Sat,May 25,2019 | 01:21:42pm
HEADLINES:

Punjab

ਪੀਡੀਏ ਦਾ ਨੌਜਵਾਨ ਚੇਹਰਾ, ਕਾਂਗਰਸ-ਅਕਾਲੀ ਦਲ ਦੇ ਉਮੀਦਵਾਰ 70 ਸਾਲ ਤੋਂ ਪਾਰ

ਪੀਡੀਏ ਦਾ ਨੌਜਵਾਨ ਚੇਹਰਾ, ਕਾਂਗਰਸ-ਅਕਾਲੀ ਦਲ ਦੇ ਉਮੀਦਵਾਰ 70 ਸਾਲ ਤੋਂ ਪਾਰ

ਜਲੰਧਰ ਲੋਕਸਭਾ ਸੀਟ 'ਤੇ ਇਸ ਵਾਰ ਚਾਰ ਮੁੱਖ ਰਾਜਨੀਤਕ ਧਿਰਾਂ ਆਹਮੋ-ਸਾਹਮਣੇ ਹਨ। ਇਸ ਸੀਟ 'ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ 40 ਸਾਲ ਦੇ ਨੌਜਵਾਨ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। 

ਉਨ੍ਹਾਂ ਦੇ ਮੁਕਾਬਲੇ ਕਾਂਗਰਸ ਨੇ ਬੀਤੇ ਦਿਨੀਂ ਚੌਧਰੀ ਸੰਤੋਖ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੌਧਰੀ 72 ਸਾਲ ਦੇ ਹਨ। ਇਸ ਸੀਟ ਤੋਂ ਅਕਾਲੀ ਦਲ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਵੀ ਉਮਰ ਕਾਫੀ ਹੈ। ਚਰਨਜੀਤ ਸਿੰਘ ਅਟਵਾਲ 82 ਸਾਲ ਦੇ ਹਨ। 

ਜਲੰਧਰ ਲੋਕਸਭਾ ਸੀਟ ਤੋਂ ਚੌਥੀ ਧਿਰ ਆਮ ਆਦਮੀ ਪਾਰਟੀ ਹੈ, ਜਿਸਨੇ ਜਸਟਿਸ ਜੋਰਾ ਸਿੰਘ ਨੂੰ ਟਿਕਟ ਦਿੱਤੀ ਹੈ। ਜੋਰਾ ਸਿੰਘ 69 ਸਾਲ ਦੇ ਹਨ। 

ਜੇਕਰ ਇਨ੍ਹਾਂ ਸਾਰੀਆਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਆਦਾ ਉਮਰਾਂ ਵਾਲੇ ਹਨ।

ਫਿਲਹਾਲ, ਇਨ੍ਹਾਂ ਚਾਰਾਂ ਵਿੱਚੋਂ ਕਿਹੜਾ ਉਮੀਦਵਾਰ ਜਲੰਧਰ ਲੋਕਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਦਾ ਹੈ, ਇਸਦਾ ਪਤਾ ਤਾਂ 23 ਮਈ ਨੂੰ ਚੱਲੇਗਾ, ਪਰ ਸਿਆਸੀ ਮਾਹਿਰਾਂ ਮੁਤਾਬਕ, ਇਸ ਸੀਟ 'ਤੇ ਮੁੱਖ ਮੁਕਾਬਲਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬਲਵਿੰਦਰ ਕੁਮਾਰ ਤੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਹੋਈ ਹੈ।

Comments

Leave a Reply