Fri,Dec 14,2018 | 05:00:30am
HEADLINES:

Punjab

ਹਾਈਕੋਰਟ ਨੇ ਕਿਹਾ-ਮਜੀਠੀਆ ਦੇ ਡਰੱਗਸ ਮਾਫੀਆ ਨਾਲ ਸਬੰਧਾਂ ਦੇ ਦੋਸ਼ ਜਾਂਚ ਦਾ ਵਿਸ਼ਾ

ਹਾਈਕੋਰਟ ਨੇ ਕਿਹਾ-ਮਜੀਠੀਆ ਦੇ ਡਰੱਗਸ ਮਾਫੀਆ ਨਾਲ ਸਬੰਧਾਂ ਦੇ ਦੋਸ਼ ਜਾਂਚ ਦਾ ਵਿਸ਼ਾ

ਪੰਜਾਬ ਦੇ ਸਾਬਕਾ ਰੈਵੇਨਿਊ ਮਿਨੀਸਟਰ ਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਅਤੇ ਡਰੱਗਸ ਮਾਫੀਆ ਵਿਚਕਾਰ ਸਬੰਧਾਂ ਦੀ ਜਾਂਚ ਕਰਾਏ ਜਾਣ ਜੀ ਮੰਗ ਸਬੰਧੀ ਅਰਜ਼ੀ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਨਾਂ ਦੋਸ਼ਾਂ ਵਿੱਚ ਕਿੰਨਾ ਸੱਚ ਹੈ, ਇਹ ਜਾਂਚ ਦਾ ਵਿਸ਼ਾ ਹਨ।

ਇਸ ਸਬੰਧ 'ਚ ਦੈਨਿਕ ਭਾਸਕਰ ਦੀ ਇੱਕ ਖਬਰ ਮੁਤਾਬਕ, ਜਸਟਿਸ ਸੂਰਯਕਾਂਤ ਤੇ ਜਸਟਿਸ ਸੁਧੀਰ ਮਿੱਤਲ ਦੀ ਬੈਂਚ ਨੇ ਕਿਹਾ ਕਿ ਜਾਂਚ ਏਜੰਸੀ ਜਾਂ ਈਡੀ ਨੂੰ ਕਦੇ ਵੀ ਇਸ ਮਾਮਲੇ ਦੀ ਜਾਂਚ ਕਰਾਉਣ ਤੋਂ ਰੋਕਿਆ ਨਹੀਂ ਗਿਆ। ਅਜਿਹੇ ਵਿੱਚ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਮੁਖੀ ਇਸ ਮਾਮਲੇ 'ਚ ਈਡੀ ਨਾਲ ਮਿਲ ਕੇ ਜਾਂਚ ਕਰੇ ਅਤੇ ਇਸਦੇ ਨਤੀਜੇ ਦੀ ਜਾਣਕਾਰੀ ਨੂੰ ਦੇਵੇ। 

ਇਸ ਮਾਮਲੇ 'ਤੇ 31 ਜਨਵਰੀ ਲਈ ਅਗਲੀ ਸੁਣਵਾਈ ਤੈਅ ਕੀਤੀ ਗਈ। ਸੁਣਵਾਈ ਦੌਰਾਨ ਈਡੀ ਦੇ ਅਫਸਰ ਨਿਰੰਜਨ ਸਿੰਘ ਦੇ ਵਕੀਲ ਅਨੁਪਮ ਗੁਪਤਾ ਨੇ ਕਿਹਾ ਕਿ ਮਜੀਠੀਆ ਦੇ ਰੈਵੇਨਿਊ ਮਿਨੀਸਟਰ ਰਹਿੰਦੇ ਨਿਰੰਜਨ ਸਿੰਘ ਨੇ ਇੱਕ ਵਾਰ ਉਨਾਂ ਨੂੰ ਸੰਮਨ ਕਰਕੇ ਪੁੱਛਗਿੱਛ ਲਈ ਸੱਦਿਆ ਸੀ। ਦੂਜੀ ਵਾਰ ਪੁੱਛਗਿੱਛ ਲਈ ਸੰਮਨ ਕੀਤਾ ਗਿਆ ਸੀ। ਇਸੇ ਆਧਾਰ 'ਤੇ ਉਹ ਕਹਿ ਸਕਦੇ ਹਨ ਕਿ ਮਜੀਠੀਆ ਇਸ ਮਾਮਲੇ ਵਿੱਚ ਬੇਕਸੂਰ ਨਹੀਂ ਹਨ। ਅਜਿਹੇ ਵਿੱਚ ਉਨ•ਾਂ ਦੀ ਭੂਮਿਕਾ ਦੀ ਜਾਂਚ ਕਰਾਉਣੀ ਜ਼ਰੂਰੀ ਹੈ।
ਇਸ ਸਬੰਧ ਵਿੱਚ ਸੀਲ ਬੰਦ ਰਿਪੋਰਟ ਨਿਰੰਜਨ ਸਿੰਘ ਨੇ ਹਾਈਕੋਰਟ ਨੂੰ ਵੀ ਦਿੱਤੀ ਸੀ। ਕੋਰਟ ਨੇ ਕਿਹਾ ਕਿ ਈਡੀ ਦੇ ਕੋਲ ਇਸ ਮਾਮਲੇ ਵਿੱਚ ਇਕੱਠੀ ਕੀਤੀ ਗਈ ਜਾਣਕਾਰੀ ਦਾ ਇਸਤੇਮਾਲ ਐਸਟੀਐਫ ਆਪਣੀ ਜਾਂਚ ਵਿੱਚ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ ਦੀ ਇੱਕ ਸੰਸਥਾ ਲਾਇਅਰਸ ਫਾਰ ਹਿਊਮਨ ਹਾਈਟਸ ਇੰਟਰਨੈਸ਼ਨਲ ਵਲੋਂ ਅਰਜ਼ੀ ਦਾਖਲ ਕਰਕੇ ਕਿਹਾ ਗਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਫਸਰ ਨਿਰੰਜਨ ਸਿੰਘ ਨੇ ਤਿੰਨ ਦੋਸ਼ੀਆਂ ਦੇ ਬਿਆਨ ਦਰਜ ਕੀਤੇ ਸਨ, ਜਿਸ ਵਿੱਚ ਮਜੀਠੀਆ ਦਾ ਨਾਂ ਸਾਹਮਣੇ ਆਇਆ ਸੀ। 

ਅਜਿਹੇ ਵਿੱਚ ਹਾਈਕੋਰਟ ਈਡੀ ਤੋਂ ਸਟੇਟਸ ਰਿਪੋਰਟ ਮੰਗੇ ਕਿ ਜਗਜੀਤ ਸਿੰਘ ਚਾਹਲ, ਜਗਦੀਸ਼ ਭੋਲਾ ਅਤੇ ਮਨਜਿੰਦਰ ਸਿੰਘ ਔਲਖ ਦੇ ਮਜੀਠੀਆ ਨੂੰ ਲੈ ਕੇ ਦਿੱਤੇ ਬਿਆਨ 'ਤੇ ਕੀ ਕਾਰਵਾਈ ਕੀਤੀ ਗਈ। ਇਨਾਂ ਤਿੰਨਾਂ ਨੇ ਕਨਫੈਸ਼ਨਲ ਸਟੇਟਮੈਂਟ ਦਿੱਤੀ ਸੀ। ਇਨਾਂ ਤਿੰਨਾਂ ਦੀ ਸਟੇਟਮੈਂਟ ਪੰਜਾਬ ਸਰਕਾਰ ਵਲੋਂ ਡਰੱਗਸ ਮਾਮਲਿਆਂ ਦੀ ਜਾਂਚ ਲਈ ਗਠਿਤ ਸਪੈਸ਼ਲ ਟਾਸਕ ਫੋਰਸ ਨੂੰ ਹੈੱਡ ਕਰ ਰਹੇ ਪੰਜਾਬ ਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਵੀ ਉਪਲਬਧ ਕਰਵਾਈ ਜਾਵੇ।

Comments

Leave a Reply