Tue,Jul 16,2019 | 12:38:37pm
HEADLINES:

Punjab

ਭੈਣ ਕੁਮਾਰੀ ਮਾਇਆਵਤੀ ਦਾ ਜਨਮਦਿਨ ਜਨਕਲਿਆਣਕਾਰੀ ਦਿਵਸ ਦੇ ਤੌਰ 'ਤੇ ਮਨਾਏਗੀ ਬਸਪਾ

ਭੈਣ ਕੁਮਾਰੀ ਮਾਇਆਵਤੀ ਦਾ ਜਨਮਦਿਨ ਜਨਕਲਿਆਣਕਾਰੀ ਦਿਵਸ ਦੇ ਤੌਰ 'ਤੇ ਮਨਾਏਗੀ ਬਸਪਾ

ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੂਬਾ ਪੱਧਰੀ ਸਮੀਖਿਆ ਮੀਟਿੰਗ ਪਾਰਟੀ ਦੇ ਜਲੰਧਰ ਵਿਖੇ ਦਫਤਰ ਵਿੱਚ ਹੋਈ। ਇਸ ਦੌਰਾਨ ਬਸਪਾ ਦੇ ਪੰਜਾਬ, ਹਰਿਆਣਾ ਤੇ ਚੰਡੀਗੜ ਇੰਚਾਰਜ ਡਾ. ਮੇਘਰਾਜ ਸਿੰਘ ਮੁੱਖ ਮਹਿਮਾਨ ਵੱਜੋਂ ਪਹੁੰਚੇ, ਜਦਕਿ ਬਸਪਾ ਸੂਬਾ ਪ੍ਰਧਾਨ ਸ. ਰਸ਼ਪਾਲ ਸਿੰਘ ਰਾਜੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਡਾ. ਮੇਘਰਾਜ ਸਿੰਘ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ ਜਨਮਦਿਨ 15 ਜਨਵਰੀ ਨੂੰ ਦੇਸ਼ਭਰ ਵਿੱਚ ਜਨਕਲਿਆਣਕਾਰੀ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਵਿੱਚ ਵੀ ਜ਼ਿਲ੍ਹਾ ਪੱਧਰ 'ਤੇ ਬਸਪਾ ਵਰਕਰ ਇਹ ਦਿਵਸ ਮਨਾਉਣਗੇ। 

ਡਾ. ਮੇਘਰਾਜ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਨੇ ਦੇਸ਼ ਵਿੱਚ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਦੇਖੀਆਂ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦਾ ਘਾਣ ਹੀ ਕੀਤਾ ਹੈ। ਇਸ ਕਰਕੇ ਹੁਣ ਦੇਸ਼ ਭਰ ਵਿੱਚੋਂ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਉੱਠ ਰਹੀ ਹੈ। ਬਸਪਾ ਸਮੇਤ ਹੋਰ ਪਾਰਟੀਆਂ ਵੀ ਇਸ ਗੱਲ ਦਾ ਸਮਰਥਨ ਕਰ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਵਿੱਚੋਂ ਲੋਕਸਭਾ ਸੀਟਾਂ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਏਗੀ, ਤਾਂਕਿ ਇਸ ਦੇਸ਼ ਵਿੱਚ ਇਨਸਾਫ ਆਧਾਰਿਤ ਵਿਵਸਥਾ ਦਾ ਨਿਰਮਾਣ ਕੀਤਾ ਜਾ ਸਕੇ, ਸਾਰੇ ਵਰਗਾਂ ਦੇ ਲੋਕਾਂ ਨੂੰ ਨਿਆਂ ਮਿਲ ਸਕੇ, ਦੇਸ਼ ਆਰਥਿਕ ਤਰੱਕੀ ਵੱਲ ਜਾ ਸਕੇ, ਜਿਸਨੂੰ ਕਾਂਗਰਸ-ਭਾਜਪਾ ਨੇ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੇ ਸਾਰੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਵੀ ਜੁਟਣ ਲਈ ਕਿਹਾ। 

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਸਪਾ ਸੂਬਾ ਪ੍ਰਧਾਨ ਸ. ਰਸ਼ਪਾਲ ਸਿੰਘ ਰਾਜੂ ਨੇ ਸਾਰੇ ਵਰਕਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਡਟ ਜਾਣ ਲਈ ਕਿਹਾ। ਇਸ ਮੌਕੇ 'ਤੇ ਬਸਪਾ ਆਗੂ ਕੁਲਦੀਪ ਸਰਦੂਲਗੜ, ਰਜਿੰਦਰ ਸਿੰਘ ਰੀਹਲ, ਡਾ. ਮੱਖਣ ਸਿੰਘ, ਡਾ. ਨਛੱਤਰ ਪਾਲ, ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਮਹਿਰਾ, ਤੀਰਥ ਰਾਜਪੁਰਾ, ਬਲਵਿੰਦਰ ਕੁਮਾਰ, ਸਤਨਾਮ ਬੀਹੜਾ, ਪ੍ਰਵੀਨ ਕੁਮਾਰ ਬੰਗਾ, ਸੰਤੋਸ਼ ਕੁਮਾਰੀ, ਪਰਮਜੀਤ ਮੱਲ, ਮਨਜੀਤ ਅਟਵਾਲ ਆਦਿ ਆਗੂ ਵੀ ਮੌਜੂਦ ਸਨ। 

Comments

Leave a Reply