Mon,Apr 22,2019 | 12:34:07am
HEADLINES:

Punjab

ਨਸ਼ੇ ਖਿਲਾਫ ਜਾਗਰੂਕਤਾ ਦੀ ਮਸ਼ਾਲ ਜਲਾ ਰਿਹਾ ਪੰਜਾਬ ਪੁਲਸ ਦਾ ਸਿਪਾਹੀ

ਨਸ਼ੇ ਖਿਲਾਫ ਜਾਗਰੂਕਤਾ ਦੀ ਮਸ਼ਾਲ ਜਲਾ ਰਿਹਾ ਪੰਜਾਬ ਪੁਲਸ ਦਾ ਸਿਪਾਹੀ

ਕਪੂਰਥਲਾ : ਨਸ਼ਾ ਪੰਜਾਬ ਵਿਚ ਛੇਵਾਂ ਦਰਿਆ ਬਣ ਕੇ ਬਹਿ ਰਿਹਾ ਹੈ। ਨੌਜਵਾਨ, ਬੱਚੇ, ਇੱਥੇ ਤੱਕ ਕਿ ਬੁਢਾਪੇ ਦੀ ਉਮਰ ਵਿਚ ਪਹੁੰਚ ਚੁੱਕੇ ਲੋਕ ਵੀ ਇਸਦੇ ਸ਼ਿਕਾਰ ਹੋ ਗਏ ਹਨ। ਨਸ਼ੇ ਨੇ ਕਈ ਘਰ ਬਰਬਾਦ ਕਰ ਦਿੱਤੇ। ਕਿਸੇ ਦਾ ਪਿਓ ਤੇ ਕਿਸੇ ਦਾ ਲੜਕਾ ਖੋਹ ਲਿਆ। ਨਸ਼ੇ ਦੇ ਇਸ ਘੁੱਪ ਹਨੇਰੇ ਵਿਚ ਇਕ ਸਿਪਾਹੀ ਜਾਗਰੂਕਤਾ ਦੀ ਮਸ਼ਾਲ ਜਲਾ ਰਿਹਾ ਹੈ। ਇਹ ਹਨ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਗੁਰਬਚਨ ਸਿੰਘ। ਹੁਸ਼ਿਆਰਪੁਰ ਵਾਸੀ ਗੁਰਬਚਨ ਕਪੂਰਥਲਾ ਵਿਚ ਤੈਨਾਤ ਹਨ। ਲੋਕ ਨਸ਼ਿਆਂ ਦੇ ਜਾਲ ਵਿਚੋਂ ਨਿੱਕਲ ਸਕਣ, ਇਸ ਲਈ ਗੁਰਬਚਨ ਸਿੰਘ ਦਿਨ-ਰਾਤ ਕੋਸ਼ਿਸ਼ਾਂ 'ਚ ਲੱਗੇ ਰਹਿੰਦੇ ਹਨ। ਜਿਲ•ਾ ਕਪੂਰਥਲਾ ਵਿਚ ਪੁਲਸ ਵਲੋਂ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦੀ ਜਿੰਮੇਦਾਰੀ ਉਨ•ਾਂ ਦੇ ਮੋਢਿਆਂ 'ਤੇ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਪੰਜਾਬ ਦੇ ਨਿਰਦੇਸ਼ 'ਤੇ ਜਿਲ•ੇ ਦੇ ਕੁੱਲ 6 ਡਰੱਗ ਡੀ-ਐਡੀਕਸ਼ਨ ਸੈਂਟਰਾਂ ਵਿਚ ਹੈੱਡ ਕਾਂਸਟੇਬਲ ਗੁਰਬਚਨ ਸਿੰਘ ਪੀਟੀ ਇੰਸਟ੍ਰਕਟਰ ਦੇ ਤੌਰ 'ਤੇ ਤੈਨਾਤ ਹਨ। ਐਸਐਸਪੀ ਦਾ ਨਿਰਦੇਸ਼ ਮਿਲਣ ਤੋਂ ਬਾਅਦ ਉਹ 15 ਦਸੰਬਰ 2014 ਤੋਂ ਲੋਕਾਂ ਨੂੰ ਨਸ਼ੇ ਦੇ ਜਾਲ ਵਿਚੋਂ ਨਿਕਲਣ ਅਤੇ ਉਨ•ਾਂ ਨੂੰ ਚੰਗੀ ਰਾਹ ਵਲ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ। ਗੁਰਬਚਨ ਸਿੰਘ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਅਤੇ ਭੁਲੱਥ ਸਬ ਡਵੀਜਨਾਂ ਵਿਚ 6 ਡਰੱਗ ਐਡੀਕਸ਼ਨ ਸੈਂਟਰਾਂ ਵਿਚ ਦਾਖਲ ਨੌਜਵਾਨਾਂ ਨੂੰ ਯੋਗ, ਮੈਡੀਟੇਸ਼ਨ, ਮਾਈੰਡ ਚੇਂਜਿੰਗ ਗੇਮਜ਼ ਅਤੇ ਚੰਗੇ ਵਿਚਾਰਾਂ ਰਾਹੀਂ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਨ। ਉਹ ਇਨ•ਾਂ ਨੌਜਵਾਨਾਂ ਨੂੰ ਕਿਤਾਬਾਂ ਵੀ ਵੰਡਦੇ ਹਨ, ਤਾਂ ਕਿ ਉਹ ਚੰਗੇ ਵਿਚਾਰ ਗ੍ਰਹਿਣ ਕਰ ਸਕਣ। ਹੈੱਡ ਕਾਂਸਟੇਬਲ ਗੁਰਬਚਨ ਸਿੰਘ ਕਹਿੰਦੇ ਹਨ ਕਿ ਨਸ਼ੇ ਦੇ ਜਾਲ ਵਿਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣਾ ਜਰੂਰੀ ਹੈ। ਨਸ਼ੇ ਨੂੰ ਖਤਮ ਕਰਕੇ ਹੀ ਸਮਾਜ ਨੂੰ ਸਹੀ ਰਾਹ ਦਿਖਾਈ ਜਾ ਸਕਦੀ ਹੈ। ਡਿਊਟੀ ਦੇ ਨਾਲ-ਨਾਲ ਆਮ ਆਦਮੀ ਦੇ ਤੌਰ 'ਤੇ ਵੀ ਉਹ ਲੋਕਾਂ ਨੂੰ ਸਹੀ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ। ਉਹ ਦੱਸਦੇ ਹਨ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਕਈ ਚੰਗੇ ਨਤੀਜੇ ਵੀ ਸਾਹਮਣੇ ਆਉਣ ਲੱਗ ਗਏ ਹਨ। ਨੌਜਵਾਨ ਨਾ ਸਿਰਫ ਨਸ਼ਿਆਂ ਵਿਚੋਂ ਬਾਹਰ ਨਿੱਕਲ ਰਹੇ ਹਨ, ਸਗੋਂ ਦੂਜਿਆਂ ਨੂੰ ਵੀ ਇਨ•ਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੰਦੇ ਹਨ। ਜਿਕਰਯੋਗ ਹੈ ਕਿ ਗੁਰਬਚਨ ਸਿੰਘ ਵਾਤਾਵਰਣ ਸੰਭਾਲ ਦੇ ਖੇਤਰ ਵਿਚ ਵੀ ਕਾਫੀ ਕੰਮ ਕਰ ਚੁੱਕੇ ਹਨ। ਗੁਰਬਚਨ ਸਿੰਘ ਕਹਿੰਦੇ ਹਨ ਕਿ ਚਾਹੇ ਉਹ ਆਮ ਡਿਊਟੀ 'ਤੇ ਹੋਣ ਜਾਂ ਖਾਸ ਡਿਊਟੀ 'ਤੇ, ਉਹ ਹਮੇਸ਼ਾ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਹ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਨਸ਼ੇ ਦੇ ਜਾਲ ਵਿਚ ਫਸੇ ਹੋਏ ਦੇਖਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ। ਅਜਿਹੇ ਲੋਕਾਂ ਨੂੰ ਉਹ ਨਸ਼ੇ ਦੇ ਮਾੜੇ ਨਤੀਜਿਆਂ ਬਾਰੇ ਦੱਸਦੇ ਹਨ। ਉਨ•ਾਂ ਨੂੰ ਨਸ਼ੇ 'ਤੇ ਪੈਸੇ ਖਰਚ ਕਰਨ ਦੀ ਜਗ•ਾ ਪਰਿਵਾਰ ਜਾਂ ਬੱਚਿਆਂ ਦੀ ਪੜ•ਾਈ 'ਤੇ ਖਰਚਣ ਲਈ ਕਹਿੰਦੇ ਹਨ। ਪੁਲਸ ਵਿਭਾਗ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਦਾਰੀ ਨੂੰ ਸੱਚੇ ਦਿਲੋਂ ਨਿਭਾਉਣ ਵਾਲੇ ਅਜਿਹੇ ਸਿਪਾਹੀ 'ਤੇ ਦੇਸ਼ ਨੂੰ ਮਾਣ ਹੈ।

Comments

Leave a Reply