Sat,Sep 22,2018 | 01:34:08pm
HEADLINES:

Punjab

ਬਸਪਾ ਦੇ ਸੜਕਾਂ 'ਤੇ ਉਤਰਨ ਕਾਰਨ ਪੰਜਾਬ ਬੰਦ ਦਾ ਦਿਖ ਸਕਦਾ ਹੈ ਵੱਡਾ ਅਸਰ

ਬਸਪਾ ਦੇ ਸੜਕਾਂ 'ਤੇ ਉਤਰਨ ਕਾਰਨ ਪੰਜਾਬ ਬੰਦ ਦਾ ਦਿਖ ਸਕਦਾ ਹੈ ਵੱਡਾ ਅਸਰ

ਐਸਸੀ-ਐਸਟੀ ਐਕਟ ਨੂੰ ਲੈ ਕੇ 2 ਅਪ੍ਰੈਲ ਨੂੰ ਦੇਸ਼ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸਦੇ ਮੱਦੇਨਜ਼ਰ ਦਲਿਤਾਂ ਦੀ ਸਭ ਤੋਂ ਵੱਡੀ ਆਬਾਦੀ (ਫੀਸਦੀ ਮੁਤਾਬਕ) ਵਾਲੇ ਸੂਬੇ ਪੰਜਾਬ ਵਿੱਚ ਵੀ ਕਾਫੀ ਹਲਚਲ ਹੈ। ਬਸਪਾ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸਦਾ ਵੱਡੇ ਪੱਧਰ 'ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ 31 ਮਾਰਚ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਸਪਾ ਦਲਿਤਾਂ, ਪੱਛੜਿਆਂ ਤੇ ਧਾਰਮਿਕ ਘੱਟ ਗਿਣਤੀਆਂ (ਸਿੱਖਾਂ, ਮੁਸਲਮਾਨਾਂ, ਇਸਾਈਆਂ ਤੇ ਬੋਧੀਆਂ) 'ਤੇ ਦੇਸ਼ਭਰ ਵਿੱਚ ਹੋ ਰਹੇ ਜ਼ੁਲਮਾਂ, ਐਸਸੀ-ਐਸਟੀ ਐਕਟ ਤੇ ਰਾਖਵੇਂਕਰਨ ਨੂੰ ਖਤਮ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਅਤੇ ਸਿੱਖਿਆ, ਸਿਹਤ ਵਿਵਸਥਾ, ਰੁਜ਼ਗਾਰ ਦੀ ਬਦਹਾਲੀ ਨੂੰ ਲੈ ਕੇ 2 ਅਪ੍ਰੈਲ ਨੂੰ ਸੜਕਾਂ 'ਤੇ ਉਤਰੇਗੀ।

ਹਾਲਾਂਕਿ ਉਨਾਂ ਕਿਹਾ ਕਿ ਬਸਪਾ ਦਾ ਇਹ ਪ੍ਰਦਰਸ਼ਨ ਪੂਰੀ ਤਰਾਂ ਸ਼ਾਂਤੀਪੂਰਨ ਹੋਵੇਗਾ। ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਸ਼ਾਂਤੀ ਬਣਾਏ ਰੱਖਣ। 

ਬਸਪਾ ਵੱਲੋਂ ਬੰਦ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪੰਜਾਬ ਬੰਦ ਦਾ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜਾਣਕਾਰਾਂ ਮੁਤਾਬਕ, ਸੂਬੇ ਵਿੱਚ ਬਸਪਾ ਦੇ ਵਰਕਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਸਦੇ ਨਾਲ-ਨਾਲ ਉਸਦਾ ਸਮਾਜਿਕ ਜੁੜਾਅ ਵੀ ਇਸ ਮਾਮਲੇ ਵਿੱਚ ਮਹੱਤਵਪੂਰਨ ਪੱਖ ਹੈ।

ਦੂਜੇ ਪਾਸੇ ਪੰਜਾਬ ਬੰਦ ਦੇ ਮੱਦੇਨਜ਼ਰ ਸੂਬੇ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਸੂਬੇ ਵਿੱਚ ਸੀਮਾ ਸੁਰੱਖਿਆ ਦਲ, ਸੀਆਰਪੀ ਤੇ ਰੈਪਿਡ ਐਕਸ਼ਨ ਫੋਰਸ ਦੇ 12 ਹਜ਼ਾਰ ਜਵਾਨ ਤੈਨਾਤ ਕੀਤੇ ਗਏ ਹਨ।

Comments

Leave a Reply