Tue,Jul 16,2019 | 12:37:04pm
HEADLINES:

Punjab

ਖਹਿਰਾ ਨੇ ਅਪਣਾਇਆ ਬਸਪਾ ਦਾ ਨਾਅਰਾ, ਹੁਣ ਲੈਣਗੇ 'ਹਾਥੀ' ਦਾ ਸਾਥ!

ਖਹਿਰਾ ਨੇ ਅਪਣਾਇਆ ਬਸਪਾ ਦਾ ਨਾਅਰਾ, ਹੁਣ ਲੈਣਗੇ 'ਹਾਥੀ' ਦਾ ਸਾਥ!

ਆਮ ਆਦਮੀ ਪਾਰਟੀ ਛੱਡ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 8 ਜਨਵਰੀ ਨੂੰ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। 'ਪੰਜਾਬੀ ਏਕਤਾ ਪਾਰਟੀ' ਨਾਂ ਨਾਲ ਬਣਾਏ ਗਏ ਇਸ ਰਾਜਨੀਤਕ ਸੰਗਠਨ ਨੂੰ ਸੂਬੇ ਦੀ ਸਿਆਸਤ 'ਚ ਵੱਡਾ ਧਮਾਕਾ ਮੰਨਿਆ ਜਾ ਰਿਹਾ ਹੈ।

ਖਹਿਰਾ ਦੀ ਇਸ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਬਾਗੀ 6 ਵਿਧਾਇਕਾਂ ਕੰਵਰ ਸੰਧੂ, ਪਿਰਮਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਤੇ ਜਗਦੇਵ ਸਿੰਘ ਦਾ ਵੀ ਅਸਿੱਧੇ ਤੌਰ 'ਤੇ ਸਮਰਥਨ ਮੰਨਿਆ ਜਾ ਰਿਹਾ ਹੈ।

ਚੰਡੀਗੜ ਵਿੱਚ ਪੰਜਾਬੀ ਏਕਤਾ ਪਾਰਟੀ ਦੇ ਐਲਾਨ ਦੇ ਸਮੇਂ ਇਹ ਵਿਧਾਇਕ ਵੀ ਮੌਜ਼ੂਦ ਸਨ। ਇਨ੍ਹਾਂ ਤੋਂ ਇਲਾਵਾ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵੀ ਸੁਖਪਾਲ ਸਿੰਘ ਖਹਿਰਾ ਨੂੰ ਵਧਾਈ ਦੇਣ ਪਹੁੰਚੇ। 

ਖਾਸ ਗੱਲ ਇਹ ਰਹੀ ਕਿ 'ਪੰਜਾਬੀ ਏਕਤਾ ਪਾਰਟੀ' ਦੇ ਗਠਨ ਸਮੇਂ ਸੁਖਪਾਲ ਸਿੰਘ ਖਹਿਰਾ ਨੇ ਉਹੀ ਨਾਅਰਾ ਦਿੱਤਾ, ਜੋ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੀਆਂ ਰੈਲੀਆਂ 'ਚ ਸ਼ੁਰੂ ਤੋਂ ਹੀ ਗੂੰਜਦਾ ਆ ਰਿਹਾ ਹੈ। ਇਹ ਨਾਅਰਾ ਹੈ, 'ਤਖ਼ਤ ਬਦਲ ਦਿਓ ਤਾਜ਼ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ'। ਇਹ ਨਾਅਰਾ ਦਿੰਦੇ ਹੋਏ ਉਨ੍ਹਾਂ ਨੇ ਸੂਬੇ ਵਿੱਚੋਂ ਕੈਪਟਨ ਤੇ ਬਾਦਲ ਪਰਿਵਾਰਾਂ ਨੂੰ ਸੱਤਾ ਤੋਂ ਦੂਰ ਕਰਨ ਦਾ ਸੰਕਲਪ ਲਿਆ।

ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਸੁਖਪਾਲ ਖਹਿਰਾ ਦੀ ਪਾਰਟੀ ਦਾ ਬਸਪਾ ਨਾਲ ਗੱਠਜੋੜ ਬਾਰੇ ਐਲਾਨ ਹੋ ਸਕਦਾ ਹੈ। ਇਸ ਵਿੱਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਸਾਂਸਦ ਧਰਮਵੀਰ ਗਾਂਧੀ ਦੇ ਵੀ ਸ਼ਾਮਲ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ।

'ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ' ਦੇ ਬੈਨਰ ਹੇਠ ਇਨ੍ਹਾਂ ਪਾਰਟੀਆਂ ਦਾ ਹੋਣ ਵਾਲਾ ਇਕੱਠ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ ਕਰ ਸਕਦਾ ਹੈ। ਫਿਲਹਾਲ ਹੁਣ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਪਾਰਟੀਆਂ ਦੇ ਗੱਠਜੋੜ ਬਾਰੇ ਹੋਣ ਵਾਲੇ ਐਲਾਨ 'ਤੇ ਟਿਕੀਆਂ ਹੋਈਆਂ ਹਨ।

Comments

Leave a Reply