Tue,Jun 18,2019 | 07:00:53pm
HEADLINES:

Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਬੰਦ, ਐੱਸਸੀ ਵਿਦਿਆਰਥੀ ਪਰੇਸ਼ਾਨ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਬੰਦ, ਐੱਸਸੀ ਵਿਦਿਆਰਥੀ ਪਰੇਸ਼ਾਨ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਾਖਲੇ ਤੇ ਫੀਸਾਂ ਸਬੰਧੀ ਸਮੱਸਿਆ ਸਾਹਮਣੇ ਆਉਣ ਕਾਰਨ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਵਿਦਿਆਰਥੀ ਸੜਕਾਂ 'ਤੇ ਆ ਕੇ ਰੋਸ ਪ੍ਰਗਟ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਵੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਇਸੇ ਤਰ੍ਹਾਂ ਦੀ ਸਮੱਸਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੋਰਟਲ ਨੂੰ ਲੈ ਕੇ ਵੀ ਆ ਰਹੀ ਹੈ। 

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਸਰਵਰ ਡਾਊਨ ਚੱਲ ਰਿਹਾ ਹੈ। ਇਸ ਕਾਰਨ ਐੱਸਸੀ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਨਹੀਂ ਕਰ ਪਾ ਰਹੇ ਹਨ। ਇਹ ਪੋਰਟਲ 15 ਅਕਤੂਬਰ ਤੱਕ ਖੁੱਲਾ ਰਹੇਗਾ, ਪਰ ਪਿਛਲੇ 4 ਦਿਨਾਂ ਤੋਂ ਸਰਵਰ ਡਾਊਨ ਚੱਲ ਰਿਹਾ ਹੈ। ਜਿਸ ਦਿਨ ਤੋਂ ਇਹ ਪੋਰਟਲ ਓਪਨ ਹੋਇਆ ਹੈ, ਉਦੋਂ ਤੋਂ ਇੱਕ ਵਾਰ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਜਿਵੇਂ ਹੀ ਪੋਰਟਲ ਨੂੰ ਖੋਲਦੇ ਹਨ, ਸਰਵਰ ਡਾਊਨ ਹੋਣ ਦਾ ਮੈਸੇਜ ਆ ਜਾਂਦਾ ਹੈ। ਵਾਰ-ਵਾਰ ਕੋਸ਼ਿਸ਼ ਕਰਨ 'ਤੇ ਵੀ ਸਰਵਰ ਖਰਾਬ ਹੋਣ ਕਾਰਨ ਕੰਮ ਨਹੀਂ ਹੋ ਪਾ ਰਿਹਾ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਪੋਰਟਲ ਰਾਹੀਂ ਅਪਲਾਈ ਕਰਨ ਦੀ ਤਾਰੀਖ 15 ਅਕਤੂਬਰ ਤੋਂ ਅੱਗੇ ਵਧਾਈ ਜਾਵੇ।

ਪੋਰਟਲ ਨਾ ਖੁੱਲਣਾ ਵਿਦਿਆਰਥੀਆਂ ਲਈ ਪਹਿਲਾਂ ਹੀ ਪਰੇਸ਼ਾਨੀ ਖੜੀ ਕਰ ਰਿਹਾ ਹੈ, ਉੱਪਰੋਂ ਸਰਕਾਰ ਨੇ ਅਪਲਾਈ ਕਰਨ ਲਈ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਹਨ, ਜਿਨ੍ਹਾਂ ਕਾਰਨ ਵਿਦਿਆਰਥੀਆਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ, ਸਰਕਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਇਨਕਮ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣਾ ਹੋਵੇਗਾ।

ਇਹ ਸਰਟੀਫਿਕੇਟ ਐੱਸਡੀਐੱਮ ਤੋਂ ਅਪਰੂਵਡ ਹੋਣਾ ਚਾਹੀਦਾ ਹੈ। ਇਸ ਕਾਰਨ ਵੀ ਜ਼ਿਆਦਾਤਰ ਵਿਦਿਆਰਥੀ ਡੀਸੀ ਦਫਤਰ ਦੇ ਚੱਕਰ ਲਗਾ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਪੋਰਟਲ ਰਾਹੀਂ ਅਪਲਾਈ ਕਰਨ ਦੀ ਆਖਰੀ ਤਾਰੀਖ 15 ਅਕਤੂਬਰ ਰੱਖੀ ਗਈ ਹੈ, ਜਦਕਿ ਐੱਸਡੀਐੱਮ ਦਫਤਰ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਸਰਟੀਫਿਕੇਟ ਬਣਨ ਵਿੱਚ 15 ਦਿਨ ਲੱਗ ਜਾਣਗੇ।

ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੈਲਫ ਡੇਕਲਾਰੇਸ਼ਨ ਫਾਰਮ ਹੀ ਅਪਲੋਡ ਕਰਨਾ ਹੁੰਦਾ ਸੀ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਲਗਾਤਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ।

ਦਸੰਬਰ 'ਚ ਸ਼ੁਰੂ ਹੋਵੇਗੀ ਪੈਸੇ ਦੇਣ ਦੀ ਪ੍ਰਕਿਰਿਆ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਆਸ਼ੀਰਵਾਦ ਪੋਰਟਲ ਖੋਲਣ 'ਤੇ ਵਿਦਿਆਰਥੀਆਂ ਤੋਂ ਆਧਾਰ ਕਾਰਡ ਮੰਗਿਆ ਜਾਵੇਗਾ। ਸਾਰੇ ਸਰਟੀਫਿਕੇਟ ਡਿਜ਼ੀਟਲ ਹੀ ਅਪਲੋਡ ਕਰਨੇ ਹੋਣਗੇ। ਜਦੋਂ ਆਨਲਾਈਨ ਫਾਰਮ ਸਬਮਿਟ ਕਰਨ ਤੋਂ ਬਾਅਦ ਕਨਫਰਮੇਸ਼ਨ ਕਾਪੀ ਕਾਲਜ ਵਿੱਚ ਹੀ ਜਮ੍ਹਾਂ ਕਰਵਾਉਣੀ ਹੋਵੇਗੀ।

ਇਸ ਤੋਂ ਬਾਅਦ ਕਾਲਜ ਵਿਦਿਆਰਥੀਆਂ ਦੇ ਦਸਤਾਵੇਜ਼ ਚੈੱਕ ਕਰਨਗੇ ਤੇ ਫਿਰ ਵੈੱਲਫੇਅਰ ਡਿਪਾਰਟਮੈਂਟ ਨੂੰ ਰਿਪੋਰਟ ਭੇਜੀ ਜਾਵੇਗੀ। ਡਿਪਾਰਟਮੈਂਟ ਵੱਲੋਂ ਜਾਂਚ-ਪੜਤਾਲ ਤੋਂ ਬਾਅਦ ਰਿਪੋਰਟ ਨੂੰ ਅੱਗੇ ਸਰਕਾਰ ਨੂੰ ਭੇਜਿਆ ਜਾਵੇਗਾ। ਵਿਦਿਆਰਥੀ 30 ਨਵੰਬਰ ਤੱਕ ਕਰੈਕਸ਼ਨ ਕਰ ਸਕਦੇ ਹਨ। ਦਸੰਬਰ 'ਚ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਪੈਸੇ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

Comments

Leave a Reply