Wed,Sep 20,2017 | 04:37:41pm
HEADLINES:

Punjab

ਪੰਜਾਬ 'ਚ ਜਨਵਰੀ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ, ਤਿਆਰੀਆਂ ਸ਼ੁਰੂ!

ਪੰਜਾਬ 'ਚ ਜਨਵਰੀ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ, ਤਿਆਰੀਆਂ ਸ਼ੁਰੂ!

ਚੰਡੀਗੜ। ਪੰਜਾਬ 'ਚ ਅਗਲੇ ਸਾਲ ਜਨਵਰੀ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਲੈਕਸ਼ਨ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਯੂਪੀ ਇਲੈਕਸ਼ਨ ਦੇ ਪਹਿਲੇ ਫੇਜ਼ ਦੇ ਨਾਲ ਨਾਲ ਪੰਜਾਬ ਦੀਆਂ ਵੀ ਸਾਰੀਆਂ 117 ਸੀਟਾਂ 'ਤੇ ਵੋਟਿੰਗ ਕਰਵਾ ਦਿੱਤੀ ਜਾਵੇਗੀ।

ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਜਨਵਰੀ 'ਚ ਚੋਣਾਂ ਹੋਈਆਂ ਤਾਂ ਨਵੰਬਰ 'ਚ ਚੋਣ ਆਚਾਰ ਸੰਹਿਤਾ ਲਾਗੂ ਹੋ ਜਾਵੇਗੀ। ਸੋਮਵਾਰ ਸ਼ਾਮ ਤੱਕ ਚੰਡੀਗੜ 'ਚ ਇਲੈਕਸ਼ਨ ਕਮਿਸ਼ਨ ਦੇ ਸੀਨੀਅਰ ਅਫਸਰਾਂ ਨੇ ਸੂਬੇ ਦੇ 22 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਪੁਲਸ ਕਮਿਸ਼ਨਰਾਂ ਤੇ ਜ਼ਿਲੇ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

5 ਜਨਵਰੀ ਤੱਕ ਫਾਈਨਲ ਹੋਵੇਗੀ ਵੋਟਰ ਲਿਸਟ
ਚੋਣਾਂ ਦੇ ਸੰਕੇਤ ਮਿਲਦੇ ਹੀ ਜ਼ਿਲਾ ਪੱਧਰ 'ਤੇ ਵੋਟਰ ਲਿਸਟ ਨੂੰ ਫਾਈਨਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਸਤੰਬਰ ਦੇ ਪਹਿਲੇ ਹਫਤੇ ਤੋਂ ਨਵੇਂ ਵੋਟਰ ਕਾਰਡ ਬਣਾਉਣ ਤੇ ਪੁਰਾਣਿਆਂ 'ਚ ਸੋਧ ਦਾ ਕੰਮ ਸ਼ੁਰੂ ਹੋਵੇਗਾ। ਇਸਦੇ ਬਾਅਦ 1 ਜਨਵਰੀ 2017 'ਚ ਵੋਟਰਾਂ ਦੀ ਫਾਈਨਲ ਲਿਸਟ ਤਿਆਰ ਕਰ ਦਿੱਤੀ ਜਾਵੇਗੀ। ਜਿਸਦਾ ਪ੍ਰਕਾਸ਼ਨ 5 ਜਨਵਰੀ ਤੱਕ ਹੋ ਜਾਵੇਗਾ। 20 ਜਨਵਰੀ ਤੱਕ ਵੋਟਿੰਗ ਹੋ ਸਕਦੀ ਹੈ।

Comments

Leave a Reply