Fri,Sep 17,2021 | 12:35:04pm
HEADLINES:

Punjab

ਜ਼ਮੀਨ ਨਿਲਾਮੀ ਦਾ ਨੋਟਿਸ ਮਿਲਣ 'ਤੇ ਕਿਸਾਨ ਨੇ ਲਿਆ ਫਾਹਾ, ਮੌਤ

ਜ਼ਮੀਨ ਨਿਲਾਮੀ ਦਾ ਨੋਟਿਸ ਮਿਲਣ 'ਤੇ ਕਿਸਾਨ ਨੇ ਲਿਆ ਫਾਹਾ, ਮੌਤ

ਬਠਿੰਡਾ। ਪਿੰਡ ਜੀਦਾ ਦੇ ਕਿਸਾਨ ਗੁਰਦਾਸ ਸਿੰਘ ਨੇ ਸੋਮਵਾਰ ਸਵੇਰੇ ਆਪਣੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਉਹ 30 ਅਗਸਤ ਨੂੰ ਜ਼ਮੀਨ ਨਿਲਾਮ ਹੋਣ ਦਾ ਨੋਟਿਸ ਆਉਣ ਤੋਂ ਪਰੇਸ਼ਾਨ ਸੀ। ਕਿਸਾਨ ਜਥੇਬੰਦੀਆਂ ਨੇ ਸਿਵਲ ਹਸਪਤਾਲ ਪਹੁੰਚ ਕੇ ਵਿਰੋਧ ਜਤਾਇਆ ਕਿ ਜਦੋਂ ਤੱਕ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ 'ਤੇ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਜ਼ਿਲਾ ਪ੍ਰਸ਼ਾਸਨ ਨਾਲ ਮੀਟਿੰਗ ਬੇਨਤੀਜਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਾ ਦਿੱਤਾ।

ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਗੁਰਦਾਸ ਦੇ ਪਿਤਾ ਅਜਾਇਬ ਸਿੰਘ ਨੇ ਲਗਭਗ 15 ਸਾਲ ਪਹਿਲਾਂ ਗੋਨਿਆਣਾ ਮੰਡੀ ਦੇ ਇਕ ਆੜਤੀਏ ਤੋਂ ਕਰਜ਼ਾ ਲਿਆ ਸੀ, ਅਜਾਇਬ ਸਿੰਘ ਨੇ ਹੌਲੀ ਹੌਲੀ ਕਰਕੇ ਸਾਰਾ ਕਰਜ਼ਾ ਲਾਹ ਵੀ ਦਿੱਤਾ ਸੀ, ਪਰ ਅਨਪੜ• ਹੋਣ ਕਾਰਨ ਉਹ ਆੜ•ਤੀਏ ਤੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਲੈ ਸਕਿਆ।

ਅਜਾਇਬ ਸਿੰਘ ਦੀ ਮੌਤ ਤੋਂ ਬਾਅਦ ਆੜ•ਤੀਏ ਨੇ ਅਦਾਲਤ 'ਚ ਕੇਸ ਕਰ ਦਿੱਤਾ। ਅਦਾਲਤ ਨੇ ਵੀ ਜ਼ਮੀਨ ਦੀ ਕੁਰਕੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ, ਜੋ ਗੁਰਦਾਸ ਸਿੰਘ ਦੀ ਮੌਤ ਦਾ ਫਰਮਾਨ ਲੈ ਕੇ ਆਇਆ ਤੇ ਗੁਰਦਾਸ ਸਿੰਘ ਨੇ ਭਰ ਜਵਾਨੀ 'ਚ ਮੌਤ ਨੂੰ ਹੀ ਆਖਰੀ ਹੱਲ ਸਮਝ ਕੇ ਫਾਹਾ ਲੈ ਲਿਆ।

ਇਸੇ ਤਰਾਂ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਭੁਪਿੰਦਰ ਸਿੰਘ ਨੇ ਲਗਭਗ 9 ਲੱਖ ਦੇ ਕਰਜ਼ੇ ਦੇ ਬੋਝ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਮੁਕਾ ਲਈ।

ਸ਼ੇਰਪੁਰ ਕਸਬੇ ਦੇ ਪਿੰਡ ਵਜੀਦਪੁਰ ਬਧੇਸਾ 'ਚ ਆਰਥਿਕ ਤੰਗੀ ਕਾਰਨ ਪਤੀ ਪਤਨੀ ਨੇ ਖੁਦਕੁਸ਼ੀ ਕਰ ਲਈ। ਕਮਲਜੀਤ ਸਿੰਘ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਘਰ 'ਚ ਤਣਾਅ ਦਾ ਮਾਹੌਲ ਰਹਿੰਦਾ ਸੀ। ਸੋਮਵਾਰ ਸਵੇਰੇ ਘਰ ਵਾਲਿਆਂ ਨੇ ਸਰਬਜੀਤ ਕੌਰ ਦੀ ਲਾਸ਼ ਲਟਕਦੀ ਦੇਖੀ, ਜਦੋਂ ਇਸਦਾ ਪਤਾ ਕਮਲਜੀਤ ਸਿੰਘ ਨੂੰ ਲੱਗਿਆ ਤਾਂ ਉਸਨੇ ਵੀ ਪਿੰਡ ਲੋਹਗੜ ਦੀ  ਨਹਿਰ 'ਚ ਛਾਲ ਮਾਰ ਦਿੱਤੀ।

Comments

Leave a Reply