Sat,May 30,2020 | 12:17:56am
HEADLINES:

Punjab

ਲਾਕਡਾਊਨ : ਗਰੀਬਾਂ ਦਾ ਰੁਜ਼ਗਾਰ ਠੱਪ, ਘਰ ਨਹੀਂ ਪਹੁੰਚ ਰਿਹਾ ਰਾਸ਼ਨ

ਲਾਕਡਾਊਨ : ਗਰੀਬਾਂ ਦਾ ਰੁਜ਼ਗਾਰ ਠੱਪ, ਘਰ ਨਹੀਂ ਪਹੁੰਚ ਰਿਹਾ ਰਾਸ਼ਨ

ਕੋਰੋਨਾ ਵਾਇਰਸ ਕਰਕੇ ਪੰਜਾਬ 'ਚ 14 ਅਪ੍ਰੈਲ ਤੱਕ ਲਾਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਗਰੀਬ ਪਰਿਵਾਰਾਂ ਦੀ ਸਥਿਤੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਰੁਜ਼ਗਾਰ ਠੱਪ ਹੋ ਜਾਣ, ਆਪਣੇ ਕੋਲ ਕੋਈ ਜਮ੍ਹਾਂ ਪੂੰਜੀ ਨਾ ਹੋਣ ਤੇ ਰਾਸ਼ਨ ਦਾ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਅੱਗੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ। ਇਸੇ ਸਬੰਧ 'ਚ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸੇ ਤਰ੍ਹਾਂ ਦੀ ਇੱਕ ਵੀਡੀਓ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਗਰੀਬ ਪਰਿਵਾਰਾਂ ਦੇ ਲੋਕ ਇਕੱਠੇ ਹੋ ਕੇ ਸਰਕਾਰ ਅੱਗੇ ਫਰਿਆਦ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਵੀਡੀਓ 'ਚ ਅਪੀਲ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਸਰਕਾਰ ਨੇ ਆਦੇਸ਼ ਜਾਰੀ ਕਰਕੇ ਜਿਨ੍ਹਾਂ ਮਜ਼ਦੂਰਾਂ ਨੂੰ ਘਰਾਂ ਅੰਦਰ ਵਾੜ ਦਿੱਤਾ ਹੈ, ਉਹ ਸਾਰੇ ਭੁੱਖੇ ਮਰ ਰਹੇ ਹਨ। ਕਰਿਆਨੇ ਤੇ ਡਾਕਟਰਾਂ ਦੀਆਂ ਦੁਕਾਨਾਂ ਬੰਦ ਹਨ।

ਇਨ੍ਹਾਂ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਗਰੀਬਾਂ ਨੂੰ ਘਰਾਂ ਅੰਦਰ ਵਾੜਨਾ ਹੈ ਤਾਂ ਇਨ੍ਹਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ, ਨਹੀਂ ਤਾਂ ਇਹ ਲੋਕ ਭੁੱਖੇ ਮਰ ਜਾਣਗੇ ਤੇ ਸਰਕਾਰ ਨੂੰ ਇਨ੍ਹਾਂ ਦੀਆਂ ਲਾਸ਼ਾਂ ਚੁੱਕਣੀਆਂ ਪੈਣੀਆਂ।

ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਕਈ ਲੋਕ ਬਿਮਾਰ ਹਨ, ਕਈਆਂ ਨੂੰ ਦਵਾਈ ਨਹੀਂ ਮਿਲ ਰਹੀ, ਕੋਈ ਸੌਦਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਕਣਕ ਵੰਡ ਨਹੀਂ ਜਾ ਰਹੀ ਹੈ। ਸਰਕਾਰ ਜੇਕਰ ਕਣਕ ਦੇਵੇ ਤਾਂ ਉਹ ਲੂਣ ਨਾਲ ਵੀ ਰੋਟੀ ਖਾ ਲੈਣਗੇ।

ਗਰੀਬਾਂ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਨੇਤਾ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ ਤੇ ਜੱਫੀਆਂ ਪਾਉਂਦੇ ਹਨ, ਪਰ ਹੁਣ ਮੁਸ਼ਕਿਲ ਦੀ ਘੜੀ 'ਚ ਹੁਣ ਉਨ੍ਹਾਂ ਦੀ ਸਾਰ ਲੈਣ ਕੋਈ ਨਹੀਂ ਆ ਰਿਹਾ ਹੈ। ਸਰਕਾਰ ਗਰੀਬਾਂ ਬਾਰੇ ਸੋਚੇ।

Comments

Leave a Reply