Tue,Nov 21,2017 | 05:33:55pm
HEADLINES:

Punjab

ਨੌਕਰੀ ਦੀ ਆਸ ਲੈ ਕੇ ਰੁਜ਼ਗਾਰ ਮੇਲੇ 'ਚ ਗਏ ਨੌਜਵਾਨ ਡਾਂਗਾਂ ਖਾ ਕੇ ਮੁੜੇ

ਨੌਕਰੀ ਦੀ ਆਸ ਲੈ ਕੇ ਰੁਜ਼ਗਾਰ ਮੇਲੇ 'ਚ ਗਏ ਨੌਜਵਾਨ ਡਾਂਗਾਂ ਖਾ ਕੇ ਮੁੜੇ

ਗੁਰਦਾਸਪੁਰ। ਪੰਜਾਬ 'ਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਨੌਜਵਾਨ ਡਿਗਰੀਆਂ ਲੈ ਕੇ ਨੌਕਰੀਆਂ ਲਈ ਭਟਕ ਰਹੇ ਹਨ। ਗੁਰਦਾਸਪੁਰ 'ਚ 29 ਅਗਸਤ ਨੂੰ ਰੁਜ਼ਗਾਰ ਮੇਲੇ ਦੌਰਾਨ ਬੇਰੁਜ਼ਗਾਰੀ ਦੀ ਇਸੇ ਤਰਾਂ ਦੀ ਭਿਆਨਕ ਤਸਵੀਰ ਸਾਹਮਣੇ ਆਈ।

ਇੱਥੇ ਦੇ ਸੁਖਜਿੰਦਰ ਕਾਲਜ 'ਚ ਰੁਜ਼ਗਾਰ ਮੇਲਾ ਕਰਵਾਇਆ ਗਿਆ ਸੀ। ਇਸ ਦੌਰਾਨ 30 ਹਜ਼ਾਰ ਬੇਰੁਜ਼ਗਾਰ ਨੌਜਵਾਨ ਮੇਲੇ 'ਚ ਪਹੁੰਚ ਗਏ, ਜਦਕਿ ਨੌਕਰੀ ਸਿਰਫ 951 ਉਮੀਦਵਾਰਾਂ ਨੂੰ ਹੀ ਮਿਲਣੀ ਸੀ। ਮੇਲੇ ਦੌਰਾਨ ਬੇਰੁਜ਼ਗਾਰਾਂ ਦੀ ਇੰਨੀ ਵੱਡੀ ਫੌਜ ਕਰਕੇ ਹਾਲਾਤ ਵਿਗੜ ਗਏ। 

ਮੀਡੀਆ ਰਿਪੋਰਟਸ ਮੁਤਾਬਕ, ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨ ਨੌਕਰੀ ਲਈ ਫਾਰਮ ਜਮਾਂ ਕਰਵਾਉਣਾ ਚਾਹੁੰਦੇ ਸਨ, ਪਰ ਹਜ਼ਾਰਾਂ ਨੌਜਵਾਨਾਂ ਤੋਂ ਫਾਰਮ ਲੈ ਪਾਉਣਾ ਸੰਭਵ ਨਹੀਂ ਹੋ ਪਾ ਰਿਹਾ ਸੀ। ਇਸ ਦੌਰਾਨ ਪੁਲਸ ਨੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਰ ਹਾਲ 'ਚ ਫਾਰਮ ਜਮਾਂ ਕਰਵਾਉਣ ਲਈ ਡਟੇ ਰਹੇ। ਸਥਿਤੀ ਬੇਕਾਬੂ ਹੋਣ 'ਤੇ ਪੁਲਸ ਨੇ ਨੌਜਵਾਨਾਂ 'ਤੇ ਡਾਂਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀ। 

ਦੱਸਿਆ ਜਾਂਦਾ ਹੈ ਕਿ ਰੁਜ਼ਗਾਰ ਮੇਲੇ ਦੌਰਾਨ ਫਾਰਮ ਜਮਾਂ ਕਰਨ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਕਈ ਫਾਰਮ ਮੌਕੇ 'ਤੇ ਫਾੜ ਦਿੱਤੇ ਗਏ, ਜਦਕਿ ਕਈ ਜ਼ਮੀਨ 'ਤੇ ਪਏ ਨਜ਼ਰ ਆ ਰਹੇ ਸਨ। ਇਸ ਦੌਰਾਨ ਹਜ਼ਾਰਾਂ ਨੌਜਵਾਨ ਬਿਨਾਂ ਫਾਰਮ ਜਮਾਂ ਕਰਵਾਏ ਹੀ ਨਿਰਾਸ਼ ਹੋ ਕੇ ਕੈਪਟਨ ਅਮਰਿੰਦਰ ਸਰਕਾਰ ਦੀ ਨਿੰਦਾ ਕਰਦੇ ਹੋਏ ਵਾਪਸ ਚਲੇ ਗਏ।

ਕੁਝ ਨੌਜਵਾਨਾਂ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਜ਼ਿਆਦਾਤਰ ਪੋਸਟਾਂ ਹੈਲਪਰ ਦੀਆਂ ਸਨ, ਜਦਕਿ ਉਹ ਗ੍ਰੈਜੂਏਟ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੇ ਤਕਨੀਕੀ ਐਜੂਕੇਸ਼ਨ ਕਰ ਚੁੱਕੇ ਹਨ। ਇਹ ਨੌਕਰੀਆਂ ਪ੍ਰਾਈਵੇਟ ਕੰਪਨੀਆਂ 'ਚ ਦਿੱਤੀਆਂ ਜਾਣੀਆਂ ਸਨ।

Comments

Leave a Reply