲ ਮੀਡੀਆ 'ਤੇ ਚੱਲਿਆ। ਬੇਸ਼ੱਕ ਬਾਅਦ ਵਿੱਚ ਚੈਨਲਾਂ ਤੇ ਅਖਬਾਰਾਂ ਵਿੱਚ ਵੀ ਇਸ ਬਾਰੇ ਖਬਰਾਂ ਛਪੀਆਂ ਜਾਂ ਦਿਖਾਈਆਂ ਗਈਆਂ, ਪਰ ਇਸਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਹੀ ਹੋਈ ਅਤੇ ਇਸਨੂੰ ਰਫਤਾਰ ਮਿਲੀ। ਮੀਟੂ ਅੰਦੋਲਨ ਇਸ ਮਾਮਲੇ ਵਿੱਚ ਖਾਸ ਹੈ ਕਿ ਇਸ ਵਿੱਚ ਮਹਿਲਾਵਾਂ ਦੀ ਏਜੰਸੀ, ਮਤਲਬ ਖੁਦ ਆਪਣੇ ਬਾਰੇ ਬੋਲਣ ਅਤੇ ਫੈਸਲਾ ਲੈਣ ਦਾ ਅਧਿਕਾਰ ਅੰਡਰਲਾਈਨ ਹੋਇਆ ਹੈ। ਮੀਟੂ ਦੀ ਆਵਾਜ਼ ਮਹਿਲਾਵਾਂ ਨੇ ਖੁਦ ਚੁੱਕੀ ਹੈ। 

ਕਈ ਪੁਰਸ਼ਾਂ ਨੇ ਬੇਸ਼ੱਕ ਉਨ੍ਹਾਂ ਦਾ ਸਮਰਥਨ ਕੀਤਾ ਹੈ, ਪਰ ਇਸ ਅੰਦੋਲਨ ਦੇ ਕੇਂਦਰ ਵਿੱਚ ਮਹਿਲਾਵਾਂ ਹਨ। ਮੀਟੂ ਵਿੱਚ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਹੋ ਰਿਹਾ ਹੈ, ਉਹ ਸਾਲਾਂ ਅਤੇ ਦਹਾਕਿਆਂ ਪੁਰਾਣੀਆਂ ਹੋ ਸਕਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਜਿਹੜੀ ਗੱਲ 1990 ਜਾਂ 2000 ਵਿੱਚ ਨਹੀਂ ਕਹੀ ਜਾ ਸਕਦੀ ਸੀ, ਉਹ ਗੱਲ 2018 ਵਿੱਚ ਕਹੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕਈ ਘਟਨਾਵਾਂ ਅਜਿਹੀਆਂ ਹੋਣਗੀਆਂ, ਜਿਨ੍ਹਾਂ ਦੇ ਹੁਣ ਕੋਈ ਸਬੂਤ ਨਹੀਂ ਮਿਲ ਪਾਉਣਗੇ।

ਇਨ੍ਹਾਂ ਗੱਲਾਂ ਦਾ ਸੱਚ ਸਬੂਤਾਂ 'ਤੇ ਨਹੀਂ ਟਿਕਿਆ ਹੈ। ਅਦਾਲਤ ਵਿੱਚ ਇਨ੍ਹਾਂ ਦੋਸ਼ਾਂ ਦਾ ਕੀ ਹੋਵੇਗਾ, ਕਿਸੇ ਨੂੰ ਨਹੀਂ ਪਤਾ, ਪਰ ਜਨਭਾਵਨਾਵਾਂ ਦਾ ਇੱਕ ਹਿੱਸਾ ਆਪਣੇ ਆਲੇ-ਦੁਆਲੇ ਦੇ ਅਨੁਭਵਾਂ ਦੇ ਆਧਾਰ 'ਤੇ ਮੰਨ ਰਿਹਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਉਹ ਹੋਇਆ ਹੋਵੇਗਾ। ਹਾਲਾਂਕਿ ਇਸਨੂੰ ਅਲੱਗ ਤਰ੍ਹਾਂ ਨਾਲ ਦੇਖਣ ਵਾਲੇ ਲੋਕ ਵੀ ਹਨ, ਜੋ ਕਿ ਮੀਟੂ ਅੰਦੋਲਨ 'ਤੇ ਹੀ ਸਵਾਲ ਚੁੱਕ ਰਹੇ ਹਨ। 

ਇਸ ਅੰਦੋਲਨ ਵਿੱਚ ਉਹ ਕਰੋੜਾਂ ਮਹਿਲਾਵਾਂ ਨਹੀਂ ਹਨ, ਜਿਨ੍ਹਾਂ ਦੇ ਨਾਲ ਹਰੇਕ ਦਿਨ ਅਣਮਨੁੱਖੀ ਕਿਸਮ ਦੇ ਅੱਤਿਆਚਾਰ ਹੁੰਦੇ ਹਨ। ਇਸ ਅੰਦੋਲਨ ਵਿੱਚ ਉਹ ਦਲਿਤ ਮਹਿਲਾਵਾਂ ਨਹੀਂ ਹਨ, ਜਿਨ੍ਹਾਂ ਦੇ ਸਰੀਰ 'ਤੇ ਉਨ੍ਹਾਂ ਦੇ ਅਧਿਕਾਰ ਨੂੰ ਸਮਾਜ ਦਾ ਇੱਕ ਹਿੱਸਾ ਹੁਣ ਵੀ ਮਾਨਤਾ ਦੇਣ ਨੂੰ ਤਿਆਰ ਨਹੀਂ ਹੈ ਅਤੇ ਜਿਨ੍ਹਾਂ ਖਿਲਾਫ ਸਭ ਤੋਂ ਮਾੜੇ ਕਿਸਮ ਦੇ ਅੱਤਿਆਚਾਰ ਹੋ ਰਹੇ ਹਨ। ਇਸ ਅੰਦੋਲਨ ਵਿੱਚ ਉਹ ਆਦੀਵਾਸੀ ਮਹਿਲਾਵਾਂ ਨਹੀਂ ਹਨ, ਜਿਨ੍ਹਾਂ ਖਿਲਾਫ ਪਿੰਡ ਦੇ ਧੰਨਾ ਸੇਠ ਤੋਂ ਲੈ ਕੇ ਠੇਕੇਦਾਰ ਤੇ ਸੁਰੱਖਿਆ ਕਰਮਚਾਰੀ ਤੱਕ ਅਪਰਾਧ ਕਰਦੇ ਹਨ। 

ਇਸ ਅੰਦੋਲਨ ਵਿੱਚ ਉਹ ਕਾਰੀਗਰ, ਮਜ਼ਦੂਰ ਵਰਗਾਂ ਦੀਆਂ ਮਹਿਲਾਵਾਂ ਨਹੀਂ ਹਨ, ਜਿਨ੍ਹਾਂ ਲਈ ਯੌਨ ਅਪਰਾਧ ਦਾ ਸਾਹਮਣਾ ਕਰਨਾ ਇੱਕ ਆਮ ਗੱਲ ਹੈ। ਇਸ ਅੰਦੋਲਨ ਵਿੱਚ ਉਨ੍ਹਾਂ ਦੇਵਦਾਸੀਆਂ ਦੀਆਂ ਆਵਾਜ਼ਾਂ ਨਹੀਂ ਹਨ, ਜਿਨ੍ਹਾਂ ਦਾ ਧਰਮ ਦੇ ਨਾਂ 'ਤੇ ਮੰਦਰਾਂ ਵਿੱਚ ਸ਼ੋਸ਼ਣ ਹੁੰਦਾ ਰਿਹਾ ਹੈ ਅਤੇ ਜਿਨ੍ਹਾਂ ਖਿਲਾਫ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਦਮ ਚੁੱਕੇ ਹਨ। ਸਾਫ ਹੈ ਕਿ ਦੇਸ਼ ਦੇ ਜ਼ਿਆਦਾਤਰ ਮਹਿਲਾਵਾਂ ਦੇ ਜੀਵਨ ਵਿੱਚ ਮੀਟੂ ਵਰਗਾ ਕੋਈ ਅੰਦੋਲਨ ਨਹੀਂ ਹੋ ਰਿਹਾ ਹੈ। 

ਇਹ ਅੰਦੋਲਨ ਬੇਸ਼ਕ ਇਲੀਟ ਮਹਿਲਾਵਾਂ ਨੇ ਸ਼ੁਰੂ ਕੀਤਾ ਹੈ, ਪਰ ਇਸਦਾ ਅਸਰ ਪੂਰੇ ਸਮਾਜ 'ਤੇ ਪਵੇਗਾ। ਜੇਕਰ ਵਰਕ ਪਲੇਸ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਚੇਤਨਾ ਵਧਦੀ ਹੈ ਅਤੇ ਪੁਰਸ਼ਾਂ ਵਿੱਚ ਵੀ ਇਹ ਸਮਝਦਾਰੀ ਜਾਂ ਡਰ ਪੈਦਾ ਹੁੰਦਾ ਹੈ ਕਿ ਮਹਿਲਾਵਾਂ ਦੇ ਨਾਲ ਉਹ ਜੋ ਮਨ ਵਿੱਚ ਆਵੇ ਉਹ ਨਹੀਂ ਕਰ ਸਕਦੇ ਹਨ ਤਾਂ ਇਹ ਨਾ ਸਿਰਫ ਮਹਿਲਾਵਾਂ ਲਈ, ਸਗੋਂ ਪੂਰੇ ਸਮਾਜ ਲਈ ਚੰਗੀ ਗੱਲ ਹੋਵੇਗੀ।

ਭਾਰਤ ਵਿੱਚ ਵਰਕ ਪਲੇਸ 'ਤੇ ਮਹਿਲਾਵਾਂ ਦੀ ਹਿੱਸੇਦਾਰੀ ਬਹੁਤ ਘੱਟ 28 ਫੀਸਦੀ ਹੈ। ਇਸ ਮਾਮਲੇ ਵਿੱਚ ਜਿਨ੍ਹਾਂ 131 ਦੇਸ਼ਾਂ ਵਿੱਚ ਸਰਵੇ ਹੁੰਦਾ ਹੈ, ਉਨ੍ਹਾਂ ਵਿੱਚ ਭਾਰਤ ਦਾ ਸਥਾਨ 121ਵਾਂ ਹੈ। ਭਾਰਤ ਵਿੱਚ ਉਤਪਾਦਕ ਕੰਮਕਾਜ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਏ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਜਿਨ੍ਹਾਂ ਕਾਰਨਾਂ ਨਾਲ ਭਾਰਤ ਵਿੱਚ ਵਰਕਫੋਰਸ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਘੱਟ ਹੈ, ਉਨ੍ਹਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਕੰਮ ਦੇ ਸਥਾਨ ਮਹਿਲਾਵਾਂ ਦੇ ਮੁਤਾਬਕ ਨਹੀਂ ਹਨ। 

ਮੀਟੂ ਅੰਦੋਲਨ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਮਹਿਲਾਵਾਂ ਪ੍ਰੋਫੈਸਨਲ ਲਾਈਫ ਵਿੱਚ ਆਉਣ ਤੋਂ ਬਚਦੀਆਂ ਕਿਉਂ ਹਨ। ਜੇਕਰ ਮਹਿਲਾਵਾਂ ਨੂੰ ਕੰਮਕਾਜ ਦੌਰਾਨ ਯੌਨ ਅੱਤਿਆਚਾਰ ਤੋਂ ਬਚਾਇਆ ਜਾ ਸਕੇ ਤਾਂ ਅਜਿਹੀਆਂ ਕਈ ਮਹਿਲਾਵਾਂ ਕੰਮਕਾਜੀ ਬਣਨਾ ਚਾਹੁਣਗੀਆਂ, ਜੋ ਕਿ ਘਰ ਤੱਕ ਸੀਮਤ ਹੋ ਕੇ ਜ਼ਿੰਦਗੀ ਗੁਜਾਰ ਦਿੰਦੀਆਂ ਹਨ। ਮੀਟੂ ਦਾ ਅੰਦੋਲਨ ਕੁੱਲ ਮਿਲਾ ਕੇ ਨਾ ਸਿਰਫ ਮਹਿਲਾਵਾਂ ਦੇ ਹੱਕ ਵਿੱਚ ਹੈ, ਸਗੋਂ ਇਹ ਦੇਸ਼ ਦੇ ਹਿੱਤ ਵਿੱਚ ਵੀ ਹੈ। ਇਹ ਬੇਸ਼ੱਕ ਇਲੀਟ ਦਾ ਅੰਦੋਲਨ ਹੈ, ਪਰ ਇਸਦਾ ਲਾਭ ਹਰ ਵਰਗ ਦੀਆਂ ਮਹਿਲਾਵਾਂ ਨੂੰ ਹੋਵੇਗਾ।

ਦਲਿਤ-ਆਦੀਵਾਸੀ ਮਹਿਲਾਵਾਂ ਦੀ ਆਵਾਜ਼ ਨਹੀਂ
ਇਹ ਗੱਲ ਕਾਫੀ ਹੱਦ ਤੱਕ ਸੱਚ ਹੈ। ਇਸਦਾ ਇੱਕ ਸਬੂਤ ਹੈ ਕਿ ਸੋਸ਼ਲ ਮੀਡੀਆ 'ਤੇ ਮੀਟੂ ਤਹਿਤ ਨਿੱਜੀ ਅਨੁਭਵ ਲਿਖਣ ਵਾਲੀ ਹਰ ਮਹਿਲਾ ਨੇ ਆਪਣੀ ਗੱਲ ਅੰਗ੍ਰੇਜ਼ੀ ਵਿੱਚ ਰੱਖੀ ਹੈ। ਹਾਲਾਂਕਿ ਇਨ੍ਹਾਂ ਮਹਿਲਾਵਾਂ ਦੀ ਵਰਗ ਮੁਤਾਬਕ ਸਥਿਤੀ ਦੀ ਕੋਈ ਪੜਤਾਲ ਨਹੀਂ ਹੋਈ ਹੈ, ਪਰ ਕਾਮਨ ਸੈਂਸ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਾਰੀਆਂ ਮਹਿਲਾਵਾਂ ਉੱਚ ਸਿੱਖਿਅਤ, ਸ਼ਹਿਰੀ ਤੇ ਇਲੀਟ ਹਨ ਅਤੇ ਵੱਖ-ਵੱਖ ਧਰਮਾਂ ਦੇ ਉੱਚ ਵਰਣ ਨਾਲ ਸਬੰਧਤ ਹਨ।

ਕਿਸੇ ਗਰੀਬ, ਪੇਂਡੂ, ਘੱਟ ਪੜ੍ਹੀ-ਲਿਖੀ, ਦਲਿਤ ਜਾਂ ਓਬੀਸੀ ਜਾਂ ਆਦੀਵਾਸੀ ਮਹਿਲਾ ਦੀ ਆਵਾਜ਼ ਮੀਟੂ ਅੰਦੋਲਨ ਵਿੱਚ ਸੁਣਾਈ ਨਹੀਂ ਦੇ ਰਹੀ ਹੈ। ਇਹ ਅੰਦੋਲਨ ਪ੍ਰੋਫੈਸ਼ਨਲ ਪੋਜ਼ੀਸ਼ਨ 'ਤੇ ਪਹੁੰਚੀਆਂ ਮਹਿਲਾਵਾਂ ਦਾ ਹੈ, ਜਿਨ੍ਹਾਂ ਨੇ ਮੁੱਖ ਤੌਰ 'ਤੇ ਵਰਕ ਪਲੇਸ 'ਤੇ ਜਾਂ ਇਸੇ ਸਬੰਧ ਵਿੱਚ ਹੋਏ ਯੌਨ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ। ਫਿਲਮਾਂ ਤੋਂ ਲੈ ਕੇ ਮੀਡੀਆ ਤੇ ਯੂਨੀਵਰਸਿਟੀਜ਼ ਤੋਂ ਲੈ ਕੇ ਲਾਅ ਫਰਮ ਤੱਕ ਵਿੱਚ ਮੀਟੂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਹ ਸਾਰੀਆਂ ਗੱਲਾਂ ਉਹ ਮਹਿਲਾਵਾਂ ਕਹਿ ਰਹੀਆਂ ਹਨ, ਜੋ ਕਿ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਹਨ ਜਾਂ ਸਨ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply