Thu,Jun 27,2019 | 04:37:07pm
HEADLINES:

Punjab

ਦਲਿਤ-ਹਿੰਦੂ ਟਕਰਾਅ : 32 ਲੋਕਾਂ ਖਿਲਾਫ ਹੱਤਿਆ ਦੀ ਕੋਸ਼ਿਸ਼, ਦੰਗੇ ਕਰਨ ਦੇ ਮਾਮਲੇ ਦਰਜ

ਦਲਿਤ-ਹਿੰਦੂ ਟਕਰਾਅ : 32 ਲੋਕਾਂ ਖਿਲਾਫ ਹੱਤਿਆ ਦੀ ਕੋਸ਼ਿਸ਼, ਦੰਗੇ ਕਰਨ ਦੇ ਮਾਮਲੇ ਦਰਜ

ਫਗਵਾੜਾ 'ਚ ਸ਼ੁੱਕਰਵਾਰ ਨੂੰ ਦਲਿਤ ਸੰਗਠਨ ਵੱਲੋਂ ਗੋਲ ਚੌਂਕ ਦਾ ਨਾਂ 'ਸੰਵਿਧਾਨ ਚੌਂਕ' ਰੱਖੇ ਜਾਣ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇਸਦਾ ਵਿਰੋਧ ਕੀਤਾ ਸੀ। ਇਸੇ ਨੂੰ ਲੈ ਕੇ ਸ਼ੁੱਕਰਵਾਰ ਰਾਤ ਨੂੰ ਦੋਵੇਂ ਪੱਖਾਂ 'ਚ ਟਕਰਾਅ ਹੋ ਗਿਆ ਸੀ, ਜਿਸ ਦੌਰਾਨ ਜਮ ਕੇ ਪੱਥਰਬਾਜ਼ੀ ਹੋਈ ਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਦੌਰਾਨ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਟਕਰਾਅ ਵਿੱਚ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਜ਼ਿਆਦਾ ਗੰਭੀਰ ਬਣੀ ਹੋਈ ਹੈ।
 
ਮੀਡੀਆ ਰਿਪੋਰਟਾਂ ਮੁਤਾਬਕ, ਇਸ ਘਟਨਾ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਜਿਸਨੂੰ ਦੇਖਦੇ ਹੋਏ ਫਗਵਾੜਾ 'ਚ ਪੈਰਾ ਮਿਲੀਟਰੀ ਫੋਰਸ ਦੀਆਂ 9 ਕੰਪਨੀਆਂ ਤੇ  ਵੱਡੀ ਗਿਣਤੀ 'ਚ ਪੁਲਸ ਜਵਾਨ ਤੈਨਾਤ ਕਰ ਦਿੱਤੇ ਹਨ। ਪੁਲਸ ਨੇ ਇਸ ਸਬੰਧ 'ਚ ਦੋਵੇਂ ਪੱਖਾਂ ਦੇ ਕੁੱਲ 450 ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। ਇਨ੍ਹਾਂ 'ਚੋਂ 32 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਖਿਲਾਫ 307 (ਹੱਤਿਆ ਦੀ ਕੋਸ਼ਿਸ਼), 392 (ਲੁੱਟ ਖੋਹ ਕਰਨਾ), 160 (ਦੰਗੇ ਕਰਨਾ) ਤੇ 427 (ਭੰਨਤੋੜ) ਆਦਿ ਧਾਰਾਵਾਂ ਤਹਿਤ ਤਿੰਨ ਅਲੱਗ-ਅਲੱਗ ਮਾਮਲੇ ਦਰਜ ਕੀਤੇ ਗਏ ਹਨ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। 
 
ਫਿਲਹਾਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

 

Comments

Leave a Reply