Sat,Jun 23,2018 | 07:05:14pm
HEADLINES:

Punjab

ਕਾਂਗਰਸ ਵਿਧਾਇਕ ਨੇ ਕੈਪਟਨ ਸਰਕਾਰ 'ਤੇ ਚੁੱਕਿਆ ਸਵਾਲ, ਕਿਹਾ-ਸ਼ਰੇਆਮ ਵਿਕ ਰਿਹਾ ਚਿੱਟਾ

ਕਾਂਗਰਸ ਵਿਧਾਇਕ ਨੇ ਕੈਪਟਨ ਸਰਕਾਰ 'ਤੇ ਚੁੱਕਿਆ ਸਵਾਲ, ਕਿਹਾ-ਸ਼ਰੇਆਮ ਵਿਕ ਰਿਹਾ ਚਿੱਟਾ

ਸੁਨਾਮ। ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਵਿਚ ਨਸ਼ਾ ਇਕ ਵੱਡਾ ਮੁੱਦਾ ਰਿਹਾ। ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨੇ ਨਸ਼ੇ ਨੂੰ ਹੀ ਚੋਣ ਮੁੱਦਾ ਬਣਾਇਆ ਤੇ ਇਹ ਵਾਅਦਾ ਕੀਤਾ ਸੀ ਕਿ ਜੇਕਰ ਸੂਬੇ 'ਚ ਕਾਂਗਰਸ ਸਰਕਾਰ ਬਣਦੀ ਹੈ ਤਾਂ ਇਕ ਮਹੀਨੇ ਦੇ ਅੰਦਰ ਨਸ਼ੇ ਦਾ ਖਾਤਮਾ ਕਰ ਦਿੱਤਾ ਜਾਵੇਗਾ, ਪਰ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਨਸ਼ੇ ਦੇ ਜਾਲ ਵਿਚੋਂ ਬਾਹਰ ਨਹੀਂ ਨਿੱਕਲ ਸਕਿਆ ਹੈ।

ਹੁਣ ਕਾਂਗਰਸ ਦੇ ਹੀ ਇਕ ਵਿਧਾਇਕ ਨੇ ਵੀ ਨਸ਼ੇ ਦੇ ਮਾਮਲੇ ਵਿਚ ਆਪਣੀ ਹੀ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ, ਸੋਮਵਾਰ ਨੂੰ ਕਾਂਗਰਸ ਵਲੋਂ ਸੁਨਾਮ ਵਿਚ ਸ਼ਹੀਦ ਊਧਮ ਸਿੰਘ ਦਾ ਸਰਧਾਂਜਲੀ ਸਮਾਗਮ ਰੱਖਿਆ ਗਿਆ ਸੀ। 

ਇਸ ਦੌਰਾਨ ਸੰਗਰੂਰ ਤਹਿਤ ਆਉਂਦੇ ਅਮਰਗੜ ਵਿਧਾਨਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੰਚ ਤੋਂ ਕਿਹਾ ਕਿ ਕਈ ਹਲਕਿਆਂ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਹ ਇਕ-ਇਕ ਵਿਧਾਨਸਭਾ ਹਲਕੇ ਦਾ ਨਾਂ ਦੱਸ ਸਕਦੇ ਹਨ, ਜਿੱਥੇ ਚਿੱਟਾ ਵਿਕਦਾ ਹੈ। 

ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਜਦੋਂ ਇਨਾਂ ਹਲਕਿਆਂ ਵਿਚ ਚਿੱਟੇ 'ਤੇ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ ਪੁਲਸ ਦੇ ਹੱਥ ਬੰਨੇ ਹੋਣ ਦੀ ਗੱਲ ਸੁਣਨ ਨੂੰ ਮਿਲਦੀ ਹੈ। ਉਨਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਕਾਂਗਰਸ ਨੂੰ ਵੋਟਾਂ ਪਾਈਆਂ ਸਨ।

ਅਪਰਾਧਿਕ ਘਟਨਾਵਾਂ 'ਤੇ ਵੀ ਉਨਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰ ਲਿਆ। ਵਿਧਾਇਕ ਨੇ ਕਿਹਾ ਕਿ ਗੈਂਗਸਟਰ ਸ਼ਰੇਆਮ ਵਾਰਦਾਤਾਂ ਕਰ ਰਹੇ ਹਨ। 15 ਦਿਨਾਂ ਦੇ ਅੰਦਰ ਹੀ ਸਰਕਾਰ ਦਾ ਅਸਰ ਖਤਮ ਹੋ ਗਿਆ ਹੈ।

Comments

Leave a Reply