Mon,Apr 22,2019 | 12:31:09am
HEADLINES:

Punjab

ਵਿਦਿਆਰਥੀਆਂ ਨੂੰ ਮਿਲੇ ਬਸਪਾ ਸੂਬਾ ਪ੍ਰਧਾਨ, ਲਾਠੀਚਾਰਜ ਦੇ ਦੋਸ਼ੀ ਅਫਸਰਾਂ 'ਤੇ ਕਾਰਵਾਈ ਦੀ ਕੀਤੀ ਮੰਗ

ਵਿਦਿਆਰਥੀਆਂ ਨੂੰ ਮਿਲੇ ਬਸਪਾ ਸੂਬਾ ਪ੍ਰਧਾਨ, ਲਾਠੀਚਾਰਜ ਦੇ ਦੋਸ਼ੀ ਅਫਸਰਾਂ 'ਤੇ ਕਾਰਵਾਈ ਦੀ ਕੀਤੀ ਮੰਗ

ਨਵਾਂਸ਼ਹਿਰ : ਫੀਸ ਮੁਆਫੀ ਦੀ ਮੰਗ ਕਰ ਰਹੇ ਐਸਸੀ ਵਿਦਿਆਰਥੀਆਂ 'ਤੇ ਨਵਾਂਸ਼ਹਿਰ ਵਿਚ ਕੀਤੇ ਗਏ ਪੁਲਸ ਲਾਠੀਚਾਰਜ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਨਿੰਦਾ ਕੀਤੀ ਹੈ। ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਲਾਠੀਚਾਰਜ ਵਿਚ ਜਖਮੀ ਹੋਏ ਵਿਦਿਆਰਥੀਆਂ ਨੂੰ ਸ਼ੁਕਰਵਾਰ ਨੂੰ ਸਿਵਲ ਹਸਪਤਾਲ ਵਿਚ ਮਿਲੇ। ਉਨ•ਾਂ ਵਿਦਿਆਰਥੀਆਂ ਤੋਂ ਘਟਨਾ ਸਬੰਧੀ ਜਾਣਕਾਰੀ ਲਈ ਅਤੇ ਕਿਹਾ ਕਿ ਬਸਪਾ ਵਿਦਿਆਰਥੀਆਂ ਨਾਲ ਡੱਟ ਕੇ ਖੜੀ ਹੈ। ਇਸ ਮੌਕੇ 'ਤੇ ਬਸਪਾ ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਲਾਠੀਚਾਰਜ ਕਰਨ ਦੇ ਦੋਸ਼ੀ ਅਫਸਰਾਂ ਖਿਲਾਫ ਸਖਤ ਕਾਰਵਾਈ ਕਰੇ। ਉਨ•ਾਂ ਇਹ ਵੀ ਕਿਹਾ ਕਿ ਸੂਬੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੂਰੀ ਤਰ•ਾਂ ਲਾਗੂ ਕੀਤੀ ਜਾਵੇ। ਜਿਹੜੇ ਕਾਲਜ ਐਸਸੀ ਵਿਦਿਆਰਥੀਆਂ ਨੂੰ ਬਿਨਾਂ ਫੀਸ ਦਾਖਲਾ ਨਹੀਂ ਦਿੰਦੇ, ਉਨ•ਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਹੜੇ ਕਾਲਜਾਂ ਨੇ ਐਸਸੀ ਵਿਦਿਆਰਥੀਆਂ ਤੋਂ ਫੀਸ ਲਈ ਹੈ, ਸਰਕਾਰ ਉਨ•ਾਂ ਤੋਂ ਇਹ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਵਾਪਸ ਦੇਵੇ। ਬਸਪਾ ਸੂਬਾ ਪ੍ਰਧਾਨ ਨੇ ਨਵਾਂਸ਼ਹਿਰ ਦੇ ਡੀਸੀ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਮੁਲਾਕਾਤ ਕੀਤੀ। ਉਨ•ਾਂ ਡੀਸੀ ਅੱਗੇ ਮੰਗ ਰੱਖੀ ਕਿ ਲਾਠੀਚਾਰਜ ਦੇ ਦੋਸ਼ੀ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Comments

Leave a Reply