Mon,Apr 22,2019 | 12:31:44am
HEADLINES:

Punjab

ਕਾਂਗਰਸ ਵਿਧਾਇਕ ਸੁਰਿੰਦਰ ਚੌਧਰੀ ਡੋਪ ਟੈਸਟ 'ਚ ਫੇਲ

ਕਾਂਗਰਸ ਵਿਧਾਇਕ ਸੁਰਿੰਦਰ ਚੌਧਰੀ ਡੋਪ ਟੈਸਟ 'ਚ ਫੇਲ

ਪੰਜਾਬ ਵਿੱਚ ਇਸ ਸਮੇਂ ਨਸ਼ੇ ਦਾ ਮੁੱਦਾ ਮੁੜ ਭਖਿਆ ਹੋਇਆ ਹੈ। ਸੂਬੇ ਵਿੱਚ ਪਿਛਲੇ ਕਰੀਬ 2 ਮਹੀਨਿਆਂ 'ਚ ਨਸ਼ੇ ਕਾਰਨ ਕਈ ਦਰਜਨ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜਿਸਦੇ ਰੋਸ ਵੱਜੋਂ ਲੋਕ ਸੜਕਾਂ 'ਤੇ ਆ ਕੇ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ। ਇਸੇ ਵਿਚਕਾਰ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਨੇਤਾਵਾਂ ਦੇ ਵੀ ਡੋਪ ਟੈਸਟ ਕਰਾਉਣ ਦੀ ਮੰਗ ਤੇਜ਼ ਹੋ ਰਹੀ ਹੈ।
 
ਖਬਰ ਹੈ ਕਿ ਵਿਧਾਨਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਚੌਧਰੀ ਡੋਪ ਟੈਸਟ 'ਚ ਫੇਲ ਹੋ ਗਏ ਹਨ। ਐਤਵਾਰ ਨੂੰ ਉਨ੍ਹਾਂ ਦਾ ਡੋਪ ਟੈਸਟ ਕਰਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਦਾ ਡੋਪ ਟੈਸਟ ਪਾਜੀਟਿਵ ਆਇਆ ਹੈ।
 
ਮੀਡੀਆ ਰਿਪੋਰਟ ਮੁਤਾਬਕ, ਉਨ੍ਹਾਂ ਦੇ ਯੂਰੀਨ ਸੈਂਪਲ ਵਿੱਚ ਡਿਪ੍ਰੈਸ਼ਨ ਤੇ ਨੀਂਦ ਦੀ ਸਮੱਸਿਆ ਵਿੱਚ ਇਸਤੇਮਾਲ ਹੋਣ ਵਾਲੀ ਨਸ਼ੀਲੀ ਦਵਾਈ ਬੇਂਜੋਡਾਈਜੇਪਿਨ ਦੇ ਅੰਸ਼ ਪਾਏ ਗਏ ਹਨ। ਇਹ ਦਵਾਈ ਨੀਂਦ ਆਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ।
 
ਦੂਜੇ ਪਾਸੇ ਕਾਂਗਰਸ ਵਿਧਾਇਕ ਸੁਰਿੰਦਰ ਚੌਧਰੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਿਮਾਗ ਰਿਲੈਕਸ ਕਰਨ ਵਾਲੀ ਦਵਾਈ ਚੱਲ ਰਹੀ ਹੈ। ਉਹ ਰੇਸਿਟਲ ਦੀ ਗੋਲੀ ਖਾਂਦੇ ਹਨ।

 

Comments

Leave a Reply