Fri,Sep 17,2021 | 01:30:01pm
HEADLINES:

Punjab

ਬੇਟੀ ਨਾਲ ਰੇਪ ਤੇ ਪਿਤਾ ਬੰਤ ਸਿੰਘ ਦੀਆਂ ਲੱਤਾਂ ਬਾਹਵਾਂ ਵੱਢਣ ਵਾਲੇ ਆਪ 'ਚ ਸ਼ਾਮਲ

ਬੇਟੀ ਨਾਲ ਰੇਪ ਤੇ ਪਿਤਾ ਬੰਤ ਸਿੰਘ ਦੀਆਂ ਲੱਤਾਂ ਬਾਹਵਾਂ ਵੱਢਣ ਵਾਲੇ ਆਪ 'ਚ ਸ਼ਾਮਲ

ਮਾਨਸਾ। ਦਲਿਤ ਬੰਤ ਸਿੰਘ, ਇਕ ਅਜਿਹਾ ਨਾਂ ਜੋ ਦੇਸ਼ ਭਰ 'ਚ ਦਲਿਤਾਂ 'ਤੇ ਹੋਣ ਵਾਲੇ ਜ਼ੁਲਮ ਦੇ ਖਿਲਾਫ ਲੜਾਈ ਦਾ ਪ੍ਰਤੀਕ ਹੈ। ਐਤਵਾਰ  25 ਦਸੰਬਰ ਨੂੰ ਮਾਨਸਾ ਦੇ ਗਊਸ਼ਾਲਾ ਭਵਨ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਸੰਜੈ ਸਿੰਘ ਨੇ ਉਨਾਂ ਨੂੰ ਪਾਰਟੀ 'ਚ ਜੁਆਇਨ ਕਰਵਾਇਆ। ਵ•ੀਲ ਚੇਅਰ 'ਤੇ ਆਏ ਦਲਿਤ ਬੰਤ ਸਿੰਘ ਮੰਚ 'ਤੇ ਨਹੀਂ ਚੜ ਸਕੇ, ਇਸ ਲਈ ਸੰਜੇ ਸਿੰਘ ਨੇ ਉਨਾਂ ਨੂੰ ਹੇਠਾਂ ਆ ਕੇ ਪਾਰਟੀ ਜੁਆਇਨ ਕਰਵਾਈ। ਨਾਲ ਹੀ ਹਰਬਿੰਦਰ ਸਿੰਘ ਤੇ ਨਵਦੀਪ ਸਿੰਘ ਨੂੰ ਵੀ ਪਾਰਟੀ ਜੁਆਇਨ ਕਰਵਾਈ।

ਹਰਬਿੰਦਰ ਸਿੰਘ ਤੇ ਨਵਦੀਪ ਸਿੰਘ ਦੋਵੇਂ ਉਹੀ ਲੋਕ ਹਨ, ਜਿਨਾਂ ਨੇ 2000 'ਚ ਬੰਤ ਸਿੰਘ ਦੀ ਬੇਟੀ ਨਾਲ ਦਰਿੰਦਗੀ ਕੀਤੀ ਸੀ। ਬੰਤ ਸਿੰਘ ਨੇ ਉਨਾਂ ਖਿਲਾਫ ਕੇਸ ਦਰਜ ਕਰਵਾਇਆ ਤਾਂ ਉਸ ਦੇ ਦੋਵੇਂ ਹੱਥ ਤੇ ਇਕ ਪੈਰ ਵੱਢ ਦਿੱਤਾ ਗਿਆ। ਕਈ ਹੋਰ ਅਜਿਹੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਕਿ ਦਲਿਤ ਬੰਤ ਸਿੰਘ ਕੇਸ ਵਾਪਸ ਲੈ ਲਵੇ, ਪਰ ਬੰਤ ਸਿੰਘ ਨੇ ਲੜਾਈ ਜਾਰੀ ਰੱਖੀ ਤੇ ਇਨਾਂ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਕਰਵਾ ਕੇ ਹੀ ਦਮ ਲਿਆ।

ਕਦੇ ਨਹੀਂ ਸੋਚਿਆ ਸੀ ਕੇ ਇਹ ਦਿਨ ਆਵੇਗਾ : ਬੰਤ ਸਿੰਘ
ਲਿਬਰੇਸ਼ਨ ਪਾਰਟੀ ਛੱਡ ਕੇ ਆਏ ਦਲਿਤ ਬੰਤ ਸਿੰਘ ਨੇ ਕਿਹਾ ਕਿ ਇਹ ਗੱਲ ਅਲੱਗ ਹੈ ਕੇ ਮੇਰੀ ਬੇਟੀ ਦੀ ਜ਼ਿੰਦਗੀ ਖਰਾਬ ਕਰਨ ਵਾਲੇ ਵੀ ਹੁਣ ਆਮ ਆਦਮੀ ਪਾਰਟੀ 'ਚ ਹਨ, ਪਰ ਮੈਂ ਆਪਣੀ ਲੜਾਈ ਜਾਰੀ ਰੱਖਾਂਗਾ। ਬੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਵੇਗਾ।

ਜਦੋਂ ਬੰਤ ਸਿੰਘ ਦੀ ਲੜਕੀ ਨਾਲ ਉਚੀ ਜਾਤੀ ਦੇ ਲੋਕਾਂ ਵਲੋਂ ਦਰਿੰਦਗੀ ਕੀਤੀ ਗਈ ਸੀ ਤਾਂ ਬੰਤ ਸਿੰਘ ਨੂੰ ਬਹੁਤ ਸਾਰੇ ਲੋਕਾਂ ਨੇ ਇਸ ਮਾਮਲੇ 'ਤੇ ਚੁੱਪ ਧਾਰਨ ਲਈ ਦਬਾਅ ਪਾਇਆ ਸੀ, ਪਰ ਬੰਤ ਸਿੰਘ ਨੇ ਕਿਸੇ ਦੀ ਨਹੀਂ ਸੁਣੀ ਸੀ ਤੇ ਆਖਿਰ ਸਖਤ ਸੰਘਰਸ਼ ਦੇ ਬਾਅਦ ਬੰਤ ਸਿੰਘ ਨੇ ਦੋਸ਼ੀਆਂ ਨੂੰ ਸਜ਼ਾ ਦੁਆ ਕੇ ਹੀ ਦਮ ਲਿਆ ਸੀ।

Comments

Leave a Reply