Sat,Sep 22,2018 | 01:36:03pm
HEADLINES:

Punjab

ਡੋਪ ਟੈਸਟ ਬਿਨਾਂ ਨਾ ਨੌਕਰੀ ਮਿਲੇਗੀ, ਨਾ ਸਰਕਾਰੀ ਮੁਲਾਜ਼ਮਾਂ ਨੂੰ ਤਰੱਕੀ

ਡੋਪ ਟੈਸਟ ਬਿਨਾਂ ਨਾ ਨੌਕਰੀ ਮਿਲੇਗੀ, ਨਾ ਸਰਕਾਰੀ ਮੁਲਾਜ਼ਮਾਂ ਨੂੰ ਤਰੱਕੀ

ਸੂਬੇ ਵਿੱਚ ਨਸ਼ੇ ਦਾ ਪਸਾਰ ਸਿਰਫ ਬੇਰੁਜ਼ਗਾਰ ਨੌਜਵਾਨਾਂ ਤੱਕ ਹੀ ਨਹੀਂ, ਸਗੋਂ ਪੜ੍ਹੇ-ਲਿਖੇ ਨੌਕਰੀਪੇਸ਼ਾ ਲੋਕਾਂ ਤੱਕ ਵੀ ਹੋ ਚੁੱਕਾ ਹੈ। ਬੀਤੇ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਸਰਕਾਰੀ ਮੁਲਾਜ਼ਮ ਨਸ਼ਾ ਕਰਦੇ ਹੋਏ ਫੜੇ ਜਾ ਚੁੱਕੇ ਹਨ। ਖਾਸ ਤੌਰ 'ਤੇ ਪੰਜਾਬ ਪੁਲਸ ਦੇ ਮੁਲਾਜ਼ਮ ਡਰੱਗਸ ਲੈਂਦੇ ਚਰਚਾ ਵਿੱਚ ਆਮ ਤੌਰ 'ਤੇ ਰਹਿੰਦੇ ਰਹੇ ਹਨ।

ਨਸ਼ੇ ਦੇ ਮੁੱਦੇ 'ਤੇ ਸੂਬੇ ਵਿੱਚ ਮਾਹੌਲ ਗਰਮ ਹੋਣ ਤੇ ਮੁਲਾਜ਼ਮਾਂ ਦੇ ਵੀ ਨਸ਼ਾ ਕਰਨ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸਦੇ ਮੁਤਾਬਕ, ਪੁਲਸ ਵਿਭਾਗ ਸਮੇਤ ਸਾਰੇ ਸਰਕਾਰੀ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਨਿਯੁਕਤੀ ਲਈ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਪ੍ਰਮੋਸ਼ਨ ਲਈ ਵੀ ਇਸ ਪ੍ਰਕਿਰਿਆ 'ਚੋਂ ਲੰਘਣਾ ਹੋਵੇਗਾ। ਮਤਲਬ, ਜਾਂਚ ਵਿੱਚ ਉਨ੍ਹਾਂ ਦੇ ਖੂਨ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਮਿਲਿਆ ਤਾਂ ਉਹ ਅਯੋਗ ਹੋਣਗੇ। ਕੁਝ ਵਿਸ਼ੇਸ਼ ਮਾਮਲਿਆਂ ਵਿੱਚ ਵੀ ਹੋਣ ਵਾਲੀ ਡਾਕਟਰੀ ਜਾਂਚ ਵਿੱਚ ਵੀ ਇਹ ਟੈਸਟ ਕਰਾਉਣਾ ਹੋਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਵੱਲੋਂ ਇਸ ਮੁੱਖ ਸਕੱਤਰ ਨੂੰ ਇਸ ਮਾਮਲੇ ਵਿੱਚ ਕੰਮ ਕਰਨ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਮੂਹ ਕਰਮਚਾਰੀ ਸੰਗਠਨ ਆਗੂ ਗੁਰਮੇਲ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦਾ ਵੀ ਟੈਸਟ ਕਰਵਾਏ।

ਦੂਜੇ ਪਾਸੇ ਸੂਬੇ ਵਿੱਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ, ਨਸ਼ੇ ਦੀ ਓਵਰਡੋਜ਼ ਕਾਰਨ 3 ਜੁਲਾਈ ਨੂੰ ਸੂਬੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। 4 ਜੁਲਾਈ ਨੂੰ ਵੀ ਤਰਨਤਾਰਨ, ਮਮਦੋਟ ਤੇ ਲੁਧਿਆਣਾ ਵਿੱਚ 4 ਜਾਨਾਂ ਨਸ਼ੇ ਨੇ ਖੋਹ ਲਈਆਂ। ਪਿਛਲੇ 33 ਦਿਨਾਂ ਵਿੱਚ ਹੁਣ ਤੱਕ ਸੂਬੇ ਵਿੱਚ 46 ਲੋਕਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ।

Comments

Leave a Reply