Tue,Feb 25,2020 | 03:54:49pm
HEADLINES:

Punjab

ਪੀਐਸਈਬੀ 12ਵੀਂ ਨਤੀਜਾ : ਮੁਸ਼ਕਿਲਾਂ ਦੇ ਬਾਵਜੂਦ ਐਸਸੀ ਵਰਗ ਦੀ ਲੜਕੀ ਨੇ ਮੈਡੀਕਲ ਸਟਰੀਮ ਵਿਚ ਕੀਤਾ ਟੋਪ 

ਪੀਐਸਈਬੀ 12ਵੀਂ ਨਤੀਜਾ : ਮੁਸ਼ਕਿਲਾਂ ਦੇ ਬਾਵਜੂਦ ਐਸਸੀ ਵਰਗ ਦੀ ਲੜਕੀ ਨੇ ਮੈਡੀਕਲ ਸਟਰੀਮ ਵਿਚ ਕੀਤਾ ਟੋਪ 

ਜਲੰਧਰ। ਜਿਹੜੇ ਵੱਡੇ ਸੁਪਨੇ ਦੇਖਣ ਤੇ ਉਨ•ਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਨਾ ਜਾਣਦੇ ਹਨ, ਉਨ•ਾਂ ਦੀ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਅਨੁਸੂਚਿਤ ਜਾਤੀ ਨਾਲ ਸਬੰਧਤ ਨਮਰਤਾ (ਫੋਟੋ ਵਿਚ ਖੱਬੇ ਪਾਸੇ) ਨੇ ਆਪਣੀ ਮਿਹਨਤ ਤੇ ਜਜਬੇ ਦੀ ਬਦੌਲਤ ਇਸਨੂੰ ਸੱਚ ਕਰ ਦਿਖਾਇਆ ਹੈ। 

ਘਰ ਦੇ ਮਾੜੇ ਆਰਥਿਕ ਹਾਲਾਤ ਦੇ ਬਾਵਜੂਦ ਨਮਰਤਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 12ਵੀਂ ਦੀ ਪ੍ਰੀਖਿਆ ਵਿਚ ਮੈਡੀਕਲ ਸਟਰੀਮ 'ਚ ਜਲੰਧਰ ਜਿਲ•ੇ ਵਿਚੋਂ ਟੋਪ ਕੀਤਾ ਹੈ। ਮੈਰਿਟ ਲਿਸਟ ਮੁਤਾਬਕ ਪੰਜਾਬ ਵਿਚੋਂ ਉਸਦਾ ਸਥਾਨ 7ਵਾਂ ਹੈ। 

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਵਿਚ ਪੜਨ ਵਾਲੀ ਨਮਰਤਾ ਨੇ ਮੈਡੀਕਲ ਸਟਰੀਮ ਵਿਚੋਂ 98.44 ਫੀਸਦੀ ਅੰਕ ਹਾਸਲ ਕਰਕੇ ਜਿਲ•ੇ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਨਮਰਤਾ ਨੇ 10ਵੀਂ ਵਿਚ 87.6 ਫੀਸਦੀ ਅੰਕ ਹਾਸਲ ਕੀਤੇ ਸਨ। ਹੁਣ 12ਵੀਂ ਦੀ ਮੈਡੀਕਲ ਸਟਰੀਮ ਵਿਚ ਉਸਨੇ ਆਪਣੇ ਨੰਬਰਾਂ ਵਿਚ 10.84 ਫੀਸਦੀ ਅੰਕਾਂ ਦਾ ਵਾਧਾ ਕੀਤਾ ਹੈ। ਨਮਰਤਾ ਨੇ ਸਾਈਂਸ ਸਟਰੀਮ 'ਚ 450 ਵਿਚੋਂ 443 ਅੰਕ ਪ੍ਰਾਪਤ ਕੀਤੇ ਹਨ। ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀਐਸਈਬੀ) ਨੇ ਸੋਮਵਾਰ ਨੂੰ 12ਵੀਂ ਦੀ ਮੈਰਿਟ ਲਿਸਟ ਜਾਰੀ ਕੀਤੀ। 

ਨਰਮਤਾ ਵਲੋਂ ਹਾਸਲ ਕੀਤੀ ਗਈ ਇਹ ਵੱਡੀ ਸਫਲਤਾ ਇੰਨੀ ਸੋਖੀ ਨਹੀਂ ਸੀ। ਘਰ ਦੇ ਆਰਥਿਕ ਹਾਲਾਤ ਜਿਆਦਾ ਚੰਗੇ ਨਹੀਂ ਹਨ। ਪੈਸੇ ਦੀ ਘਾਟ ਕਰਕੇ ਨਮਰਤਾ ਕਿਸੇ ਵੱਡੇ ਪ੍ਰਾਈਵੇਟ ਸਕੂਲ ਵਿਚ ਦਾਖਲਾ ਨਹੀਂ ਲੈ ਸਕੀ। ਪ੍ਰੀਖਿਆ ਵਿਚ ਉਸਦਾ ਮੁਕਾਬਲਾ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਵਿਚ ਪੜਨ ਵਾਲੇ ਸਾਧਨ ਸੰਪੰਨ ਪਰਿਵਾਰਾਂ ਦੇ ਬੱਚਿਆਂ ਨਾਲ ਸੀ। ਮੁਸ਼ਕਿਲਾਂ ਭਰੇ ਹਾਲਾਤ ਦੇ ਬਾਵਜੂਦ ਉਸਨੇ ਹੌਸਲਾ ਨਹੀਂ ਛੱਡਿਆ। ਆਪਣੀ ਮਿਹਨਤ ਤੇ ਲਗਨ ਦੀ ਬਦੌਲਤ ਦੂਜਿਆਂ ਨੂੰ ਪਛਾੜ ਕੇ ਉਸਨੇ ਇਹ ਵੱਡੀ ਸਫਲਤਾ ਹਾਸਲ ਕੀਤੀ। 


ਨਮਰਤਾ ਆਪਣੀ ਭੈਣ ਸੁਮਿਤਾ ਨਾਲ ਪਿੰਡ ਨੂਰਪੁਰ, ਜਲੰਧਰ ਵਿਚ ਨਾਨੀ ਪਰਮਜੀਤ ਕੌਰ, ਨਾਨਾ ਤਰਨ ਸਿੰਘ ਦੇ ਨਾਲ ਰਹਿ ਰਹੀ ਹੈ। 
ਉਸਦੇ ਪਿਤਾ ਗੁਰਪ੍ਰੀਤ ਸਿੰਘ ਦਿੱਲੀ ਦੇ ਵੀਜਾ ਆਫਿਸ ਵਿਚ ਕੰਮ ਕਰਦੇ ਹਨ। ਮਾਂ ਭੂਪਿੰਦਰ ਕੌਰ ਉਸਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੰਦੀ ਰਹਿੰਦੀ ਹਨ। 

ਇਸ ਸਫਲਤਾ ਬਾਰੇ ਪੁੱਛਣ 'ਤੇ ਨਮਰਤਾ ਨੇ ਦੱਸਿਆ ਕਿ ਸਕੂਲ ਵਿਚ ਜੋ ਵੀ ਪੜਾਇਆ ਜਾਂਦਾ ਸੀ, ਉਸਦੀ ਉਹ ਰੋਜਾਨਾ 5-5 ਘੰਟੇ ਲਿਖ-ਲਿਖ ਕੇ ਪ੍ਰੈਕਟਿਸ ਕਰਦੀ ਸੀ। ਸਵੇਰੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਉਹ ਰੋਜਾਨਾ ਮੁਫਤ ਮਿਲਣ ਵਾਲੀਆਂ ਐਕਸਟ੍ਰਾ ਕਲਾਸ ਵੀ ਅਟੈਂਡ ਕਰਦੀ ਸੀ। ਆਪਣੀ ਸਫਲਤਾ 'ਤੇ ਉਹ ਬਹੁਤ ਖੁਸ਼ ਹੈ।

Comments

Leave a Reply