Tue,Jun 18,2019 | 07:08:05pm
HEADLINES:

Punjab

ਚੋਣਾਂ 'ਚ ਹਿੰਸਾ : ਬਸਪਾ ਤੇ ਕਾਂਗਰਸ ਵਰਕਰ ਕਈ ਸਥਾਨਾਂ 'ਤੇ ਹੋਏ ਆਹਮੋ-ਸਾਹਮਣੇ

ਚੋਣਾਂ 'ਚ ਹਿੰਸਾ : ਬਸਪਾ ਤੇ ਕਾਂਗਰਸ ਵਰਕਰ ਕਈ ਸਥਾਨਾਂ 'ਤੇ ਹੋਏ ਆਹਮੋ-ਸਾਹਮਣੇ

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਈਆਂ ਚੋਣਾਂ ਦੌਰਾਨ ਸੂਬੇ ਵਿੱਚ ਕਈ ਸਥਾਨਾਂ 'ਤੇ ਹਿੰਸਾ ਦੇਖਣ ਨੂੰ ਮਿਲੀ। ਕਾਂਗਰਸ ਦੇ ਪੱਖ 'ਚ ਕਈ ਜਗ੍ਹਾ ਧੱਕੇਸ਼ਾਹੀ ਨਾਲ ਵੋਟਾਂ ਪਵਾਉਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ। ਇਸ ਦੌਰਾਨ ਵੱਖ-ਵੱਖ ਸਥਾਨਾਂ 'ਤੇ ਪਥਰਾਅ, ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਫਾਇਰਿੰਗ ਦੀਆਂ ਘਟਨਾਵਾਂ ਹੋਈਆਂ। 

ਜਲੰਧਰ ਜ਼ਿਲ੍ਹੇ ਤਹਿਤ ਆਉਂਦੇ ਵਿਧਾਨਸਭਾ ਖੇਤਰ ਕਰਤਾਰਪੁਰ ਦੀ ਬੱਲ ਬਲਾਕ ਸੰਮਤੀ ਸੀਟ 'ਤੇ ਚੋਣਾਂ ਦੌਰਾਨ ਬਸਪਾ ਨੇ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤਾ। ਬਸਪਾ ਉਮੀਦਵਾਰ ਰਾਜ ਕੁਮਾਰੀ ਦੇ ਪਤੀ ਤੇ ਹਲਕਾ ਕਰਤਾਰਪੁਰ ਪ੍ਰਧਾਨ ਸ਼ਾਦੀ ਲਾਲ ਨੇ ਦੋਸ਼ ਲਗਾਇਆ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਾਂਗਰਸ ਵੱਲੋਂ ਇੱਥੇ ਕਣਕ ਵੰਡੀ ਗਈ। ਮੌਕੇ 'ਤੇ ਪਹੁੰਚੇ ਬਸਪਾ ਦੇ ਜਲੰਧਰ ਲੋਕਸਭਾ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਮੌਕੇ 'ਤੇ ਬਸਪਾ ਨੇ ਆਪਣਾ ਵਿਰੋਧ ਦਰਜ ਕਰਵਾਇਆ।
 
ਇਸੇ ਤਰ੍ਹਾਂ ਇਸੇ ਵਿਧਾਨਸਭਾ ਹਲਕੇ ਤਹਿਤ ਆਉਂਦੇ ਲਾਂਬੜਾ ਬਲਾਕ ਸੰਮਤੀ ਜ਼ੋਨ 'ਚ ਵੀ ਵਿਵਾਦ ਹੋਇਆ। ਇੱਥੇ ਬਸਪਾ ਵਰਕਰਾਂ ਨੇ ਦੋਸ਼ ਲਗਾਇਆ ਕਿ 4 ਵਜੇ ਵੋਟ ਪਾਉਣ ਦਾ ਸਮਾਂ ਸਮਾਪਤ ਹੋਣ ਦੇ ਬਾਵਜੂਦ ਪੁਲਸ ਵੱਲੋਂ ਕਾਂਗਰਸ ਸਮਰਥਕ ਵੋਟਰਾਂ ਨੂੰ ਬੂਥ ਅੰਦਰ ਵੋਟ ਪਾਉਣ ਲਈ ਦਾਖਲ ਕਰਾਇਆ ਗਿਆ। 
 
ਮੌਕੇ 'ਤੇ ਪਹੁੰਚੇ ਬਸਪਾ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਪੁਲਸ ਅਫਸਰਾਂ ਅੱਗੇ ਸਖਤ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਬਸਪਾ ਵਰਕਰਾਂ ਨੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਸਮੇਂ ਤੋਂ ਬਾਅਦ ਅੰਦਰ ਦਾਖਲ ਹੋਏ ਕਾਂਗਰਸ ਸਮਰਥਕ ਵੋਟਰਾਂ ਨੂੰ ਬੂਥ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਜਾ ਕੇ ਮਾਮਲਾ ਸ਼ਾਂਤ ਹੋਇਆ। 
 
ਬਸਪਾ ਆਗੂ ਬਲਵਿੰਦਰ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪ੍ਰਸ਼ਾਸਨ ਦਾ ਵਤੀਰਾ ਸੱਤਾਧਾਰੀ ਕਾਂਗਰਸ ਪੱਖੀ ਰਿਹਾ। ਚੋਣ ਨਾਮਜਦਗੀ ਦੇ ਕਾਗਜ ਦਾਖਲ ਕਰਨ ਤੋਂ ਲੈ ਕੇ ਚੋਣਾਂ ਲੜਨ ਤੱਕ ਪ੍ਰਸ਼ਾਸਨ ਕਾਂਗਰਸ ਉਮੀਦਵਾਰਾਂ ਪੱਖੀ ਤਾਂ ਨਰਮ ਰਿਹਾ, ਜਦਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਪ੍ਰਤੀ ਅਸਹਿਯੋਗ ਵਾਲਾ ਵਿਵਹਾਰ ਕਰਦਾ ਰਿਹਾ।
 
ਆਦਮਪੁਰ ਵਿਧਾਨਸਭਾ ਹਲਕੇ ਵਿੱਚ ਵੀ ਚੋਣਾਂ ਦੌਰਾਨ ਜਮ ਕੇ ਹੰਗਾਮਾ ਹੋਇਆ। ਇੱਥੇ ਦੇ ਹਰੀਪੁਰ ਬਲਾਕ ਸੰਮਤੀ ਜ਼ੋਨ ਵਿੱਚ ਕਾਂਗਰਸ ਆਗੂਆਂ ਨੇ ਬਸਪਾ ਦੇ ਬੂਥ 'ਤੇ ਬੈਠੀ ਇੱਕ ਲੜਕੀ ਨਾਲ ਬਦਸਲੂਕੀ ਕੀਤੀ ਤੇ ਉਸਨੂੰ ਜਾਤੀਸੂਚਕ ਸ਼ਬਦ ਕਹੇ। ਇਹ ਮਾਮਲਾ ਪੁਲਸ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਉਸਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਬਸਪਾ ਵਰਕਰ ਭੜਕ ਗਏ ਤੇ ਉਨ੍ਹਾਂ ਨੇ ਰਾਤ ਦੇ ਸਮੇਂ ਥਾਣਾ ਆਦਮਪੁਰ ਅੱਗੇ ਧਰਨਾ ਲਗਾ ਦਿੱਤਾ।
 
ਮੌਕੇ 'ਤੇ ਮੌਜ਼ੂਦ ਬਸਪਾ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਤੇ ਮਾਸਟਰ ਰਾਮ ਲੁਭਾਇਆ, ਹਲਕਾ ਇੰਚਾਰਜ ਮਦਨ ਮੱਦੀ, ਹਲਕਾ ਪ੍ਰਧਾਨ ਸੁਖਦੇਵ ਕੁਮਾਰ ਆਦਿ ਨੇ ਦੋਸ਼ੀਆਂ ਖਿਲਾਫ ਤੁਰੰਤ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਬਸਪਾ ਦੇ ਭਾਰੀ ਵਿਰੋਧ ਤੋਂ ਬਾਅਦ ਪੁਲਸ ਨੇ ਕਾਂਗਰਸੀਆਂ ਖਿਲਾਫ ਐੱਸਸੀ-ਐੱਸਟੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
 
ਸੂਬੇ ਦੇ ਮਾਲਵਾ ਖੇਤਰ ਵਿੱਚ ਵੀ ਇਨ੍ਹਾਂ ਚੋਣਾਂ ਦੌਰਾਨ ਜਮ ਕੇ ਹਿੰਸਾ ਹੋਈ। ਬਾਦਲ ਦੇ ਲੰਬੀ ਹਲਕੇ ਤਹਿਤ ਆਉਂਦੇ ਕਿਲਿਆਂਵਾਲੀ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜ਼ੂਦਗੀ ਵਿੱਚ ਅਕਾਲੀਆਂ ਨੇ ਕਾਂਗਰਸੀ ਵਰਕਰ ਜਤਿੰਦਰ ਪਾਲ ਸਿੰਘ ਨਾਲ ਕੁੱਟਮਾਰ ਕੀਤੀ। ਇਸ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
 
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਂਕ ਹਰੀਹਰ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਪੱਥਰਬਾਜ਼ੀ ਹੋਈ। ਇੱਥੇ ਦੇ ਢੀਂਡਸਾ ਤੇ ਬਸਤੀ ਅਜੀਜ ਵਾਲੀ ਖੇਤਰ ਵਿੱਚ ਗੋਲੀਆਂ ਵੀ ਚੱਲੀਆਂ। ਫਿਰੋਜ਼ਪੁਰ ਦੇ ਸਾਈਆਂ ਵਾਲਾ, ਵਜੀਦਪੁਰ ਅਤੇ ਮੋਗਾ ਤੇ ਮੁਕਤਸਰ ਵਿੱਚ ਬੂਥਾਂ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਘਟਨਾਵਾਂ ਹੋਈਆਂ।
 
ਪਟਿਆਲਾ ਦੇ ਬਖਸ਼ੀਵਾਲਾ ਪੋਲਿੰਗ ਬੂਥ 'ਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੇ ਪੀਏ ਬਹਾਦਰ ਖਾਨ ਤੇ ਕਾਂਗਰਸੀ ਨੇਤਾ ਹਰਵਿੰਰਦਰ 'ਤੇ ਕਮਰਾ ਬੰਦ ਕਰਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਦੇ ਦੋਸ਼ ਲੱਗੇ। ਇਸ ਸਬੰਧ ਵਿੱਚ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਵਿਰੋਧੀ ਪਾਰਟੀਆਂ ਨੇ ਇਸ ਧੱਕੇਸ਼ਾਹੀ ਦਾ ਜਮ ਕੇ ਵਿਰੋਧ ਕੀਤਾ। ਕਰੀਬ 3 ਘੰਟੇ ਬਾਅਦ ਜਾ ਕੇ ਦੋਨਾਂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ।

 

Comments

Leave a Reply