Wed,Sep 20,2017 | 04:42:11pm
HEADLINES:

Punjab

ਸਾਧਨ ਨਾ ਹੋਣ ਕਰਕੇ ਗਟਰ 'ਚ ਦਮ ਤੋੜ ਰਹੇ ਹਨ ਸਫਾਈ ਮੁਲਾਜਮ

ਸਾਧਨ ਨਾ ਹੋਣ ਕਰਕੇ ਗਟਰ 'ਚ ਦਮ ਤੋੜ ਰਹੇ ਹਨ ਸਫਾਈ ਮੁਲਾਜਮ

ਚੰਡੀਗੜ : ਪੰਜਾਬ ਵਿਚ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਸਫਾਈ ਮੁਲਾਜਮਾਂ ਦੇ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ। ਬਿਨਾਂ ਸਾਧਨਾਂ ਦੇ ਗੰਦਗੀ ਵਿਚ ਕੰਮ ਕਰਨ ਲਈ ਮਜਬੂਰ ਇਹ ਮੁਲਾਜਮ ਆਪਣੀਆਂ ਜਾਨਾਂ ਖਤਰੇ ਵਿਚ ਪਾ ਰਹੇ ਹਨ। ਗੰਦਗੀ ਭਰੇ ਮਾਹੌਲ 'ਚ ਕੰਮ ਕਰਨ ਨਾਲ ਇਨ•ਾਂ ਦੀ ਸਿਹਤ ਤਾਂ ਖਰਾਬ ਹੋ ਹੀ ਰਹੀ ਹੈ, ਇਸਦੇ ਨਾਲ-ਨਾਲ ਗਟਰ ਵਿਚ ਗੈਸ ਚੜ•ਨ ਨਾਲ ਇਨ•ਾਂ ਦੀ ਜਾਨ ਵੀ ਜਾ ਰਹੀ ਹੈ। ਇਸੇ ਤਰ•ਾਂ ਦੀ ਨਵੀਂ ਘਟਨਾ ਜਲੰਧਰ 'ਚ ਹੋਈ ਹੈ। ਬੁੱਧਵਾਰ ਨੂੰ ਜਲੰਧਰ ਛਾਊਣੀ ਦੇ ਤੋਪਖਾਨਾ ਬਾਜ਼ਾਰ ਵਿਚ ਗੈਸ ਚੜ•ਨ ਨਾਲ ਇਕ ਸਫਾਈ ਮੁਲਾਜਮ ਦੀ ਮੌਤ ਹੋ ਗਈ। ਬੜਿੰਗ ਪਿੰਡ ਦਾ ਰਹਿਣ ਵਾਲੇ ਰਵੀ ਕੁਮਾਰ ਪੁੱਤਰ ਹੰਸਰਾਜ ਨੂੰ ਤੋਪਖਾਨਾ ਬਾਜ਼ਾਰ 'ਚ ਬੰਦ ਪਏ ਸੀਵਰੇਜ ਦੀ ਸਫਾਈ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਰਵੀ ਨੂੰ ਨਾ ਤਾਂ ਕੋਈ ਮਾਸਕ ਮੁਹੱਇਆ ਕਰਵਾਇਆ ਗਿਆ ਅਤੇ ਨਾ ਹੀ ਕੋਈ ਹੋਰ ਸਾਧਨ। ਅਜਿਹੇ ਹਾਲਾਤ ਉਹ ਬਿਨਾਂ ਸਾਧਨਾਂ ਦੇ ਸਫਾਈ ਕਰਨ ਲਈ ਗਟਰ ਵਿਚ ਉਤਰਿਆ, ਜਿੱਥੇ ਗੈਸ ਚੜ•ਨ ਨਾਲ ਉਸਦੀ ਮੌਤ ਹੋ ਗਈ। ਉਸ ਨੂੰ ਬਚਾਉਣ ਲਈ ਉਸਦਾ ਸਾਥੀ ਵੀ ਗਟਰ 'ਚ ਗਿਆ, ਪਰ ਉਹ ਵੀ ਬੇਹੋਸ਼ ਹੋ ਗਿਆ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢਿਆ। ਮ੍ਰਿਤਕ ਰਵੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਠੇਕੇਦਾਰ ਵਲੋਂ ਰਵੀ ਦੀ ਜਾਨ ਦੀ ਕੋਈ ਸੁਰੱਖਿਆ ਨਹੀਂ ਕੀਤੀ ਗਈ। ਗਟਰ ਵਿਚ ਸਫਾਈ ਲਈ ਰਵੀ ਨੂੰ ਮਾਸਕ ਵੀ ਮੁਹੱਇਆ ਨਹੀਂ ਕਰਵਾਇਆ ਗਿਆ। ਜਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਪੰਜਾਬ 'ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਕਦੇ ਵੀ ਗੰਭੀਰਤਾ ਨਾਲ ਸੁਰੱਖਿਆ ਕਦਮ ਨਹੀਂ ਚੁੱਕੇ ਗਏ। ਅਜਿਹੇ ਹਾਲਾਤ ਵਿਚ ਸਫਾਈ ਮੁਲਾਜਮ ਜਾਨ ਖਤਰੇ ਵਿਚ ਪਾ ਕੇ ਕੰਮ ਕਰਨ ਲਈ ਮਜਬੂਰ ਹਨ।

Comments

Leave a Reply