Sat,Jun 23,2018 | 07:12:34pm
HEADLINES:

Punjab

ਹਿੰਸਾ 'ਚ ਪੰਜਾਬ ਦੇ 8 ਡੇਰਾ ਸਮਰਥਕਾਂ ਦੀ ਜਾਨ ਚਲੀ ਗਈ

ਹਿੰਸਾ 'ਚ ਪੰਜਾਬ ਦੇ 8 ਡੇਰਾ ਸਮਰਥਕਾਂ ਦੀ ਜਾਨ ਚਲੀ ਗਈ

ਚੰਡੀਗੜ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਸਭ ਤੋਂ ਜ਼ਿਆਦਾ ਹਿੰਸਾ ਹੋਈ। ਡੇਰਾ ਸਮਰਥਕਾਂ ਵਲੋਂ ਭੰਨਤੋੜ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਫੋਰਸਾਂ ਵਲੋਂ ਫਾਇਰਿੰਗ ਤੇ ਲਾਠੀਚਾਰਜ ਕੀਤਾ ਗਿਆ।

ਇਸ ਹਿੰਸਾ ਦੌਰਾਨ 30 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨਾਂ ਵਿਚ 8 ਡੇਰਾ ਸਮਰਥਕ ਪੰਜਾਬ ਨਾਲ ਸਬੰਧਤ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਮਾਲਵਾ ਦੇ 8 ਲੋਕਾਂ ਦੀ ਇਸ ਹਿੰਸਾ 'ਚ ਜਾਨ ਚਲੀ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ।

ਦੈਨਿਕ ਭਾਸਕਰ ਦੀ ਖਬਰ ਮੁਤਾਬਕ, ਮਰਨ ਵਾਲੇ ਡੇਰਾ ਸਮਰਥਕ ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਪਟਿਆਲਾ, ਮੁਕਤਸਰ ਜ਼ਿਲਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਬਠਿੰਡਾ ਦੇ ਰਾਮਾਮੰਡੀ ਖੇਤਰ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਡੇਰਾ ਸਮਰਥਕ ਹਰੀ ਸਿੰਘ ਦੀ ਪੰਚਕੂਲਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸੇ ਪਿੰਡ ਦੇ ਕ੍ਰਿਸ਼ਨ ਸਿੰਘ ਤੇ ਮਹਾਸ਼ਾ ਸਿੰਘ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ।

ਸੰਗਰੂਰ ਦੇ ਲਹਿਰਾਗਾਗਾ ਖੇਤਰ ਦੇ ਰਹਿਣ ਵਾਲੇ ਡੋ ਡੇਰਾ ਸਮਰਥਕਾਂ ਉਗਰਸੈਨ ਤੇ ਰਣਜੀਤ ਸਿੰਘ ਦੀ ਵੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ, ਜਦਕਿ ਇੱਥੇ ਦਾ ਇਕ ਡੇਰਾ ਸਮਰਥਕ ਗੋਵਿੰਦ ਰਾਮ ਜ਼ਖਮੀ ਹੋ ਗਿਆ। ਗਿੱਦੜਬਾਹਾ ਦੇ 15 ਸਾਲ ਦੇ ਲਵਪ੍ਰੀਤ ਸਿੰਘ ਦੀ ਵੀ ਗੋਲੀ ਲੱਗਣ ਕਰਕੇ ਜਾਨ ਚਲੀ ਗਈ। ਦੱਸਿਆ ਜਾਂਦਾ ਹੈ ਕਿ ਲਵਪ੍ਰੀਤ ਆਪਣੀ ਭੂਆ ਨਾਲ ਪੰਚਕੂਲਾ ਗਿਆ ਸੀ, ਜਿੱਥੇ ਉਹ ਗੋਲੀਆਂ ਦਾ ਸ਼ਿਕਾਰ ਬਣ ਗਿਆ।

ਇਸੇ ਤਰਾਂ ਮੁਕਤਸਰ ਦੇ ਪਿੰਡ ਅਬੁਲ ਖੁਰਾਨਾ ਦੇ ਗੁਰਪਿਆਰ ਸਮੇਤ ਦੋ ਹੋਰ ਲੋਕਾਂ ਦੀ ਵੀ ਮੌਤ ਹੋ ਚੁੱਕੀ ਹੈ। ਇਸੇ ਜ਼ਿਲੇ ਦਾ ਤਰਸੇਮ ਜ਼ਖਮੀ ਦੱਸਿਆ ਜਾਂਦਾ ਹੈ। ਬਰਨਾਲਾ ਦੇ ਪਿੰਡ ਬਡਵਰ ਦਾ ਜਗਰੂਪ ਸਿੰਘ ਤੇ ਪਾਤੜਾਂ (ਪਟਿਆਲਾ) ਦਾ ਗੁਰਪਾਲ ਸਿੰਘ ਵੀ ਇਸ ਹਿੰਸਾ ਵਿਚ ਮਾਰਿਆ ਗਿਆ।

ਫਰੀਦਕੋਟ ਦੀ ਅੰਗ੍ਰੇਜ਼ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਾਤੜਾਂ ਦੇ ਦੋ ਡੇਰਾ ਸਮਰਥਕ ਤੇ ਫਰੀਦਕੋਟ ਦੇ ਤਿੰਨ ਲੋਕ ਵੀ ਹਿੰਸਾ ਵਿਚ ਜ਼ਖਮੀ ਹੋਏ ਹਨ।

Comments

Leave a Reply