Tue,Jul 16,2019 | 12:34:22pm
HEADLINES:

Punjab

'ਸਭ ਤੋਂ ਬੇਵਕੂਫ ਸਾਡੀ ਜਨਤਾ, ਜਿਹੜੀ ਮਾੜੇ ਲੀਡਰ ਚੁਣਦੀ ਹੈ'

'ਸਭ ਤੋਂ ਬੇਵਕੂਫ ਸਾਡੀ ਜਨਤਾ, ਜਿਹੜੀ ਮਾੜੇ ਲੀਡਰ ਚੁਣਦੀ ਹੈ'

ਸਰਕਾਰਾਂ 3000 ਕਰੋੜ ਰੁਪਏ ਮੂਰਤੀਆਂ (ਗੁਜਰਾਤ 'ਚ ਪਟੇਲ ਦੀ ਮੂਰਤੀ) 'ਤੇ ਖਰਚ ਕਰ ਰਹੀਆਂ ਹਨ, ਪਰ ਇਨ੍ਹਾਂ ਕੋਲ ਇਨਸਾਨਾਂ ਨੂੰ ਬਚਾਉਣ ਲਈ ਆਧੁਨਿਕ ਮਸ਼ੀਨਾਂ ਤੱਕ ਨਹੀਂ ਹਨ।

ਚੋਣਾਂ ਕਰਾਉਣ ਲਈ ਤਾਂ ਮਸ਼ੀਨਾਂ (ਈਵੀਐੱਮ) ਦੀ ਵਰਤੋਂ ਕਰ ਲਈ ਜਾਂਦੀ ਹੈ, ਪਰ ਬੱਚੇ (ਫਤਿਹਵੀਰ) ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਲਈ ਸਰਕਾਰਾਂ ਕੋਲ ਮਸ਼ੀਨਾਂ ਨਹੀਂ ਹਨ। ਇਹ ਸਵਾਲ ਚੁੱਕ ਰਹੇ ਹਨ ਉਹ ਲੋਕ, ਜਿਨ੍ਹਾਂ ਵਿੱਚ 3 ਸਾਲ ਦੇ ਬੱਚੇ ਫਤਿਹਵੀਰ ਦੀ ਮੌਤ ਨੂੰ ਲੈ ਕੇ ਸਰਕਾਰਾਂ ਖਿਲਾਫ ਭਾਰੀ ਗੁੱਸਾ ਹੈ।

6 ਜੂਨ ਦੀ ਸ਼ਾਮ 4 ਵਜੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਪਿੰਡ ਵਿੱਚ ਖੇਡਦੇ ਸਮੇਂ  ਫਤਿਹਵੀਰ ਸਿੰਘ ਬੋਰਵੈੱਲ ਵਿੱਚ ਡਿਗ ਗਿਆ ਸੀ। ਬੋਰਵੈੱਲ ਵਿੱਚ 9 ਇੰਚ ਚੌੜੇ ਪਾਈਪ ਵਿੱਚ 125 ਫੁੱਟ 'ਤੇ ਫਸੇ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਾ ਕੱਢੇ ਜਾਣ ਕਾਰਨ ਉਸਦੀ ਮੌਤ ਹੋ ਗਈ। 

ਕਰੀਬ 110 ਘੰਟੇ ਬਾਅਦ 11 ਜੂਨ ਨੂੰ ਸਵੇਰੇ 5.30 ਵਜੇ ਜਦੋਂ ਉਸਨੂੰ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਉਸਨੂੰ ਪੀਜੀਆਈ ਚੰਡੀਗੜ ਲੈ ਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ।

ਫਤਿਹਵੀਰ ਦੀ ਮੌਤ ਦੀ ਖਬਰ ਸੁਣ ਕੇ ਲੋਕਾਂ ਵਿੱਚ ਗੁੱਸਾ ਭੜਕ ਗਿਆ। ਉਨ੍ਹਾਂ ਨੇ ਸੰਗਰੂਰ, ਪੀਜੀਆਈ ਚੰਡੀਗੜ ਦੇ ਬਾਹਰ ਸਰਕਾਰ ਖਿਲਾਫ ਜਮ ਕੇ ਗੁੱਸਾ ਪ੍ਰਗਟ ਕੀਤਾ। ਸੋਸ਼ਲ ਮੀਡੀਆ 'ਤੇ ਵੀ ਦੇਸ਼-ਵਿਦੇਸ਼ ਵਿੱਚ ਬੈਠੇ ਲੋਕਾਂ ਨੇ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਦੀ ਜਮ ਕੇ ਨਿੰਦਾ ਕੀਤੀ।

ਪੀਜੀਆਈ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਮਹਿਲਾ ਨੇ ਕਿਹਾ, ਬੱਚਾ 70 ਫੀਸਦੀ ਗਲ੍ਹ ਚੁੱਕਾ ਹੈ। ਲੀਡਰੀ ਖੂਹ ਖਾਤੇ ਗਈ (ਜਿਹੜੀ ਬੱਚੇ ਨੂੰ ਬਚਾ ਨਾ ਸਕੀ)। ਇਹ ਕਿਹੋ ਜਿਹੀ ਸਰਕਾਰ ਹੈ, ਜਿਹੜੀ ਸਾਡਾ ਦੇਸ਼ ਚਲਾ ਰਹੀ ਹੈ। ਸਭ ਤੋਂ ਬੇਵਕੂਫ ਸਾਡੀ ਜਨਤਾ ਹੈ, ਜਿਹੜੀ ਮਾੜੇ ਲੀਡਰਾਂ ਨੂੰ ਚੁਣਦੀ ਹੈ। ਲੀਡਰ ਜਨਤਾ ਦਾ ਪੈਸਾ ਖਾ ਕੇ ਜਨਤਾ ਨੂੰ ਹੀ ਬੇਵਕੂਫ ਬਣਾ ਰਹੇ ਹਨ। 

ਇਸ ਦੌਰਾਨ ਲੋਕਾਂ ਨੇ ਐਨਡੀਆਰਐੱਫ ਟੀਮ ਖਿਲਾਫ ਵੀ ਗੁੱਸਾ ਕੱਢਿਆ। ਉਨ੍ਹਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ।
ਇਸ ਦੌਰਾਨ ਇੱਕ ਹੋਰ ਵਿਅਕਤੀ ਨੇ ਕਿਹਾ, ਬੱਚਾ ਮਰਿਆ ਨਹੀਂ, ਬੱਚੇ ਨੂੰ ਜਾਣਬੁੱਝ ਕੇ ਮਾਰਿਆ ਗਿਆ ਹੈ। ਜਦੋਂ ਤੱਕ ਪਰਚਾ ਨਹੀਂ ਕੀਤਾ, ਉਦੋਂ ਤੱਕ ਸਸਕਾਰ ਨਾ ਕੀਤਾ ਜਾਵੇ। ਕਿਸੇ ਸਰਕਾਰ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬੱਚੇ ਦੀ ਮੌਤ ਕਾਂਗਰਸ ਸਰਕਾਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਈ।

ਫੇਸਬੁੱਕ 'ਤੇ ਨੇਤਰਪਾਲ ਲਿਖਦੇ ਹਨ, ''ਬਹੁਤ ਸ਼ਰਮ ਵਾਲੀ ਗੱਲ ਹੈ ਕਿ 3000 ਕਰੋੜ ਰੁਪਏ ਫੂਕ ਕੇ ਬੁੱਤ ਬਣਾਉਣ ਵਾਲੇ ਮੁਲਕ ਵਿੱਚ ਇੱਕ ਮਾਸੂਮ ਨੂੰ ਬੋਰਵੈੱਲ 'ਚੋਂ ਬਚਾਉਣ ਲਈ ਹਾਲੇ ਤੱਕ ਕੋਈ ਮਸ਼ੀਨ ਜਾਂ ਕੋਈ ਟੈਕਨੋਲਾਜੀ ਨੀ ਬਣੀ। ਸ਼ਰਧਾਂਜਲੀ ਪੁੱਤਰ ਫਤਿਹਵੀਰ...ਦੁਬਾਰਾ ਇਸ ਮੁਲਕ 'ਚ ਜਨਮ ਨਾ ਲਈਂ।''

ਪਵਨਪ੍ਰੀਤ ਘੋਤਰਾ ਫਤਿਹਵੀਰ ਦੀ ਮੌਤ ਦੇ ਮਾਮਲੇ ਵਿੱਚ ਸਵਾਲ ਚੁੱਕਦੇ ਹੋਏ ਕਹਿੰਦੀ ਹੈ ਕਿ ਭਾਰਤ ਸਰਕਾਰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ।

ਕਰਨ ਸੰਧੂ ਲਿਖਦੇ ਹਨ, ''ਹੁਣ ਤਾਂ ਸ਼ਰਮ ਆ ਰਹੀ ਹੈ ਕਿ ਅਸੀਂ ਕਿਹੋ ਜਿਹੇ ਗੰਦੇ ਮੁਲਕ ਤੇ ਸਿਸਟਮ ਦੇ ਵਾਸੀ ਹਾਂ। ਅਲਵਿਦਾ ਫਤਿਹਵੀਰ।''

ਰੰਜੂ ਕੁਮਾਰ ਲਿਖਦੇ ਹਨ, ''ਅੱਜ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਸ਼ਰਮ ਆਉਣੀ ਚਾਹੀਦੀ ਹੈ ਸਮੇਂ ਦੀਆਂ ਸਰਕਾਰਾਂ ਨੂੰ, ਜੋ ਗੱਲਾਂ ਡਿਜ਼ੀਟਲ ਇੰਡੀਆ, ਸ਼ਾਈਨਿੰਗ ਇੰਡੀਆ ਦੀਆਂ ਕਰਦੀਆਂ ਹਨ, ਪਰ 125 ਫੁੱਟ ਤੱਕ ਪਹੁੰਚਣ ਵਿੱਚ 6 ਦਿਨ ਲਗਾ ਦਿੰਦੀਆਂ ਹਨ।''

ਤਰਸੇਮ ਕੁਮਾਰ ਭਗਤ ਕਹਿੰਦੇ ਹਨ, ''ਮਾੜਾ ਸਿਸਟਮ, ਮਾੜੀ ਅਫਸਰਸ਼ਾਹੀ। ਇਸ ਦੇਸ਼ ਵਿੱਚ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ।''

Comments

Leave a Reply