Tue,Apr 24,2018 | 08:55:07am
HEADLINES:

Punjab

ਕਰਜ਼ਾ ਮਾਫੀ ਲਿਸਟ 'ਚ ਨਾਂ ਸ਼ਾਮਲ ਨਾ ਹੋਣ 'ਤੇ ਕਿਸਾਨ ਨੇ ਖੁਦਕੁਸ਼ੀ ਕੀਤੀ

ਕਰਜ਼ਾ ਮਾਫੀ ਲਿਸਟ 'ਚ ਨਾਂ ਸ਼ਾਮਲ ਨਾ ਹੋਣ 'ਤੇ ਕਿਸਾਨ ਨੇ ਖੁਦਕੁਸ਼ੀ ਕੀਤੀ

ਬਰਨਾਲਾ। ਬੀਤੇ ਸਮੇਂ 'ਚ ਕੁਦਰਤੀ ਆਫਤ ਕਾਰਨ ਬਰਨਾਲਾ ਦੇ ਇੱਕ ਕਿਸਾਨ ਕੁਲਵੰਤ ਸਿੰਘ ਦੀ ਫਸਲ ਬਰਬਾਦ ਹੋ ਗਈ। ਸਰਕਾਰ ਵਲੋਂ ਇਸਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਹੁਣ ਜਦੋਂ ਕਰਜ਼ਾ ਮਾਫੀ ਲਿਸਟ ਵਿੱਚ ਜਦੋਂ ਨਾਂ ਵੀ ਨਹੀਂ ਆਇਆ ਤਾਂ ਇਸ ਕਿਸਾਨ ਨੇ ਖੁਦਕੁਸ਼ੀ ਕਰ ਲਈ।

ਇਸ ਸਬੰਧ ਵਿੱਚ ਮੀਡੀਆ ਰਿਪੋਰਟ ਮੁਤਾਬਕ, ਇਹ ਘਟਨਾ ਬਰਨਾਲਾ ਦੇ ਪਿੰਡ ਭੋਤਨਾ ਦੀ ਹੈ। ਫਾਹਾ ਲਾ ਕੇ ਮਰਨ ਵਾਲਾ ਕੁਲਵੰਤ ਸਿੰਘ ਛੋਟਾ ਕਿਸਾਨ ਸੀ। ਉਸਦੇ ਕੋਲ ਸਿਰਫ 5 ਕਨਾਲ ਜ਼ਮੀਨ ਸੀ, ਜਦਕਿ ਉਸਦੇ ਸਿਰ 'ਤੇ ਕੁੱਲ 7.80 ਲੱਖ ਦਾ ਕਰਜ਼ਾ ਸੀ। ਇਸ ਵਿੱਚੋਂ 5 ਲੱਖ ਆੜਤੀ, 2 ਲੱਖ ਬੈਂਕ ਤੇ 80 ਹਜ਼ਾਰ ਦੇ ਕਰੀਬ ਸਹਿਕਾਰੀ ਸਭਾ ਦਾ ਕਰਜ਼ਾ ਸੀ।

Comments

Leave a Reply