Thu,Nov 15,2018 | 08:26:22am
HEADLINES:

Punjab

ਡਰੱਗਜ਼ ਮਾਮਲਾ : ਹਾਈਕੋਰਟ ਨੇ ਕਿਹਾ-ਨੇਤਾਵਾਂ ਨੂੰ ਸਕਿਓਰਿਟੀ! ਸਾਬਕਾ ਡੀਜੀਪੀ ਨੂੰ ਕਿਉਂ ਨਹੀਂ?

ਡਰੱਗਜ਼ ਮਾਮਲਾ : ਹਾਈਕੋਰਟ ਨੇ ਕਿਹਾ-ਨੇਤਾਵਾਂ ਨੂੰ ਸਕਿਓਰਿਟੀ! ਸਾਬਕਾ ਡੀਜੀਪੀ ਨੂੰ ਕਿਉਂ ਨਹੀਂ?

ਚੰਡੀਗੜ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬੇ 'ਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਖੁਲਾਸਾ ਕਰਨ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ 24 ਘੰਟਿਆਂ 'ਚ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ।

ਹਾਈਕੋਰਟ ਨੇ ਚੰਡੀਗੜ ਦੇ ਆਈਜੀ ਤੇ ਐਸਐਸਪੀ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਸ਼ੀਕਾਂਤ ਦੇ ਚੰਡੀਗੜ ਦੇ ਘਰ ਦੇ ਬਾਹਰ ਪੁਲਸ ਤੈਨਾਤ ਕਰੇ। ਇਸਦੇ ਇਲਾਵਾ ਉਹ ਜਦੋਂ ਵੀ ਪੰਜਾਬ 'ਚ ਹੋਣਗੇ ਤਾਂ ਉਨਾਂ ਨੂੰ ਪੰਜਾਬ ਪੁਲਸ ਸੁਰੱਖਿਆ ਪ੍ਰਦਾਨ ਕਰੇ।

ਹਾਈਕੋਰਟ ਨੇ ਕਿਹਾ ਕਿ ਸਰਕਾਰ ਹਰ ਛੋਟੇ ਮੋਟੇ ਨੇਤਾ ਨੂੰ ਸੁਰੱਖਿਆ ਦਿੰਦੀ ਹੈ ਤਾਂ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਕਿਉਂ ਨਹੀਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ 'ਚ ਵਧਦੇ ਡਰੱਗਜ਼ ਦੇ ਮਾਮਲੇ 'ਚ ਕੁਝ ਸੱਤਾਧਾਰੀ ਨੇਤਾਵਾਂ ਦੇ ਸ਼ਮੂਲੀਅਤ ਦਾ ਖੁਲਾਸਾ ਕੀਤਾ ਸੀ।

Comments

Leave a Reply