Tue,Jun 18,2019 | 07:02:29pm
HEADLINES:

Punjab

3275 ਐੱਸਸੀ ਵਿਦਿਆਰਥੀਆਂ ਦੇ ਨਾਂ 'ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਘਪਲਾ ਕਰ ਗਏ ਸਿੱਖਿਆ ਸੰਸਥਾਨ

3275 ਐੱਸਸੀ ਵਿਦਿਆਰਥੀਆਂ ਦੇ ਨਾਂ 'ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਘਪਲਾ ਕਰ ਗਏ ਸਿੱਖਿਆ ਸੰਸਥਾਨ

ਪੰਜਾਬ ਦੇ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਵੱਡੀ ਗਿਣਤੀ 'ਚ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਨਾ ਮਿਲਣ ਕਾਰਨ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਦੂਜੇ ਪਾਸੇ ਇਸੇ ਸਕਾਲਰਸ਼ਿਪ ਵਿੱਚ ਘਪਲੇਬਾਜ਼ੀ ਚਰਚਾ ਵਿੱਚ ਬਣੀ ਹੋਈ ਹੈ।
 
ਦੈਨਿਕ ਭਾਸਕਰ ਦੀ ਇੱਕ ਖਬਰ ਮੁਤਾਬਕ, ਪੰਜਾਬ ਵਿੱਚ ਐੱਸਸੀ ਵਿਦਿਆਰਥੀਆਂ ਦੇ ਨਾਂ 'ਤੇ ਪ੍ਰਾਈਵੇਟ ਸਿੱਖਿਆ ਸੰਸਥਾਨਾਂ ਦੀ ਮੈਨੇਜਮੈਂਟ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਧੋਖਾਧੜੀ ਕਰਕੇ ਜਾਅਲੀ ਨਾਂ 'ਤੇ ਚੱਲ ਰਹੇ ਫਰਜੀਵਾੜੇ ਦਾ ਕੰਟ੍ਰੋਲਰ ਐਂਡ ਆਡੀਟਰ ਰਿਪੋਰਟ ਨੰਬਰ 12 ਨੂੰ ਲੋਕਸਭਾ ਵਿੱਚ ਪੇਸ਼ ਕਰ ਦਿੱਤਾ ਹੈ।
 
ਖਬਰ ਮੁਤਾਬਕ, ਰਿਪੋਰਟ 2018 ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਮੇਤ 5 ਸੂਬਿਆਂ ਵਿੱਚ ਇਸ ਸਕੀਮ ਵਿੱਚ ਵੱਡਾ ਘੋਟਾਲਾ ਹੋਇਆ ਹੈ। ਪੰਜਾਬ ਵਿੱਚ 6.29 ਲੱਖ ਸਕਾਲਰਸ਼ਿਪ ਦੇ ਦਾਅਵਿਆਂ ਵਿੱਚ 3275 ਵਿਦਿਆਰਥੀਆਂ ਦੇ ਨਾਂ 'ਤੇ ਕੁਝ ਸਿੱਖਿਆ ਸੰਸਥਾਨਾਂ ਨੇ ਦੋ ਵਾਰ ਸਕਾਲਰਸ਼ਿਪ ਦੀ ਰਕਮ ਲੈ ਲਈ ਹੈ।
 
ਦੂਜੇ ਪਾਸੇ ਕਈ ਸਿੱਖਿਆ ਸੰਸਥਾਨਾਂ ਨੇ ਐੱਸਸੀ ਵਿਦਿਆਰਥੀਆਂ ਤੋਂ ਰਜਿਸਟ੍ਰੇਸ਼ਨ ਫੀਸ, ਪ੍ਰੀਖਿਆ ਫੀਸ, ਕਾਲਜ ਫੰਡ ਆਦਿ ਦੇ ਨਾਂ 'ਤੇ ਪੈਸੇ ਵਸੂਲੇ, ਸਰਕਾਰ ਤੋਂ ਵੀ ਸਕਾਲਰਸ਼ਿਪ ਸਕੀਮ ਦੀ ਮੋਟੀ ਰਕਮ ਹਾਸਲ ਕੀਤੀ ਹੈ। ਉਨ੍ਹਾਂ ਨੇ ਐੱਸਸੀ ਵਿਦਿਆਰਥੀਆਂ ਨੂੰ ਵਸੂਲੇ ਹੋਏ ਪੈਸੇ ਵਾਪਸ ਨਹੀਂ ਕੀਤੇ।
 
ਕੈਗ ਰਿਪੋਰਟ ਨੇ ਦੱਸਿਆ ਕਿ ਅਪ੍ਰੈਲ 2012 ਤੋਂ ਮਾਰਚ 2017 ਤੱਕ ਪੰਜਾਬ ਦੇ 6 ਜ਼ਿਲ੍ਹਿਆਂ ਦੇ ਸਿੱਖਿਆ ਸੰਸਥਾਨਾਂ 'ਚ ਜਾਂਚ ਕਰਵਾਈ ਗਈ ਸੀ, ਜਿਸ ਵਿੱਚ 5.63 ਕਰੋੜ ਰੁਪਏ ਦੇ 'ਘਪਲੇ ਦਾ ਖੁਲਾਸਾ' ਰਿਪੋਰਟ ਵਿੱਚ ਕੀਤਾ ਗਿਆ ਹੈ। ਕੈਗ ਰਿਪੋਰਟ ਵਿੱਚ ਸਾਰੇ ਮਾਮਲਿਆਂ ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ। ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵਜ਼ੀਫੇ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।
 
ਪੰਜਾਬ 'ਚ 2012-16 ਦੌਰਾਨ ਸਰਕਾਰ ਨੇ ਵਿਦਿਆਰਥੀਆਂ ਨੂੰ ਰਿਫੰਡ ਰਿਲੀਜ਼ ਕਰਨ ਵਿੱਚ ਦੇਰੀ ਕੀਤੀ ਅਤੇ ਸਰਕਾਰ ਨੇ 2016-17 ਦੌਰਾਨ ਨਵੰਬਰ 2017 ਤੋਂ 3.21 ਲੱਖ ਵਿਦਿਆਰਥੀਆਂ ਨੂੰ ਵਜ਼ੀਫਾ ਜਾਰੀ ਨਹੀਂ ਕੀਤਾ। ਕੈਗ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ 6 ਜ਼ਿਲ੍ਹਿਆਂ ਦੇ 49 ਸਿੱਖਿਆ ਸੰਸਥਾਨਾਂ ਤੋਂ 57,986 ਵਿੱਚੋਂ 3684 ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਨੇ 2012-17 ਦੌਰਾਨ ਸੈਸ਼ਨ ਦੌਰਾਨ ਹੀ ਪੜ੍ਹਾਈ ਛੱਡ ਦਿੱਤੀ। 

 

Comments

Leave a Reply