Sat,May 25,2019 | 01:20:19pm
HEADLINES:

Punjab

ਪੰਜਾਬ 'ਚ 29 ਦਸੰਬਰ ਦੇ ਨੇੜੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ!

ਪੰਜਾਬ 'ਚ 29 ਦਸੰਬਰ ਦੇ ਨੇੜੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ!

ਪੰਜਾਬ ਵਿੱਚ ਪੰਚਾਇਤੀ ਚੋਣਾਂ ਕਰਾਉਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਲਟਕਦਾ ਆ ਰਿਹਾ ਹੈ। ਹੁਣ ਖਬਰ ਆ ਰਹੀ ਹੈ ਕਿ ਇਹ ਚੋਣਾਂ 29 ਦਸੰਬਰ ਦੇ ਆਲੇ-ਦੁਆਲੇ ਕਰਵਾਈਆਂ ਜਾ ਸਕਦੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਚੋਣਾਂ ਕਰਵਾਉਣ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਹੈ। ਹਾਲਾਂਕਿ ਇਸਦੀ ਅਜੇ ਕੋਈ ਰਸਮੀ ਪੁਸ਼ਟੀ ਨਹੀਂ ਹੋਈ ਹੈ।

ਇੱਕ ਮੀਡੀਆ ਰਿਪੋਰਟ ਮੁਤਾਬਕ, ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਦਸੰਬਰ ਮਹੀਨੇ 'ਚ ਚੋਣਾਂ ਹੋ ਜਾਣ, ਪਰ ਤਰੀਕਾਂ ਦਾ ਐਲਾਨ ਤਾਂ ਚੋਣ ਕਮਿਸ਼ਨ ਹੀ ਕਰੇਗਾ।

ਖਬਰ ਮੁਤਾਬਕ, 31 ਦਸਬੰਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ, ਕਿਉਂਕਿ ਅਜਿਹਾ ਨਹੀਂ ਹੁੰਦਾ ਤਾਂ 1 ਜਨਵਰੀ 2019 ਤੋਂ ਬਾਅਦ ਨਵੀਆਂ ਵੋਟਰ ਸੂਚੀਆਂ ਤਿਆਰ ਕਰਨੀਆਂ ਪੈਣਗੀਆਂ।

ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਉਤਰਨ ਤੋਂ ਪਹਿਲਾਂ ਸਰਕਾਰ ਕਿਸਾਨਾਂ ਦੀ ਕਰਜ਼ਾ ਰਾਹਤ ਯੋਜਨਾ ਨੂੰ ਪੂਰਾ ਕਰਨਾ ਚਾਹੁੰਦੀ ਹੈ, ਤਾਂਕਿ ਚੋਣਾਂ ਵਿੱਚ ਲਾਭ ਮਿਲ ਸਕੇ। ਇਸੇ ਲਈ ਦਸੰਬਰ ਦੇ ਅਖੀਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਤਰਨ ਤੋਂ ਪਹਿਲਾਂ 5 ਦਸੰਬਰ ਨੂੰ ਅਬੋਹਰ ਤੋਂ ਕਰਜ਼ਾ ਰਾਹਤ ਪ੍ਰੋਗਰਾਮ ਦੇ ਤੀਜੇ ਦੌਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

Comments

Leave a Reply