Tue,Sep 17,2019 | 04:54:49am
HEADLINES:

Punjab

ਰਣਧੀਰ ਸਿੰਘ ਬੈਨੀਵਾਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਰਾਜਨੀਤੀ

ਰਣਧੀਰ ਸਿੰਘ ਬੈਨੀਵਾਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਰਾਜਨੀਤੀ

ਬਹੁਜਨ ਸਮਾਜ ਪਾਰਟੀ ਦਾ ਰਾਸ਼ਟਰੀ ਪੱਧਰ ਦੀ ਪਾਰਟੀ ਹੋਣ ਕਾਰਨ ਜਿਆਦਾ ਦਾਰੋਮਾਦਾਰ ਰਾਸ਼ਟਰੀ ਪੱਧਰ ਉਪਰ ਲਏ ਜਾਣ ਵਾਲੇ ਫੈਸਲਿਆਂ ਤੇ ਨਿਰਭਰ ਕਰਦਾ ਹੈ। ਮੌਜੂਦਾ ਦੌਰ ਵਿੱਚ ਬਸਪਾ ਮੁਖੀ ਕੁਮਾਰੀ ਮਾਇਆਵਤੀ (ਰਾਸ਼ਟਰੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼) ਨੇ ਰਾਸ਼ਟਰੀ ਪੱਧਰ ਉਪਰ ਗੱਠਜੋੜ ਰਾਜਨੀਤੀ ਦਾ ਰਾਸਤਾ ਅਖਤਿਆਰ ਕੀਤਾ। ਭਾਵੇਂ ਕਿ ਬਸਪਾ ਦੀ ਇਹ ਗੱਠਜੋੜ ਨੀਤੀ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਸੁਰੂ ਹੋ ਗਈ ਸੀ, ਪਰੰਤੂ ਪੰਜਾਬ ਬਸਪਾ ਦੀ ਤਕਦੀਰ ਵਿੱਚ ਗੱਠਜੋੜ ਦੀ ਕੋਈ ਵੀ ਕਨਸੋਅ ਯਾ ਕਿਰਨ ਨਜ਼ਰ ਨਹੀਂ ਆ ਰਹੀ ਸੀ।
 
ਪੰਜਾਬ ਬਸਪਾ ਦੇ ਬੜੇ ਫੇਰਬਦਲ ਵਿੱਚ ਪੰਜਾਬ ਦਾ ਫ਼ੈਸਲਾਕੁਨ ਅਹੁਦਾ ਭਾਵ ਪੰਜਾਬ ਦਾ ਮੁੱਖ ਇੰਚਾਰਜ ਅਹੁਦੇ 'ਤੇ ਸ਼੍ਰੀ ਰਣਧੀਰ ਸਿੰਘ ਬੈਨੀਵਾਲ 4.2.2019 ਨੂੰ ਪੂਰੀਆਂ ਤਾਕਤਾਂ ਨਾਲ ਨਿਯੁਕਤ ਹੋਏ ਠੰਡੇ ਸੁਭਾਅ ਅਤੇ ਮਿੱਠ ਬੋਲੜੀ ਸਖਸੀਅਤ ਦੇ ਮਾਲਕ ਸ਼੍ਰੀ ਬੈਨੀਵਾਲ ਨੇ ਪੰਜਾਬ ਦੇ ਲੋਕਾਂ ਦੀ ਰਮਜ਼ ਨੂੰ ਪਹਿਚਾਣਦਿਆਂ ਹੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਪੰਜਾਬ ਦੀਆਂ ਮੁੱਖ ਖੇਤਰੀ ਪਾਰਟੀ ਮੁਖੀਆ ਨਾਲ ਮੀਟਿੰਗਾਂ ਦਾ ਦੌਰ ਚਲਾਇਆ, ਛੋਟੇ ਛੋਟੇ ਟੁਕੜਿਆਂ ਵਿੱਚ ਵੰਡੀਆਂ ਪਾਰਟੀਆਂ ਨੂੰ ਜੋੜਕੇ ਵੱਡਾ ਦਲ ਪੰਜਾਬ ਡੈਮੋਕ੍ਰੇਟਿਕ ਗੱਠਜੋੜ ਦਾ ਨਿਰਮਾਣ ਕੀਤਾ।
 
ਸ਼੍ਰੀ ਬੈਨੀਵਾਲ ਨੇ ਸਿਰਫ ਚੋਵੀ ਦਿਨਾਂ ਵਿੱਚ 28.2.2019 ਨੂੰ ਅਕਾਲੀ ਭਾਜਪਾ ਗੱਠਜੋੜ ਅਤੇ ਪੰਜਾਬ ਦੀ ਕਾਂਗਰਸੀ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਟੱਕਰ ਦੇਣ ਲਈ ਇਸ ਗੱਠਜੋੜ ਦਾ ਐਲਾਨ ਕਰ ਦਿੱਤਾ।
 
ਗੱਠਜੋੜ ਦੀ ਕਾਟ ਵਿੱਚ ਲਗੀਆਂ ਰਵਾਇਤੀ ਪਾਰਟੀਆਂ ਹਾਲੀ ਗਿਣਤੀ-ਮਿਣਤੀ ਕਰ ਹੀ ਰਹੀਆਂ ਸਨ ਕਿ ਗੱਠਜੋੜ ਦੇ ਐਲਾਨ ਤੋਂ ਸਿਰਫ ਚਾਰ ਦਿਨਾਂ ਬਾਅਦ 5.3.2019 ਨੂੰ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਤਿੰਨ ਸੀਟਾਂ ਤੋਂ ਉਮੀਦਵਾਰਾ ਦਾ ਐਲਾਨ ਵੀ ਕਰ ਦਿੱਤਾ। ਜਿੱਥੇ ਦੂਜੀਆਂ ਪਾਰਟੀਆਂ ਉਮੀਦਵਾਰ ਦੀ ਭਾਲ ਹੀ ਕਰ ਰਹੀਆ ਸਨ, ਓਥੇ ਸ਼੍ਰੀ ਬੈਨੀਵਾਲ ਨੇ ਚੋਣਾਂ ਤੋਂ ਢਾਈ ਮਹੀਨੇ ਪਹਿਲਾਂ ਹੀ  ਚੋਣ ਟੱਕਰ ਵਿੱਚ ਬਸਪਾ ਨੂੰ ਮੂਹਰਲੀ ਕਤਾਰ ਵਿੱਚ ਅੱਗੇ ਖੜਾ ਕਰ ਦਿੱਤਾ। ਇਹ ਉਨ੍ਹਾਂ ਦੀ ਰਾਜਨੀਤਕ ਸਮਝ ਹੀ ਸੀ, ਜਿਸ ਅੱਗੇ ਸਭ ਬੇਬਸ ਨਜ਼ਰ ਆ ਰਹੇ ਸਨ।
 
ਉਮੀਦਵਾਰਾਂ ਦੀ ਟਿਕਟ ਵੰਡ ਵਿੱਚ ਪੂਰੀ ਪਾਰਦਰਸ਼ਿਤਾ ਰੱਖੇ ਜਾਣ ਨਾਲ ਪੰਜਾਬ ਬਸਪਾ ਕੇਡਰ ਨੂੰ ਅੱਜ ਨਿੱਕੀ-ਨਿੱਕੀ ਗੱਲ ਦੀ ਖਬਰ ਹੈ। ਬਸਪਾ ਕੇਡਰ ਦਾ ਇਹ ਇਤਰਾਜ਼ ਰਹਿੰਦਾ ਸੀ ਕਿ ਬਸਪਾ ਉਮੀਦਵਾਰਾਂ ਆਏ, ਕਿੰਨਾ ਫੰਡ ਏਧਰ ਓਧਰ ਹੋਇਆ, ਕਿਸੇ ਨੂੰ ਕੋਈ ਖਬਰ ਨਹੀਂ ਸੀ ਹੁੰਦੀ, ਪਰੰਤੂ ਅੱਜ ਪੰਜਾਬ ਬਸਪਾ ਦਾ ਕੇਡਰ ਸ਼੍ਰੀ ਬੈਨੀਵਾਲ ਤੋਂ ਇਸ ਗੱਲੋਂ ਖੁਸ਼ ਨਜ਼ਰ ਆਉਂਦਾ ਹੈ ਕਿ ਸ਼੍ਰੀ ਬੈਨੀਵਾਲ ਦੀ ਅਗਵਾਈ ਵਿੱਚ ਅੰਦਰ-ਬਾਹਰ ਦੀ ਹਰ ਕਾਰਵਾਈ ਤੇ ਪੈਸੇ ਦਾ ਹਿਸਾਬ-ਕਿਤਾਬ ਬੱਚੇ-ਬੱਚੇ ਕੋਲ ਹੈ, ਜੋ ਕਿ ਸ਼੍ਰੀ ਬੈਨੀਵਾਲ ਦੀ ਇਮਾਨਦਾਰੀ ਦਾ ਇੱਕ ਸਬੂਤ ਹੀ ਹੈ।

ਸਿਰਫ ਇੱਕ ਮਹੀਨੇ ਦੀ ਚੋਣ ਤਿਆਰੀ ਵਿੱਚ ਇਸ ਵਾਰ ਪੰਜਾਬ ਬਸਪਾ ਦੀ ਲਹਿਰ ਪੂਰੇ ਉਫਾਨ ਤੇ ਲਿਆਕੇ ਖੜੀ ਕਰ ਦਿੱਤੀ ਹੈ, ਜੋ ਕਿ ਗੱਠਜੋੜ ਨਾਲ ਸੁਚੱਜਾ ਤਾਲਮੇਲ ਸਦਕੇ ਹੋਈ। ਧਿਆਨ ਗੋਚਰ ਰਹੇ ਕਿ 7 ਪਾਰਟੀਆਂ ਨਾਲ ਗੱਠਜੋੜ ਕਾਇਮ ਰੱਖਿਆ। ਜਿਹੜੀ ਬਸਪਾ ਪਾਰਟੀ ਪਿਛਲੇ 20 ਸਾਲਾਂ (1998 ਤੋਂ) ਪੰਜਾਬ 'ਚ 'ਅਛੂਤ' ਪਾਰਟੀ ਬਣ ਚੁੱਕੀ ਸੀ, ਬਸਪਾ ਨਾਲ ਕੋਈ ਵੀ ਦਲ ਗੱਠਜੋੜ ਨਹੀਂ ਸੀ ਕਰਦਾ, ਅੱਜ ਸ਼੍ਰੀ ਬੈਨੀਵਾਲ ਦੇ ਈਮਾਨਦਾਰੀ ਨਾਲ ਕੀਤੇ ਯਤਨਾਂ ਸਦਕਾ ਸਭ ਦੀ ਹਰਮਨ ਪਿਆਰੀ ਪਾਰਟੀ ਬਣ ਗਈ ਹੈ।
 
ਇਸ ਲੜੀ ਵਿੱਚ 12 ਮਈ 2019 ਨੂੰ ਪੰਜਾਬ ਦੀ ਧਰਤੀ ਨਵਾਂਸਹਿਰ ਵਿਖੇ ਮਹਾਰੈਲੀ ਹੋਈ ਹੈ, ਜਿੱਥੇ ਪੂਰੇ ਪੰਜਾਬ ਤੋਂ ਬਹੁਜਨ ਸਮਾਜ ਹੀ ਇਕੱਠਾ ਨਹੀਂ ਹੋਇਆ, ਸਗੋਂ ਸੱਤ ਹੋਰ ਦੂਜੀਆਂ ਪਾਰਟੀਆਂ ਦੇ ਮੁਖੀ ਵੀ ਪੰਜਾਬ ਡੈਮੋਕ੍ਰੇਟਿਕ ਗੱਠਜੋੜ ਵੱਲੋਂ ਅਤੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਵੀ ਸ਼ਾਮਲ ਹੋਏ। ਰਾਸ਼ਟਰੀ ਮੰਚ ਉਪਰੋਂ ਗੱਠਜੋੜ ਭਾਈਵਾਲ ਪਾਰਟੀਆਂ ਦੇ ਮੁਖੀਆ ਵੱਲੋ ਦਿੱਤੇ ਗਏ ਭਾਸ਼ਣ ਅਤੇ ਬਿਨਾਂ ਕਿਸੇ ਦਲ ਦੀ ਨਾਰਾਜ਼ਗੀ ਦੇ ਮੰਚ ਸੰਚਾਲਨ, ਸ਼੍ਰੀ ਬੈਨੀਵਾਲ ਦੀ ਸੰਗਠਨਾਤਮਕ ਕਾਰਜ-ਕੁਸ਼ਲਤਾ ਦੀ ਗਵਾਹੀ ਭਰਦੇ ਹਨ।
 
12 ਮਈ ਦੀ ਭੈਣ ਕੁਮਾਰੀ ਮਾਇਆਵਤੀ ਦੀ ਰੈਲੀ ਦਾ ਇਤਹਾਸਿਕ ਪੱਖ ਇਹ ਰਿਹਾ ਕਿ ਪੰਜਾਬ ਦੀ ਧਰਤੀ ਉਪਰ ਭੈਣ ਕੁਮਾਰੀ ਮਾਇਆਵਤੀ ਨੂੰ ਪਹਿਲੀ ਵਾਰ ਵੱਡੇ ਆਕਾਰ ਦਾ ਨਿਰੋਲ ਹਾਥੀ  ਉਪਹਾਰ ਸਵਰੂਪ ਦਿੱਤਾ ਗਿਆ, (ਕੁੱਲ ਤਿੰਨ ਹਾਥੀ ਉਪਹਾਰ ਵਜੋਂ)। ਭੈਣ ਕੁਮਾਰੀ ਮਾਇਆਵਤੀ ਦੇ ਆਉਣ ਤੋ ਪਹਿਲਾਂ-ਪਹਿਲਾਂ ਰਾਸ਼ਟਰੀ ਮੰਚ ਤੋਂ ਸਾਰੀਆਂ ਸੱਤ ਪਾਰਟੀਆਂ ਨੂੰ ਖੁੱਲ੍ਹੇ ਸਮੇਂ ਲਈ ਭਾਸ਼ਣ ਕਰਵਾਕੇ ਸਨਮਾਨਿਤ ਕੀਤਾ ਗਿਆ।
 
ਅੱਜ ਵੇਖਿਆ ਜਾਵੇ ਜੇਕਰ ਜਲੰਧਰ ਲੋਕ ਸਭਾ ਤੋਂ ਬਸਪਾ ਉਮੀਦਵਾਰ ਜੋਸ਼ ਭਰੀ ਲੜਾਈ ਵਿੱਚ, ਹੁਸ਼ਿਆਰਪੁਰ ਲੋਕ ਸਭਾ ਪੂਰੇ ਹੋਸ਼ ਹਵਾਸ਼ ਵਿੱਚ ਅਤੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਪੂਰੀ ਅਨੰਦਮਈ ਅਵਸਥਾ ਵਿੱਚ ਚੋਣ ਲੜ ਰਹੀ ਹੈ ਤਾਂ ਇਸ ਸਾਰੇ ਪਿੱਛੇ ਭੋਲੀ ਭਾਲੀ ਸੂਰਤ ਵਿੱਚ, ਤੇਜ਼ ਠੰਡਾ ਤੇ ਫੈਸਲਾਕੁੰਨ ਦਿਮਾਗ ਰਣਧੀਰ ਸਿੰਘ ਬੈਨੀਵਾਲ ਹੀ ਹਨ। ਹਾਲਾਂਕਿ ਕੋਈ ਵੀ ਲੜਾਈ ਜਿੱਤਣ ਲਈ ਸਭ ਤੋਂ ਵੱਡਾ ਹਥਿਆਰ ਬੂਥ ਪੱਧਰ ਦਾ ਸੰਗਠਨ ਹੁੰਦਾ ਹੈ, ਜਿਸਦੀ ਕਿ ਪੰਜਾਬ ਚ ਅੱਜ ਭਾਰੀ ਲੋੜ ਸੀ।
 
ਸ਼੍ਰੀ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਵੋਟਰ ਤੇ ਸਮਰਥਕ ਪੂਰੀ ਇਮਾਨਦਾਰੀ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਵਾਉਣ ਲਈ ਮੈਦਾਨ 'ਚ ਡਟੇ ਹੋਏ ਹਨ। ਜੇਕਰ ਅੱਜ ਬਸਪਾ ਪੰਜਾਬ ਵਿੱਚ ਨਜ਼ਰ ਆਉਂਦੀ ਹੈ ਤੇ ਉਸ਼ਦਾ ਸਿਹਰਾ ਭੈਣ ਕੁਮਾਰੀ ਮਾਇਆਵਤੀ ਦੇ ਨਿਰਦੇਸ਼, ਪੰਜਾਬ ਬਸਪਾ ਦੀ ਸੂਬਾ ਟੀਮ, ਸਾਰੇ ਵਰਕਰਾਂ ਤੇ ਅਹੁਦੇਦਾਰਾਂ, ਬਹੁਜਨ ਵਲੰਟੀਅਰ ਫੋਰਸ, ਬਾਮਸੇਫ਼, ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਅਤੇ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਹਨ।
 
ਸ਼੍ਰੀ ਬੈਨੀਵਾਲ ਨੇ ਸਾਰਿਆਂ ਦਾ ਅਥਾਹ ਸਹਿਜੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਸਾਡੇ ਕੋਲ ਅੱਜ ਪੰਜਾਬ 'ਚ ਸੈਕਟਰ ਪੱਧਰ ਦਾ ਨਾਕਾਫੀ ਸੰਗਠਨ ਹੀ ਹੈ, ਪਰੰਤੂ ਆਉਣ ਵਾਲੇ ਸਮੇਂ ਵਿੱਚ ਉਹ ਸਾਰਿਆਂ ਨੂੰ ਨਾਲ ਲੈਕੇ ਬੂਥ ਪੱਧਰ ਤੱਕ ਪੁੱਜ ਕੇ ਸੰਗਠਨ ਨੂੰ ਮਜ਼ਬੂਤ ਕਰਨਗੇ। ਸ਼੍ਰੀ ਬੈਨੀਵਾਲ ਦੇ ਜਿੱਦੀ ਸੁਭਾਅ ਦਾ ਜਿਕਰ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਸੀਟ 'ਤੇ ਟਕਸਾਲੀਆਂ ਨਾਲ ਮਤਭੇਦ ਬਾਰੇ ਪੁਛਿਆ ਤਾਂ ਉਨ੍ਹਾਂ ਇੰਨਾ ਹੀ ਕਿਹਾ ਕਿ ਜੇਕਰ ਸਖਸੀਅਤ 'ਚ ਜਿੱਦ ਨਹੀਂ, ਤਾਂ ਜਿੱਤ ਨਹੀਂ। ਅਸੀ ਇਹ ਜਿੱਦ ਸਾਹਿਬ ਕਾਂਸ਼ੀ ਰਾਮ ਅਤੇ ਭੈਣ ਕੁਮਾਰੀ ਮਾਇਆਵਤੀ ਤੋਂ ਸਿੱਖੀ ਹੈ। ਬੱਸ ਪੰਜਾਬ ਬਸਪਾ ਕੇਡਰ ਨੂੰ ਸਿਖਾਉਣੀ ਬਾਕੀ ਹੈ, ਜੋਕਿ ਅਸੀਂ 2019 ਦੀਆ ਚੋਣਾਂ ਤੋਂ ਬਾਅਦ ਸੱਤਾ ਸਾਂਭਣ ਲਈ ਜਿੱਦ ਕਰਨਾ ਸਿਖਾਵਾਂਗੇ।
 
ਭਾਵੇਂ ਬਸਪਾ 2019 ਦੀ ਲੜਾਈ ਮਜਬੂਤੀ ਨਾਲ ਲੜ ਰਹੀ ਹੈ, ਜੋ ਕਿ ਪੰਜਾਬ ਚ ਵੱਡਾ ਫੇਰਬਦਲ ਕਰ ਸਕਦੀ ਹੈ, ਪਰ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ 2022 'ਚ ਰਵਾਇਤੀ ਪਾਰਟੀਆਂ ਦੀ ਕੁੱਲੀ ਗੁੱਲੀ ਜੁੱਲੀ ਸਮੇਟਣ 'ਚ ਬਸਪਾ ਅਹਿਮ ਰੋਲ ਅਦਾ ਕਰੇਗੀ।

 

Comments

Leave a Reply