Sun,Jul 05,2020 | 05:31:29am
HEADLINES:

Punjab

ਵਾਲਮੀਕੀ ਤੀਰਥ ਗੁਰੂ ਗਿਆਨ ਨਾਥ ਆਸ਼ਰਮ ਦੇ ਸੰਤ ਬੇਦਾਗ ਸਾਬਿਤ ਹੋਏ, ਝੂਠੇ ਕੇਸ ਦੀ ਸਾਜ਼ਿਸ਼ ਰਚਨ ਵਾਲਿਆਂ 'ਤੇ ਪਰਚਾ ਦਰਜ

ਵਾਲਮੀਕੀ ਤੀਰਥ ਗੁਰੂ ਗਿਆਨ ਨਾਥ ਆਸ਼ਰਮ ਦੇ ਸੰਤ ਬੇਦਾਗ ਸਾਬਿਤ ਹੋਏ, ਝੂਠੇ ਕੇਸ ਦੀ ਸਾਜ਼ਿਸ਼ ਰਚਨ ਵਾਲਿਆਂ 'ਤੇ ਪਰਚਾ ਦਰਜ

ਵਾਲਮੀਕੀ ਤੀਰਥ ਗੁਰੂ ਗਿਆਨ ਨਾਥ ਆਸ਼ਰਮ, ਅੰਮ੍ਰਿਤਸਰ ਦੇ ਸੰਤਾਂ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਸੰਗਤਾਂ ਵੱਲੋਂ ਕੀਤੇ ਗਏ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਅੰਮ੍ਰਿਤਸਰ ਪੁਲਸ ਵੱਲੋਂ ਇਸ ਮਾਮਲੇ 'ਚ ਸੰਤ ਗਿਰਧਾਰੀ ਨਾਥ ਸਮੇਤ ਬਾਕੀ ਸੰਤਾਂ ਨੂੰ ਬੇਕਸੂਰ ਦੱਸਿਆ ਗਿਆ ਹੈ ਤੇ ਜਬਰ ਜਿਨਾਹ ਦੀ ਝੂਠੀ ਸਾਜ਼ਿਸ਼ ਰਚਣ ਵਾਲਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
 
ਜ਼ਿਕਰਯੋਗ ਹੈ ਕਿ ਵਾਲਮੀਕੀ ਤੀਰਥ ਗੁਰੂ ਗਿਆਨ ਨਾਥ ਆਸ਼ਰਮ ਦੇ ਸੰਤ ਗਿਰਧਾਰੀ ਨਾਥ ਤੇ ਹੋਰਾਂ ਖਿਲਾਫ ਅੰਮ੍ਰਿਤਸਰ ਪੁਲਸ ਨੇ ਜਬਰ ਜਿਨਾਹ ਦਾ ਮਾਮਲਾ ਦਰਜ ਕੀਤਾ ਸੀ। ਇਸ ਸਬੰਧ 'ਚ ਪੁਲਸ ਨੇ 18 ਮਈ ਨੂੰ ਸੰਤ ਗਿਰਧਾਰੀ ਨਾਥ ਤੇ ਇੱਕ ਹੋਰ ਸੰਤ ਨੂੰ ਡੇਰੇ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਸੰਗਤਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਡੇਰੇ 'ਤੇ ਕਬਜ਼ੇ ਲਈ ਇਹ ਸਾਜ਼ਿਸ਼ ਘੜੀ ਗਈ ਹੈ।
 
ਇਸ ਘਟਨਾ ਨੂੰ ਸਰਕਾਰ ਦੀ ਦਲਿਤ ਸਮਾਜ ਖਿਲਾਫ ਸਾਜਿਸ਼ ਮੰਨਦੇ ਹੋਏ ਤੇ ਮਾਮਲੇ ਨੂੰ ਦੇਖਣ ਲਈ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਤੁਰੰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਵਿੱਚ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ, ਮਨਜੀਤ ਸਿੰਘ ਅਟਵਾਲ ਤੇ ਸਵਿੰਦਰ ਸਿੰਘ ਛੱਜਲਵੱਡੀ ਨੂੰ ਸ਼ਾਮਲ ਕੀਤਾ ਗਿਆ ਸੀ।
 
ਬਸਪਾ ਆਗੂ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਕਮੇਟੀ ਮੈਂਬਰ ਅਤੇ ਹੋਰ ਬਸਪਾ ਆਗੂ ਤਰਸੇਮ ਥਾਪਰ, ਪਰਗਟ ਸੰਧੂ ਭੁਲੱਥ, ਸ਼ਿੰਦਾ ਫੌਜੀ ਧੀਰਪੁਰ, ਸ਼ਾਦੀ ਲਾਲ ਬੱਲਾਂ 19 ਮਈ ਨੂੰ ਆਈਜੀ ਬਾਰਡਰ ਰੇਂਜ ਨੂੰ ਮਿਲੇ ਤੇ ਕਿਹਾ ਕਿ ਸੰਤਾਂ ਨੂੰ ਸਾਜਿਸ਼ਨ ਫਸਾਇਆ ਗਿਆ ਹੈ ਤੇ ਬਸਪਾ ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਇਸਦੇ ਖਿਲਾਫ ਤਿੱਖਾ ਸੰਘਰਸ਼ ਕਰੇਗੀ। ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਡੇਰੇ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ 'ਤੇ ਵੀ ਬਸਪਾ ਆਗੂਆਂ ਨੇ ਵਿਰੋਧ ਜਤਾਇਆ।
 
ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਨੇ ਮੁਲਾਕਾਤ ਦੌਰਾਨ ਬਸਪਾ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਡੇਰੇ ਵਿੱਚ ਯਥਾਸਥਿਤੀ ਰੱਖੀ ਜਾਵੇਗੀ ਤੇ ਕਿਸੇ ਹੋਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਬਸਪਾ ਆਗੂਆਂ ਦੀ ਆਈਜੀ ਨੇ ਐਸਐਸਪੀ ਅੰਮ੍ਰਿਤਸਰ ਦੇਹਾਤੀ ਨਾਲ ਇਸ ਮਸਲੇ ਵਿੱਚ ਮੀਟਿੰਗ ਤੈਅ ਕਰਵਾਈ ਸੀ ਤੇ ਬਸਪਾ ਆਗੂਆਂ ਦੀ ਸੰਤ ਗਿਰਧਾਰੀ ਨਾਥ ਨਾਲ ਪੁਲਿਸ ਕਸਟਡੀ ਵਿੱਚ ਮੁਲਾਕਾਤ ਕਰਵਾਈ ਸੀ।
 
ਬਸਪਾ ਆਗੂਆਂ ਨੇ ਸੰਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਸਾਰਾ ਸੱਚ ਜਾਣਿਆ ਤੇ ਇਸ ਤੋਂ ਬਾਅਦ ਬਸਪਾ ਦੇ ਦਖਲ ਦੇਣ 'ਤੇ ਸੰਤਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੰਤਾਂ ਤੋਂ ਸਾਰੀ ਸੱਚਾਈ ਜਾਣਨ ਤੋਂ ਬਾਅਦ ਬਸਪਾ ਆਗੂਆਂ ਨੇ ਸੰਗਤ ਦੇ ਨਾਲ ਸਹਿਯੋਗ ਕਰਕੇ ਲਗਾਤਾਰ ਸੰਘਰਸ਼ ਕੀਤਾ। ਇਸ ਦੌਰਾਨ ਕਈ ਸਥਾਨਾਂ 'ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ ਤੇ ਅਖੀਰ ਵਿੱਚ ਸੱਚਾਈ ਦੀ ਜਿੱਤ ਹੋਈ।
 
ਇਸ ਘਟਨਾ ਦੇ ਸਬੰਧ ਵਿੱਚ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਨਸਾਫ ਲਈ ਕੀਤੇ ਗਏ ਇਸ ਸੰਘਰਸ਼ ਦੀ ਜਿੱਤ ਦੇ ਲਈ ਪੂਰੀ ਸੰਗਤ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਕਾਂਗਰਸ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਲਗਾਤਾਰ ਸੰਘਰਸ਼ ਕੀਤਾ ਤੇ ਅਖੀਰ ਸਰਕਾਰ ਨੂੰ ਖੁਦ ਹੀ ਇਸ ਸਾਜਿਸ਼ ਤੋਂ ਪਰਦਾ ਚੁੱਕਣ ਦੇ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਬਸਪਾ ਹਮੇਸ਼ਾ ਸ਼ੋਸ਼ਿਤ ਸਮਾਜ ਦੇ ਨਾਲ ਹੈ ਤੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਨਹੀਂ ਕਰਨ ਦੇਵੇਗੀ।
 
ਕਮੇਟੀ ਮੈਂਬਰ ਤੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਤੇ ਸਵਿੰਦਰ ਸਿੰਘ ਛੱਜਲਵੱਡੀ ਨੇ ਵੀ ਇਸਨੂੰ ਸਾਂਝੇ ਸੰਘਰਸ਼ ਦੀ ਜਿੱਤ ਦੱਸਿਆ ਤੇ ਕਿਹਾ ਕਿ ਪਹਿਲਾਂ ਸਰਕਾਰ ਨੇ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਦਾ ਅਪਮਾਨ ਕੀਤਾ ਤੇ ਬਾਅਦ ਵਿਚ ਸੰਤ ਗਿਰਧਾਰੀ ਨਾਥ ਦੀ ਸ਼ਖਸੀਅਤ 'ਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਦੇ ਮਨਸੂਬੇ ਇਨਸਾਫ ਦੀ ਲੜਾਈ ਅੱਗੇ ਫੇਲ ਹੋ ਗਏ।

Comments

Leave a Reply