Sun,Jan 26,2020 | 07:43:23am
HEADLINES:

Punjab

ਮਾਇਆਵਤੀ ਨੇ ਕਿਹਾ-ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਪਿੱਛੇ ਕੇਂਦਰ ਸਰਕਾਰ ਦੀ ਜਾਤੀਵਾਦੀ ਮਾਨਸਿਕਤਾ

ਮਾਇਆਵਤੀ ਨੇ ਕਿਹਾ-ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਪਿੱਛੇ ਕੇਂਦਰ ਸਰਕਾਰ ਦੀ ਜਾਤੀਵਾਦੀ ਮਾਨਸਿਕਤਾ

ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੀ ਘਟਨਾ ਦਾ ਬਸਪਾ ਮੁਖੀ ਮਾਇਆਵਤੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਮੰਦਰ ਨੂੰ ਕੇਂਦਰ ਤੇ ਦਿੱਲੀ ਸਰਕਾਰ ਦੀ ਮਿਲੀਭੁਗਤ ਨਾਲ ਤੋੜਿਆ ਗਿਆ ਹੈ, ਜਿਸਦਾ ਬਸਪਾ ਸਖਤ ਵਿਰੋਧ ਕਰਦੀ ਹੈ।

ਮਾਇਆਵਤੀ ਨੇ ਕਿਹਾ ਕਿ ਮੰਦਰ ਤੋੜੇ ਜਾਣ ਦੀ ਇਸ ਕਾਰਵਾਈ ਪਿੱਛੇ ਇਨ੍ਹਾਂ ਸਰਕਾਰਾਂ ਦੀ ਜਾਤੀਵਾਦੀ ਮਾਨਸਿਕਤਾ ਹੈ। ਇਹ ਸਰਕਾਰਾਂ ਸਾਡੇ ਸੰਤਾਂ ਪ੍ਰਤੀ ਹੀਣ ਭਾਵਨਾ ਰੱਖਦੀਆਂ ਹਨ।

ਉਨ੍ਹਾਂ ਕਿਹਾ ਕਿ ਬਸਪਾ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਕੇਂਦਰ ਤੇ ਦਿੱਲੀ ਦੀਆਂ ਸਰਕਾਰਾਂ ਕੋਈ ਵਿਚਕਾਰਲਾ ਰਾਹ ਕੱਢ ਕੇ ਆਪਣੇ ਖਰਚ ਤੋਂ ਇਸ ਮੰਦਰ ਦਾ ਮੁੜ ਨਿਰਮਾਣ ਕਰਵਾਏ।

ਜ਼ਿਕਰਯੋਗ ਹੈ ਕਿ ਮੰਦਰ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ 13 ਅਗਸਤ ਨੂੰ ਸੰਤ ਸਮਾਜ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਵਿੱਚ ਬਸਪਾ ਦੀ ਸ਼ਮੂਲੀਅਤ ਸਭ ਤੋਂ ਵੱਧ ਰਹੀ।

ਪੰਜਾਬ ਬੰਦ ਦੌਰਾਨ ਦਿੱਤੇ ਗਏ ਧਰਨੇ ਪ੍ਰਦਰਸ਼ਨਾਂ ਦੌਰਾਨ ਕਈ ਜਗ੍ਹਾ ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

Comments

Leave a Reply