Fri,Feb 22,2019 | 10:41:42am
HEADLINES:

Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ : ਐੱਸਸੀ ਵਿਦਿਆਰਥੀਆਂ ਲਈ ਪੜ੍ਹਾਈ ਜਾਰੀ ਰੱਖ ਪਾਉਣਾ ਹੋਇਆ ਮੁਸ਼ਕਿਲ

ਪੋਸਟ ਮੈਟ੍ਰਿਕ ਸਕਾਲਰਸ਼ਿਪ : ਐੱਸਸੀ ਵਿਦਿਆਰਥੀਆਂ ਲਈ ਪੜ੍ਹਾਈ ਜਾਰੀ ਰੱਖ ਪਾਉਣਾ ਹੋਇਆ ਮੁਸ਼ਕਿਲ

ਸੂਬੇ ਦੇ ਕਾਲਜਾਂ ਵਿੱਚ ਅਨੁਸੂਚਿਤ ਜਾਤੀ (ਐੱਸਸੀ)  ਵਰਗ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਨਾ ਮਿਲਣ ਕਾਰਨ ਇਨ੍ਹਾਂ ਲਈ ਪੜ੍ਹਾਈ ਅੱਗੇ ਜਾਰੀ ਰੱਖ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਕਾਲਜ ਪ੍ਰਬੰਧਕ ਸਰਕਾਰ ਵੱਲੋਂ ਪੈਸਾ ਨਾ ਮਿਲਣ ਦਾ ਹਵਾਲਾ ਦੇ ਕੇ ਇਨ੍ਹਾਂ ਐੱਸਸੀ ਵਿਦਿਆਰਥੀਆਂ ਨੂੰ ਕਾਲਜ 'ਚ ਦਾਖਲਾ ਦੇਣ ਤੋਂ ਹੱਥ ਖੜੇ ਕਰ ਰਹੇ ਹਨ, ਜਿਸ ਕਾਰਨ ਸੂਬੇ ਦੇ ਲੱਖਾਂ ਹੀ ਐੱਸਸੀ ਵਰਗ ਦੇ ਵਿਦਿਆਰਥੀਆਂ ਦਾ ਭਵਿੱਖ ਅੱਧ ਵਿਚਕਾਰ ਲਟਕ ਗਿਆ ਹੈ।
 
ਮੀਡੀਆ ਰਿਪੋਰਟ ਮੁਤਾਬਕ, ਇਸ ਸਾਲ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਕਾਲਜ ਦੇ ਨਹੀਂ, ਸਗੋਂ ਵਿਦਿਆਰਥੀਆਂ ਦੇ ਖਾਤੇ ਵਿੱਚ ਜਾਵੇਗਾ, ਪਰ ਵਿਦਿਆਰਥੀ ਵੀ ਦਾਖਲਾ ਲੈਣ ਤੋਂ ਘਬਰਾ ਰਹੇ ਹਨ, ਕਿਉਂਕਿ ਜੇਕਰ ਫੀਸ ਖਾਤੇ ਵਿੱਚ ਨਾ ਆਈ ਤਾਂ ਮੁਸ਼ਕਿਲ ਹੋ ਜਾਵੇਗੀ।
 
ਦੂਜੇ ਪਾਸੇ ਕਾਲਜਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਸ ਸਾਲ ਉਨ੍ਹਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਨਹੀਂ ਮਿਲੇ ਤਾਂ ਅਗਲੇ ਸੈਸ਼ਨ ਤੋਂ ਐੱਸਸੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਗੇ। ਸਕਾਲਰਸ਼ਿਪ ਰਕਮ ਜਾਰੀ ਹੋਣ ਵਿੱਚ ਕੇਂਦਰ ਸਰਕਾਰ ਤੋਂ ਇਸ ਲਈ ਵੀ ਦੇਰੀ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਯੂਟੀਲਿਟੀ ਸਰਟੀਫਿਕੇਟ ਮੰਗਿਆ ਹੈ। ਮਤਲਬ ਕਿ ਰਕਮ ਨੂੰ ਕਿੱਥੇ ਇਸਤੇਮਾਲ ਕੀਤਾ ਗਿਆ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਗੜਬੜੀ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਕੀਤੀ ਗਈ ਜਾਂਚ ਵਿੱਚ ਅਜੇ ਤੱਕ ਕਾਲਜਾਂ ਵੱਲੋਂ 329 ਕਰੋੜ ਰੁਪਏ ਦੀ ਗੜਬੜੀ ਪਾਈ ਗਈ ਹੈ। ਹਾਲਾਂਕਿ 15 ਮਾਰਚ 2018 ਤੱਕ ਦੀ ਇਹ ਜਾਂਚ 47 ਫੀਸਦੀ ਦੱਸੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੜਬੜੀ 500 ਕਰੋੜ ਤੱਕ ਦੀ ਹੋ ਸਕਦੀ ਹੈ। 

ਦੂਜੇ ਪਾਸੇ ਸੂਬੇ ਦੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕੋਲ 3 ਵਾਰ ਗਏ ਸਨ, ਪਰ ਗ੍ਰਾਂਟ ਜਾਰੀ ਨਹੀਂ ਹੋਈ। ਇੱਕ ਵਾਰ ਫਿਰ ਜਾਵਾਂਗੇ। ਪੁਰਾਣੀ ਗ੍ਰਾਂਟ ਦਾ 90 ਫੀਸਸੀ ਆਡਿਟ ਹੋ ਚੁੱਕਾ ਹੈ।

 

Comments

Leave a Reply