Wed,Mar 27,2019 | 12:46:25am
HEADLINES:

Punjab

ਫਗਵਾੜਾ ਹਿੰਸਾ : ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਗ੍ਰਿਫਤਾਰ

ਫਗਵਾੜਾ ਹਿੰਸਾ : ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਗ੍ਰਿਫਤਾਰ

ਫਗਵਾੜਾ ਵਿੱਚ ਦਲਿਤ ਤੇ ਹਿੰਦੂ ਸੰਗਠਨਾਂ ਵਿੱਚ ਟਕਰਾਅ ਤੋਂ ਬਾਅਦ ਪੁਲਸ ਨੇ ਦੋਵੇਂ ਧਿਰਾਂ ਦੇ 32 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ 400 ਤੋਂ ਵੱਧ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਸਨ। ਇਸ ਸਬੰਧ 'ਚ ਹਿੰਦੂ ਸੰਗਠਨਾਂ ਦੇ 4 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੋਮਵਾਰ ਨੂੰ ਫਗਵਾੜਾ ਪੁਲਸ ਨੇ ਦੂਜੇ ਪੱਖ 'ਚੋਂ ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਪੁਲਸ ਨੇ ਇਹ ਗ੍ਰਿਫਤਾਰੀ 13 ਅਪ੍ਰੈਲ ਦੀ ਹਿੰਸਾ ਦੌਰਾਨ ਦਰਜ ਮਾਮਲੇ ਵਿੱਚ ਨਹੀਂ ਕੀਤੀ ਹੈ।

ਹਰਭਜਨ ਸੁਮਨ ਨੂੰ 29 ਅਪ੍ਰੈਲ ਨੂੰ ਪਲਾਹੀ ਗੇਟ ਦੇ ਰਹਿਣ ਵਾਲੇ ਪਵਨ ਕੁਮਾਰ ਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੁਮਨ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ। 

ਪੁਲਸ ਨੇ ਕੁੱਟਮਾਰ ਦੇ ਇਸ ਮਾਮਲੇ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਯਸ਼ ਬਰਨਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਹੈ। ਪੁਲਸ ਵੱਲੋਂ ਯਸ਼ ਬਰਨਾ ਦੀ ਮਾਮਲੇ 'ਚ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਨੇ ਹਰਭਜਨ ਸੁਮਨ ਦੀ ਗ੍ਰਿਫਤਾਰੀ ਦਲਿਤ ਨੌਜਵਾਨ ਜਸਵੰਤ ਬੌਬੀ ਦੇ ਅੰਤਮ ਸਸਕਾਰ ਦੇ ਅਗਲੇ ਦਿਨ ਕੀਤੀ ਹੈ। ਜਸਵੰਤ ਬੌਬੀ ਨੂੰ 13 ਅਪ੍ਰੈਲ ਨੂੰ ਫਗਵਾੜਾ 'ਚ ਦਲਿਤ-ਹਿੰਦੂ ਸੰਗਠਨਾਂ 'ਚ ਟਕਰਾਅ ਦੌਰਾਨ ਗੋਲੀ ਲੱਗੀ ਸੀ, ਜਿਸ ਤੋਂ ਬਾਅਦ 28 ਅਪ੍ਰੈਲ ਨੂੰ ਬੌਬੀ ਦਾ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਸੀ।

Comments

Leave a Reply