Sat,May 25,2019 | 01:27:21pm
HEADLINES:

Punjab

ਭਾਜਪਾ ਪ੍ਰਧਾਨ ਦੀ ਜੁੱਤੀ ਸਮੇਤ ਫੋਟੋ ਚੌਂਕ 'ਚ ਲਗਾਈ, ਵਾਲਮੀਕਿ ਸਮਾਜ ਭੜਕਿਆ

ਭਾਜਪਾ ਪ੍ਰਧਾਨ ਦੀ ਜੁੱਤੀ ਸਮੇਤ ਫੋਟੋ ਚੌਂਕ 'ਚ ਲਗਾਈ, ਵਾਲਮੀਕਿ ਸਮਾਜ ਭੜਕਿਆ

ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਲੰਧਰ ਦੇ ਭਗਵਾਨ ਵਾਲਮੀਕਿ ਚੌਂਕ ਵਿੱਚ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਜੁੱਤੀ ਪਾਏ ਸਮੇਤ ਤਸਵੀਰ ਲਗਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਨ੍ਹਾਂ ਫਲੈਕਸਾਂ ਨੂੰ ਦੇਖਦੇ ਹੀ ਵਾਲਮੀਕਿ ਸਮਾਜ ਦੇ ਲੋਕ ਭੜਕ ਗਏ। ਉਨ੍ਹਾਂ ਨੇ ਚੌਂਕ ਵਿੱਚ ਲੱਗੇ ਫਲੈਕਸਾਂ 'ਤੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਹੋਰ ਭਾਜਪਾ ਆਗੂਆਂ ਦੇ ਮੂੰਹ ਕਾਲੇ ਕਰ ਦਿੱਤੇ। ਵਾਲਮੀਕਿ ਸਮਾਜ ਨੇ ਇਸਦੇ ਵਿਰੋਧ ਵਿੱਚ ਥਾਣਾ 4 ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸ਼ਿਕਾਇਤ ਵੀ ਦੇ ਦਿੱਤੀ।
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਭਾਜਪਾ ਯੁਵਾ ਮੋਰਚਾ ਨੇ ਜਲੰਧਰ ਵਿੱਚ ਮੋਟਰਸਾਈਕਲ ਕੱਢਣ ਦੀ ਯੋਜਨਾ ਬਣਾਈ ਸੀ। ਇਸ ਰੈਲੀ ਦੇ ਸਬੰਧ ਵਿੱਚ ਰਾਹ ਵਿੱਚ ਕਈ ਸਥਾਨਾਂ 'ਤੇ ਬੈਨਰ-ਫਲੈਕ ਲਗਾਏ ਗਏ ਸਨ। ਇਸਦੇ ਤਹਿਤ ਹੀ ਭਗਵਾਨ ਵਾਲਮੀਕਿ ਚੌਂਕ ਵਿੱਚ ਵੀ ਬੈਨਰ ਲਗਾਏ ਗਏ ਸਨ। ਇਨ੍ਹਾਂ ਬੈਨਰਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਕਈ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਤਸਵੀਰ ਵਿੱਚ ਮਲਿਕ ਨੇ ਜੁੱਤੀ ਪਾਈ ਹੋਈ ਸੀ।
 
ਇਹ ਫੋਟੋ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਵੱਲ ਸੀ। ਇਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਬੈਨਰ ਵਾਰਡ 2 ਤੋਂ ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ ਵੱਲੋਂ ਲਗਾਏ ਗਏ ਸਨ। ਇਨ੍ਹਾਂ ਫਲੈਕਸਾਂ ਤੋਂ ਵਾਲਮੀਕਿ ਸਮਾਜ ਦੇ ਲੋਕਾਂ ਵਿੱਚ ਰੋਸ ਫੈਲ ਗਿਆ। ਉਨ੍ਹਾਂ ਨੇ ਭਾਜਪਾ ਆਗੂਆਂ ਦੀਆਂ ਤਸਵੀਰਾਂ 'ਤੇ ਕਾਲਾ ਰੰਗ ਲਗਾ ਦਿੱਤਾ। 
 
ਮੌਕੇ 'ਤੇ ਨੈਸ਼ਨਲ ਵਾਲਮੀਕਿ ਸਭਾ ਦੇ ਪ੍ਰਧਾਨ ਸੋਨੂੰ ਹੰਸ, ਰਿਸ਼ੀ ਸੋਂਧੀ, ਰਾਜੂ, ਗੌਰਵ ਕਲਿਆਣ, ਭਗਵਾਨ ਵਾਲਮੀਕਿ ਮੰਦਰ ਅਲੀ ਮੁਹੱਲਾ, ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਰਾਡੀਵ ਗੋਰਾ, ਚੇਅਰਮੈਨ ਰਾਜੂ ਆਦਿ ਨੇ ਭਾਰੀ ਵਿਰੋਧ ਕੀਤਾ।
 
ਮਾਹੌਲ ਤਣਾਅਪੂਰਨ ਹੁੰਦਾ ਦੇਖ ਕੇ ਦੋ ਥਾਣਿਆਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫਲੈਕਸ ਉਤਾਰ ਦਿੱਤੇ। ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਵਾਲਮੀਕਿ ਸਮਾਜ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਮਾਮਲੇ ਭੜਕਨ ਤੋਂ ਬਾਅਦ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵਾਲਮੀਕਿ ਸਮਾਜ ਤੋਂ ਮਾਫੀ ਮੰੰਗ ਲਈ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਗਲਤੀ ਕੀਤੀ ਹੈ, ਉਸਦਾ ਉਨ੍ਹਾਂ ਨੂੰ ਦੁੱਖ ਹੈ। ਕੌਂਸਲਰ ਸੁਸ਼ੀਲ ਸ਼ਰਮਾ ਨੇ ਵੀ ਇਸ ਮਾਮਲੇ 'ਤੇ ਮਾਫੀ ਮੰਗੀ ਹੈ।

 

Comments

Leave a Reply