Tue,Aug 14,2018 | 07:30:17pm
HEADLINES:

Punjab

ਚੋਰੀ ਦਾ ਦੋਸ਼ ਲਗਾ ਕੇ ਐੱਸਸੀ ਵਿਅਕਤੀ ਨਾਲ ਕੀਤੀ ਕੁੱਟਮਾਰ, ਵੀਡੀਓ ਵੀ ਬਣਾਈ

ਚੋਰੀ ਦਾ ਦੋਸ਼ ਲਗਾ ਕੇ ਐੱਸਸੀ ਵਿਅਕਤੀ ਨਾਲ ਕੀਤੀ ਕੁੱਟਮਾਰ, ਵੀਡੀਓ ਵੀ ਬਣਾਈ

ਪੰਜਾਬ ਵਿਚ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਲੋਕਾਂ 'ਤੇ ਜ਼ੁਲਮ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਬੀਤੇ 28 ਅਗਸਤ ਨੂੰ ਬਟਾਲਾ ਵਿਚ ਐੱਸਸੀ ਵਰਗ ਦੀ ਇਕ ਮਹਿਲਾ ਨੂੰ ਪੁਲਸ ਵਲੋਂ ਬੇਰਹਿਮੀ ਨਾਲ ਕੁੱਟੇ ਜਾਣ ਦੀ ਘਟਨਾ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਇਸੇ ਖੇਤਰ ਵਿਚ ਇਕ ਹੋਰ ਘਟਨਾ ਸਾਹਮਣੇ ਆ ਗਈ ਹੈ।

ਹਿੰਦੂਸਤਾਨ ਟਾਈਮਸ ਦੀ ਇਕ ਖਬਰ ਮੁਤਾਬਕ, ਬਟਾਲਾ ਦੇ ਭੁੱਲਰ ਪਿੰਡ ਵਿਚ ਰਹਿਣ ਵਾਲੇ ਐਸਸੀ ਵਰਗ ਦੇ ਵਿਅਕਤੀ ਟਿੱਕਾ ਮਸੀਹ ਦੀ ਉਸਦੇ ਮਕਾਨ ਮਾਲਕ ਨੇ ਪੱਖਾ ਚੋਰੀ ਕਰਨ ਦੇ ਦੋਸ਼ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ। 

ਪੀੜਤ ਦੇ ਪਰਿਵਾਰ ਮੁਤਾਬਕ, ਜ਼ਿਮੀਂਦਾਰ ਦੇਬਾ ਸਿੰਘ ਨੇ ਪਹਿਲਾਂ ਟਿੱਕਾ ਮਸੀਹ 'ਤੇ ਪੱਖਾ ਚੋਰੀ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਟਿੱਕਾ ਨੂੰ ਦਰੱਖ਼ਤ ਨਾਲ ਬੰਨ ਕੇ ਉਸਦੇ ਨਾਲ ਕੁੱਟਮਾਰ ਕੀਤੀ। ਦੋਸ਼ੀਆਂ ਨੇ ਘਟਨਾ ਕੀ ਵੀਡੀਓ ਵੀ ਬਣਾਈ 'ਤੇ ਖੁਦ ਹੀ ਇਸਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

ਟਿੱਕਾ ਮਸੀਹ ਦੀ ਪਤਨੀ ਸੁਨੀਤਾ ਮੁਤਾਬਕ, ਘਟਨਾ ਤੋਂ ਬਾਅਦ ਉਸਦਾ ਪਤੀ ਲਾਪਤਾ ਹੈ। ਸੁਨੀਤਾ ਨੇ ਦੱਸਿਆ ਕਿ ਉਸਨੇ ਘਟਨਾ ਦੀ ਸ਼ਿਕਾਇਤ ਥਾਣਾ ਸਦਰ ਪੁਲਸ ਕੋਲ ਕੀਤੀ, ਪਰ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਤੇ ਸੁਨੀਤਾ ਨੂੰ ਝਿੜਕ ਕੇ ਥਾਣੇ ਤੋਂ ਵਾਪਸ ਭੇਜ ਦਿੱਤਾ।

ਖਬਰ ਮੁਤਾਬਕ, ਸੁਨੀਤਾ ਨੇ ਦੱਸਿਆ ਕਿ ਉਨਾਂ ਦੇ ਮਕਾਨ ਮਾਲਕ ਦੇਬਾ ਸਿੰਘ ਨੇ ਟਿੱਕਾ ਤੋਂ ਜਬਰਦਸਤੀ ਚੋਰੀ ਦਾ ਜ਼ੁਰਮ ਮਨਵਾਇਆ ਅਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਿਲ ਕੇ ਉਸਦੇ ਨਾਲ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਸੁਨੀਤਾ ਨੇ ਦੇਬਾ ਸਿੰਘ ਨੂੰ ਪੱਖੇ ਦੀ ਕੀਮਤ ਦੇ ਬਦਲੇ 1300 ਰੁਪਏ ਵੀ ਦਿੱਤੇ। 

ਸੁਨੀਤਾ ਨੇ ਕਿਹਾ ਕਿ ਉਸਨੇ ਦੇਬਾ ਸਿੰਘ ਤੇ ਉਸਦੇ ਸਾਥੀਆਂ ਅੱਗੇ ਅਪੀਲ ਕੀਤੀ ਕਿ ਉਹ ਟਿੱਕਾ ਨੂੰ ਛੱਡ ਦੇਣ ਪਰ ਉਨਾਂ ਨੇ ਨਹੀਂ ਛੱਡਿਆ। ਦੇਬਾ ਉਸਦੇ ਪਤੀ ਨੂੰ ਆਪਣੇ ਨਾਲ ਲੈ ਗਿਆ ਤੇ ਜਾਂਦੇ-ਜਾਂਦੇ ਦੇਬਾ ਸਿੰਘ ਕਹਿ ਗਿਆ ਕਿ ਉਹ ਟਿੱਕਾ ਨੂੰ ਸਬਕ ਸਿਖਾਉਣ ਜਾ ਰਿਹਾ ਹੈ। ਸੁਨੀਤਾ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਉਸਦੇ ਪਤੀ ਦੀ ਹੱਤਿਆ ਕਰ ਦਿੱਤੀ ਹੈ।

ਇਹ ਘਟਨਾ 9 ਸਤੰਬਰ ਦੀ ਹੈ, ਜਿਸ ਤੋਂ ਬਾਅਦ ਟਿੱਕਾ ਮਸੀਹ ਲਾਪਤਾ ਹੈ। ਅਜੇ ਤੱਕ ਵੀ ਪੀੜਤ ਟਿੱਕਾ ਮਸੀਹ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਟਿੱਕਾ ਮਸੀਹ ਦੀ ਪਤਨੀ ਸੁਨੀਤਾ ਨੇ ਦੋਸ਼ ਲਗਾਇਆ ਕਿ ਰਾਜਨੀਤਕ ਪ੍ਰਭਾਵ ਰੱਖਣ ਵਾਲੇ ਦੇਬਾ ਸਿੰਘ ਪੱਖ ਵਲੋਂ ਉਸ 'ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਦੂਜੇ ਪਾਸੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਦੋ ਟੀਮਾਂ ਬਣਾ ਕੇ ਟਿੱਕਾ ਦੀ ਤਲਾਸ਼ ਕੀਤੀ ਜਾ ਰਹੀ ਹੈ।  ਹਾਲਾਂਕਿ ਸੁਨੀਤਾ ਦਾ ਕਹਿਣਾ ਹੈ ਕਿ ਪੁਲਸ ਨੇ ਨਾ ਤਾਂ ਮਾਮਲਾ ਦਰਜ ਕੀਤਾ ਹੈ ਅਤੇ ਨਾ ਹੀ ਉਹ ਟਿੱਕਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Comments

Leave a Reply