Tue,Nov 21,2017 | 05:33:47pm
HEADLINES:

Punjab

ਨਸ਼ੇ ਨਾਲ ਬੇਟੇ ਦੀ ਮੌਤ, ਦੁਖੀ ਪਿਤਾ ਨੇ ਕਿਹਾ-ਕੈਪਟਨਾ ਨਸ਼ਾ ਕਿੱਥੇ ਖਤਮ ਹੋਇਆ

ਨਸ਼ੇ ਨਾਲ ਬੇਟੇ ਦੀ ਮੌਤ, ਦੁਖੀ ਪਿਤਾ ਨੇ ਕਿਹਾ-ਕੈਪਟਨਾ ਨਸ਼ਾ ਕਿੱਥੇ ਖਤਮ ਹੋਇਆ

ਮੋਗਾ। ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਨਸ਼ਾ ਸਭ ਤੋਂ ਵੱਡੀ ਸਮੱਸਿਆ ਰਹੀ, ਜੋ ਕਿ ਹੁਣ ਕਾਂਗਰਸ ਸਰਕਾਰ ਦੌਰਾਨ ਵੀ ਬਣੀ ਹੋਈ ਹੈ। ਵਿਧਾਨਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਚ ਇਕ ਰੈਲੀ ਦੌਰਾਨ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਚੁੱਕੀ ਸੀ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਨ 'ਤੇ ਇਕ ਮਹੀਨੇ 'ਚੇ ਨਸ਼ੇ ਦਾ ਸਫਾਇਆ ਕਰ ਦਿੱਤਾ ਜਾਵੇਗਾ, ਪਰ ਸਰਕਾਰ ਬਣਨ ਦੇ 4 ਮਹੀਨੇ ਬੀਤ ਜਾਣ ਦੇ ਬਾਵਜੂਦ ਨਸ਼ੇ ਦੀ ਸਮੱਸਿਆ ਖਤਮ ਨਹੀਂ ਹੋਈ ਹੈ।

ਸੋਮਵਾਰ ਨੂੰ ਮੋਗਾ ਜ਼ਿਲੇ ਵਿਚ ਹੋਈਆਂ ਦੋ ਘਟਨਾਵਾਂ ਦੱਸਦੀਆਂ ਹਨ ਕਿ ਪੰਜਾਬ ਦੀ ਜਵਾਨੀ ਅਜੇ ਵੀ ਨਸ਼ੇ ਦੇ ਜਾਲ ਵਿਚ ਫਸ ਕੇ ਜਾਨਾਂ ਦੇ ਰਹੀ ਹੈ। ਇੱਥੇ ਨਸ਼ੇ ਕਰਕੇ ਪਰੇਸ਼ਾਨ ਰਹਿਣ ਵਾਲੇ ਇਕ ਨੌਜਵਾਨ ਨੇ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ, ਜਦਕਿ ਦੂਜੇ ਮਾਮਲੇ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।

ਫਿਰੋਜ਼ਪੁਰ ਦਾ ਸੋਨੂੰ (18) ਬੀਤੇ ਦਿਨੀਂ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ, ਜਿੱਥੇ ਉਸਦੇ ਨਾਨਕੇ ਸਨ, ਆਇਆ ਹੋਇਆ ਸੀ। ਖਬਰਾਂ ਮੁਤਾਬਕ, ਸੋਨੂੰ ਨਸ਼ੇ ਦਾ ਆਦੀ ਸੀ ਤੇ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਉਸਦੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਸੋਨੂੰ ਦੇ ਪਿਤਾ ਗੁਰਨਾਮ ਸਿੰਘ ਨੇ ਮੀਡੀਆ ਨੂੰ ਰੋਂਦੇ ਹੋਏ ਕਿਹਾ ਕਿ ਉਸਦਾ ਬੇਟਾ ਨਸ਼ੇ ਦਾ ਆਦੀ ਸੀ। ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨਿਆ। ਉਨਾਂ ਨੂੰ ਉਮੀਦ ਸੀ ਕਿ ਸੂਬੇ ਵਿਚ ਕੈਪਟਨ ਸਰਕਾਰ ਬਣਨ ਤੋਂ ਬਾਅਦ ਨਸ਼ਾ ਬੰਦ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋਇਆ।

ਗੁਰਨਾਮ ਸਿੰਘ ਨੇ ਕਿਹਾ, ''ਕੈਪਟਨਾਂ ਚਿੱਟਾ ਕਿੱਥੇ ਖਤਮ ਹੋਇਆ ਏ। ਮੇਰਾ ਪੁੱਤ ਕਿੱਥੇ ਗਿਆ, ਉਹਨੂੰ ਮੋੜ ਲਿਆ।'' ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਸਹੁੰ ਖਾਧੀ ਸੀ ਕਿ ਸੂਬੇ 'ਚ ਸਰਕਾਰ ਬਣਨ 'ਤੇ ਨਸ਼ੇ ਨੂੰ ਬੰਦ ਕੀਤਾ ਜਾਵੇਗਾ, ਪਰ ਉਨਾਂ ਦੇ ਦਾਅਵੇ ਖੋਖਲੇ ਨਿੱਕਲੇ।

Comments

Leave a Reply