Tue,Oct 16,2018 | 07:52:01am
HEADLINES:

Punjab

ਮਾਂ ਨਾਲ ਲੰਗਰ ਲੈਣ ਗਈ ਦਲਿਤ ਲੜਕੀ ਨੂੰ ਕੀਤਾ ਜ਼ਲੀਲ, ਖਾਧਾ ਜ਼ਹਿਰ

ਮਾਂ ਨਾਲ ਲੰਗਰ ਲੈਣ ਗਈ ਦਲਿਤ ਲੜਕੀ ਨੂੰ ਕੀਤਾ ਜ਼ਲੀਲ, ਖਾਧਾ ਜ਼ਹਿਰ

ਮਾਨਸਾ। ਮਾਨਸਾ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਜਲੀਲ ਕੀਤੇ ਜਾਣ 'ਤੇ ਇਕ ਦਲਿਤ ਲੜਕੀ ਨੇ ਜ਼ਹਿਰ ਖਾ ਲਿਆ। ਲੜਕੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਸਿਵਲ ਹਸਪਤਾਲ 'ਚ ਦਾਖਲ ਦਲਿਤ ਨਾਬਾਲਿਗ ਲੜਕੀ ਰਣਜੀਤ ਕੌਰ ਦੀ ਮਾਂ ਸਰਵਜੀਤ ਕੌਰ ਨੇ ਦੱਸਿਆ ਕਿ ਉਸਦੀ ਸੱਸ ਪਿੰਡ ਫਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ ਵਿਚ ਲੰਬੇ ਸਮੇਂ ਤੋਂ ਸੇਵਾਦਾਰ ਦੇ ਤੌਰ 'ਤੇ ਕੰਮ ਕਰਦੀ ਰਹੀ ਹੈ। ਇਸ ਕਾਰਨ ਉਹ ਦੋ ਦਿਨ ਪਹਿਲਾਂ ਬੇਟੀ ਨਾਲ ਸ਼ਾਮ ਦੇ ਸਮੇਂ ਜਦੋਂ ਗੁਰਦੁਆਰੇ ਗਈ, ਉਸ ਸਮੇਂ ਲੋਕ ਉੱਥੇ ਭਾਂਡਿਆਂ ਵਿਚ ਦਾਲ ਲੈ ਕੇ ਜਾ ਰਹੇ ਸਨ।

ਉਨ੍ਹਾਂ ਸੋਚਿਆ ਕਿ ਘਰ ਵਿਚ ਸਾਰੇ ਬਿਮਾਰ ਹਨ। ਇਸ ਲਈ ਰਣਜੀਤ ਕੌਰ ਨੇ ਉੱਥੋਂ ਦਾਲ ਭਾਂਡੇ ਵਿਚ ਪਾ ਲਈ। ਜਦੋਂ ਉਹ ਗੁਰਦੁਆਰੇ ਤੋਂ ਘਰ ਆਉਣ ਲੱਗੀ ਤਾਂ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਪਹਿਲਾਂ ਉਨ੍ਹਾਂ ਨੂੰ ਰੋਕਿਆ ਅਤੇ ਬਿਨਾ ਕੁਝ ਕਹੇ ਜਾਣ ਦਿੱਤਾ, ਪਰ ਬਾਅਦ 'ਚ ਪਿੱਛੇ ਆ ਕੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹਿ ਕੇ ਬੁਰੀ ਤਰ੍ਹਾਂ ਜ਼ਲੀਲ ਕੀਤਾ। ਉਹ ਜਿਹੜੀ ਦਾਲ ਲੈ ਕੇ ਗਏ ਸਨ, ਉਹ ਵੀ ਪ੍ਰਧਾਨ ਨੇ ਵਾਪਸ ਮੰਗਵਾ ਕੇ ਕੜਾਹੇ 'ਚ ਪਵਾ ਲਈ। 

ਸਰਵਜੀਤ ਕੌਰ ਨੇ ਦੱਸਿਆ ਕਿ ਇਸਨੂੰ ਬੇਇੱਜ਼ਤੀ ਮੰਨ ਕੇ ਉਨ੍ਹਾਂ ਦੀ 10ਵੀਂ ਕਲਾਸ 'ਚ ਪੜ੍ਹਦੀ ਬੇਟੀ ਨੇ ਕਣਕ ਵਾਲੇ ਢੋਲ 'ਚ ਰੱਖੀ ਦਵਾਈ ਖਾ ਲਈ। ਹਾਲਤ ਵਿਗੜਨ 'ਤੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 

ਦੂਜੇ ਪਾਸੇ ਗੁਰਦੁਆਰਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਲੱਗੇ ਦੋਸ਼ਾਂ ਵਿਚ ਕੋਈ ਸੱਚ ਨਹੀਂ ਹੈ। ਗੁਰਦੁਆਰੇ ਵਿਚ ਧਾਰਮਿਕ ਪ੍ਰੋਗਰਾਮ ਹੋਣ ਕਾਰਨ ਉਨ੍ਹਾਂ ਨੇ ਸੰਗਤ ਨੂੰ ਲੰਗਰ ਘਰ ਲੈ ਜਾਣ ਤੋਂ ਰੋਕਿਆ ਹੋਇਆ ਹੈ, ਤਾਂਕਿ ਲੰਗਰ ਦੀ ਮਰਯਾਦਾ ਬਣੀ ਰਹੇ। ਇਹ ਗੱਲ ਬਾਰੇ ਕਮੇਟੀ ਨਾਲ ਸਬੰਧਤ ਸਾਰੇ ਵਿਅਕਤੀਆਂ ਨੂੰ ਜਾਣਕਾਰੀ ਹੈ।

Comments

Leave a Reply