Sat,Jun 23,2018 | 07:05:28pm
HEADLINES:

Punjab

ਬਸਪਾ ਵਰਕਰਾਂ 'ਚ ਨਵਾਂ ਜੋਸ਼ ਭਰ ਗਿਆ ਜਲੰਧਰ ਧਰਨਾ

ਬਸਪਾ ਵਰਕਰਾਂ 'ਚ ਨਵਾਂ ਜੋਸ਼ ਭਰ ਗਿਆ ਜਲੰਧਰ ਧਰਨਾ

ਜਲੰਧਰ। ਬਸਪਾ ਵਲੋਂ 8 ਅਗਸਤ ਨੂੰ ਜਲੰਧਰ ਦੇ ਡੀਸੀ ਦਫਤਰ ਦੇ ਬਾਹਰ ਦਿੱਤਾ ਗਿਆ ਜ਼ੋਨ ਪੱਧਰੀ ਧਰਨਾ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰ ਗਿਆ। ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਸਨਮਾਨ ਵਿਚ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਦਲਿਤ, ਪਛੜੇ ਤੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਦੇ ਖਿਲਾਫ ਦਿੱਤੇ ਗਏ ਇਸ ਧਰਨੇ ਵਿਚ ਭਾਰੀ ਗਿਣਤੀ ਵਿਚ ਬਸਪਾ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ।
 
ਕੁਝ ਮਾਮਲਿਆਂ ਨੂੰ ਲੈ ਕੇ ਧਰਨਾ ਖਾਸ ਚਰਚਾ ਦਾ ਕੇਂਦਰ ਰਿਹਾ। ਧਰਨੇ 'ਚ ਬਸਪਾ ਮੁਖੀ ਮਾਇਆਵਤੀ ਦੀਆਂ ਤਸਵੀਰਾਂ ਵਾਲੇ ਮੁਖੌਟੇ ਪਾ ਕੇ ਮਹਿਲਾਵਾਂ 'ਭੈਣ ਜੀ ਸੰਘਰਸ਼ ਕਰੋ ਹਮ ਆਪਕੇ ਸਾਥ ਹੈਂ' ਦੇ ਨਾਅਰੇ ਲਗਾਉਂਦੀਆਂ ਦਿਖਾਈ ਦਿੱਤੀਆਂ। ਦੂਜੇ ਪਾਸੇ ਪੁਰਸ਼ ਬਸਪਾ ਦੇ ਪੱਖ ਅਤੇ ਭਾਜਪਾ ਦੇ ਵਿਰੋਧ 'ਚ ਲਿਖੇ ਹੋਏ ਨਾਅਰਿਆਂ ਵਾਲੀਆਂ ਤਖਤੀਆਂ ਹੱਥਾਂ ਵਿਚ ਲੈ ਕੇ ਜ਼ੋਰਦਾਰ ਨਾਅਰੇ ਲਗਾ ਰਹੇ ਸਨ। ਇਕ ਅਜਿਹੇ ਵੀ ਬਸਪਾ ਸਮਰਥਕ ਸਨ, ਜੋ ਕਿ ਹੱਥ ਵਿਚ ਹਾਥੀ ਦੇ ਚੋਣ ਨਿਸ਼ਾਨ ਵਾਲੀ ਮਹਿੰਦੀ ਲਗਾ ਕੇ ਆਏ ਸਨ।
 
ਧਰਨੇ ਵਿਚ ਨੌਜਵਾਨਾਂ ਦੀ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸਦੇ ਨਾਲ ਹੀ ਸੋਸ਼ਲ ਮੀਡੀਆ ਦਾ ਰੰਗ ਅਲੱਗ ਤੋਂ ਨਜ਼ਰ ਆਇਆ। ਨੌਜਵਾਨ ਧਰਨੇ ਨੂੰ ਫੇਸਬੁੱਕ ਰਾਹੀਂ ਲਾਈਵ ਦਿਖਾ ਰਹੇ ਸਨ ਤੇ ਕਈ ਫੋਟੋਆਂ ਖਿੱਚ ਕੇ ਵ੍ਹਾਟਸਐਪ ਗਰੁੱਪਾਂ ਵਿਚ ਭੇਜਣ ਲੱਗੇ ਹੋਏ ਸਨ। ਸ਼ਾਮ ਤੱਕ ਇਸਦਾ ਅਸਰ ਵੀ ਦਿਖਾਈ ਦਿੱਤਾ ਅਤੇ ਫੇਸਬੁੱਕ ਤੇ ਵ੍ਹਾਟਸਐਪ ਗਰੁੱਪ ਬਸਪਾ ਦੇ ਇਸ ਧਰਨੇ ਵਾਲੀਆਂ ਤਸਵੀਰਾਂ ਨਾਲ ਭਰੇ ਹੋਏ ਨਜ਼ਰ ਆਏ।
 
ਧਰਨੇ 'ਚ ਬਸਪਾ ਸੂਬਾ ਇੰਚਾਰਜ ਡਾ. ਮੇਘਰਾਜ ਸਿੰਘ, ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਤੇ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਭਾਜਪਾ ਵਲੋਂ ਭੈਣ ਮਾਇਆਵਤੀ ਨੂੰ ਰਾਜਸਭਾ ਵਿਚ ਨਾ ਬੋਲਣ ਦੇਣਾ ਅਸਲ ਵਿਚ ਦੇਸ਼ ਦੇ ਸਮੁੱਚੇ ਦਲਿਤ-ਸ਼ੋਸ਼ਿਤ ਸਮਾਜ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ। ਭਾਜਪਾ ਵਲੋਂ ਦੇਸ਼ ਵਿਚ ਲੋਕਤੰਤਰਿਕ ਵਿਵਸਥਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 
ਇਨਾਂ ਤੋਂ ਇਲਾਵਾ ਹੋਰ ਬਸਪਾ ਆਗੂਆਂ ਨੇ ਵੀ ਮੋਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਪਰ ਬਸਪਾ ਕਿਸੇ ਵੀ ਕੀਮਤ 'ਤੇ ਅਜਿਹਾ ਹੋਣ ਨਹੀਂ ਦੇਵੇਗੀ। ਕੁੱਲ ਮਿਲਾ ਕੇ ਧਰਨੇ ਦੀ ਸਫਲਤਾ 'ਤੇ ਬਸਪਾ ਵਰਕਰ ਜੋਸ਼ ਵਿਚ ਦਿਖਾਈ ਦਿੱਤੇ।
 
ਬਸਪਾ ਦੇ ਜਲੰਧਰ ਜ਼ੋਨ ਇੰਚਾਰਚ ਬਲਵਿੰਦਰ ਕੁਮਾਰ, ਜਿਨਾਂ ਨੂੰ ਇਸ ਪ੍ਰੋਗਰਾਮ ਦਾ ਇੰਚਾਰਜ ਵੀ ਬਣਾਇਆ ਗਿਆ ਸੀ, ਨੇ ਜ਼ੋਨ ਪੱਧਰੀ ਧਰਨੇ ਪ੍ਰਦਰਸ਼ਨ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਤੇ ਸੂਬਾਈ ਲੀਡਰਸ਼ਿਪ ਦੇ ਨਿਰਦੇਸ਼ਾਂ ਤਹਿਤ ਇਸਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Comments

Leave a Reply