Tue,Feb 25,2020 | 01:57:42pm
HEADLINES:

Punjab

ਐੱਨਆਰਸੀ-ਸੀਏਏ ਖਿਲਾਫ ਜਲੰਧਰ 'ਚ ਪ੍ਰਦਰਸ਼ਨ

ਐੱਨਆਰਸੀ-ਸੀਏਏ ਖਿਲਾਫ ਜਲੰਧਰ 'ਚ ਪ੍ਰਦਰਸ਼ਨ

ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਪੰਜਾਬ ਵਿੱਚ ਵੀ ਗੁੱਸੇ ਦੀ ਲਹਿਰ ਹੈ। ਇਸਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਤਹਿਤ 27 ਦਸੰਬਰ ਨੂੰ ਜਲੰਧਰ 'ਚ ਬੂਟਾ ਮੰਡੀ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਦਲਿਤ ਸਮਾਜ ਵੱਲੋਂ ਵੀ ਸਮਰਥਨ ਦਿੱਤਾ ਗਿਆ।

ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਆਪਣੇ ਹੱਥਾਂ ਵਿੱਚ ਫੜੀਆਂ ਹੋਈਆਂ ਸਨ।
ਮੁਸਲਿਮ ਆਗੂ ਅਯੂਬ ਖਾਨ ਦੀ ਅਗਵਾਈ 'ਚ ਹੋਏ ਇਸ ਪ੍ਰਦਰਸ਼ਨ ਵਿੱਚ ਐੱਨਆਰਸੀ ਤੇ ਸੀਏਏ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ 'ਚ ਬਸਪਾ ਸੂਬਾ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਬਲਵਿੰਦਰ ਕੁਮਾਰ ਪਾਰਟੀ ਦੇ ਆਗੂਆਂ ਸਮੇਤ ਸ਼ਾਮਲ ਹੋਏ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਨੂੰ ਰੁਜ਼ਗਾਰ, ਚੰਗੀ ਸਿਹਤ-ਸਿੱਖਿਆ ਵਿਵਸਥਾ ਦੇਣ ਦੀ ਜਗ੍ਹਾ ਕਾਲੇ ਕਾਨੂੰਨ ਲਾਗੂ ਕਰਕੇ ਉਨ੍ਹਾਂ ਤੋਂ ਨਾਗਰਿਕਤਾ ਖੋਹਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਐੱਨਆਰਸੀ-ਸੀਏਏ ਸਿਰਫ ਮੁਸਲਿਮ ਵਿਰੋਧੀ ਹੀ ਨਹੀਂ, ਸਗੋਂ ਹਰ ਵਰਗ ਲੋਕਾਂ ਤੇ ਸੰਵਿਧਾਨ ਦੇ ਖਿਲਾਫ ਵੀ ਹੈ। ਸਾਰਿਆਂ ਨੂੰ ਇੱਕਮੁਠ ਹੋ ਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਨੈਸ਼ਨਲ ਪੋਪੂਲੇਸ਼ਨ ਰਜਿਸਟਰ (ਐੱਨਪੀਆਰ) ਲਿਆਉਣ ਦੇ ਫੈਸਲੇ ਦਾ ਵੀ ਵਿਰੋਧ ਕੀਤਾ। 

ਇਸ ਮੌਕੇ ਮੁਸਲਿਮ ਆਗੂਆਂ ਦੇ ਨਾਲ-ਨਾਲ ਬਸਪਾ ਆਗੂ ਵਿਜੈ ਯਾਦਵ, ਕਮਲ, ਹਰਮੇਸ਼, ਬਲਜੀਤ ਮਿੱਠੂ ਬਸਤੀ ਆਦਿ ਵੀ ਮੌਜ਼ੂਦ ਸਨ।

Comments

Leave a Reply