Wed,Nov 14,2018 | 01:08:08pm
HEADLINES:

Punjab

ਜਿਨ੍ਹਾਂ ਸਿਰ ਨਸ਼ੇ ਦੇ ਖਾਤਮੇ ਦੀ ਜ਼ਿੰਮੇਵਾਰੀ, ਓਹੀ ਕਰਨ ਲੱਗੇ ਨਸ਼ਾ

ਜਿਨ੍ਹਾਂ ਸਿਰ ਨਸ਼ੇ ਦੇ ਖਾਤਮੇ ਦੀ ਜ਼ਿੰਮੇਵਾਰੀ, ਓਹੀ ਕਰਨ ਲੱਗੇ ਨਸ਼ਾ

ਕਦੇ ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਅੱਜ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ। ਨਸ਼ੇ ਦੇ ਇਸ ਦਰਿਆ ਵਿੱਚ ਪੰਜਾਬ ਦੀ ਜਵਾਨੀ ਡੁੱਬਦੀ ਜਾ ਰਹੀ ਹੈ। ਪਿਛਲੇ ਕਰੀਬ ਇੱਕ ਮਹੀਨੇ ਦੇ ਸਮੇਂ ਵਿੱਚ ਹੀ ਸੂਬੇ 'ਚ ਲਗਭਗ 24 ਮੌਤਾਂ ਨਸ਼ੇ ਨਾਲ ਹੋ ਚੁੱਕੀਆਂ ਹਨ।
 
ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਨਸ਼ੇ ਨਾਲ ਸਬੰਧਤ ਘੁੰਮਦੀਆਂ ਅਣਗਿਣਤ ਵੀਡੀਓ ਦੱਸ ਰਹੀਆਂ ਹਨ ਕਿ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਹੋ ਚੁੱਕੇ ਹਨ। ਚਿੱਟੇ ਤੇ ਟੀਕੇ ਲਗਾਉਂਦੇ ਨੌਜਵਾਨ, ਨਸ਼ੇੜੀਆਂ ਦਾ ਕੁਟਾਪਾ ਚਾੜਦੇ ਲੋਕ, ਨੌਜਵਾਨਾਂ ਦੀ ਮੌਤ ਤੋਂ ਬਾਅਦ ਬਿਲਖਦੇ ਮਾਪੇ, ਪੁਲਸ ਵਾਲਿਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਨਾਲ ਸਬੰਧਤ ਦਰਜਨਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਸਥਿਤੀ ਦੱਸ ਰਹੀ ਹੈ ਕਿ ਪੰਜਾਬ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ। ਸਥਿਤੀ ਇਹ ਹੈ ਕਿ ਨਸ਼ੇ ਦੇ ਵਿਰੋਧ ਵਿੱਚ ਲੋਕ ਹੁਣ ਸੜਕਾਂ 'ਤੇ ਆਉਣ ਲੱਗੇ ਹਨ। ਸੋਸ਼ਲ ਮੀਡੀਆ 'ਤੇ ਵੀ 1 ਤੋਂ 7 ਜੁਲਾਈ ਤੱਕ ਨਸ਼ੇ ਦੇ ਖਿਲਾਫ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ।

ਚਿੰਤਾਜਨਕ ਗੱਲ ਇਹ ਹੈ ਕਿ ਸੂਬੇ ਵਿੱਚੋਂ ਨਸ਼ੇ ਦੇ ਖਾਤਮੇ ਕੀ ਜ਼ਿੰਮੇਵਾਰੀ ਜਿਸ ਪੁਲਸ 'ਤੇ ਹੈ, ਉਸਦੇ ਵੀ ਕਈ ਮੁਲਾਜ਼ਮ ਖੁਦ ਨਸ਼ਾ ਲੈ ਰਹੇ ਹਨ। ਇਨ੍ਹਾਂ ਵਰਦੀ ਵਾਲਿਆਂ 'ਤੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਣ ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਦੋਸ਼ ਲੱਗ ਰਹੇ ਹਨ। ਬੀਤੇ ਸਮੇਂ ਵਿੱਚ ਕਈ ਪੁਲਸ ਵਾਲਿਆਂ ਦੇ ਬਾਰਡਰ ਤੋਂ ਤਸਕਰੀ ਤੋਂ ਲੈ ਕੇ, ਨਸ਼ੇ ਨੂੰ ਨੌਜਵਾਨਾਂ ਤੱਕ ਪਹੁੰਚਾਉਣ, ਫੜੇ ਨਸ਼ੇ ਨੂੰ ਖੁਦ ਵਿਕਵਾਉਣ ਤੇ ਫਿਰ ਤਸਕਰਾਂ ਨੂੰ ਬਰੀ ਕਰਾਉਣ ਵਰਗੇ ਮਾਮਲਿਆਂ ਵਿੱਚ ਸ਼ਾਮਲ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
 
ਇਨ੍ਹਾਂ ਦਿਨੀਂ ਇਸੇ ਸਬੰਧ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਪੁਲਸ ਵਾਲੇ ਇੱਕ ਕਾਰ ਵਿੱਚ ਬੈਠ ਕੇ ਨਸ਼ਾ ਲੈਂਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਦੀ ਜਾਂਚ ਲਈ ਪੁਲਸ ਉੱਚ ਅਧਿਕਾਰੀਆਂ ਵੱਲੋਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਕੁਝ ਮਹੀਨੇ ਪਹਿਲਾਂ ਵੀ ਵਾਇਰਲ ਹੋਈ ਸੀ, ਜਿਸ ਵਿੱਚ ਦੋ ਪੁਲਸ ਮੁਲਾਜ਼ਮ ਕਾਰ ਵਿੱਚ ਬੈਠ ਕੇ ਨਸ਼ਾ ਲੈਂਦੇ ਫੜੇ ਗਏ ਸਨ।

 

Comments

Leave a Reply