Sat,Sep 19,2020 | 07:09:00am
HEADLINES:

Punjab

ਡੀਜੇ ਦੌਰਾਨ ਦਲਿਤ ਨੌਜਵਾਨ ਨੂੰ ਗੋਲੀ ਮਾਰੀ, ਕਾਂਗਰਸ ਐੱਮਐੱਲਏ ਨੇ ਦਿੱਤਾ 'ਵਿਵਾਦਤ ਬਿਆਨ' ਤਾਂ ਲੋਕ ਭੜਕੇ

ਡੀਜੇ ਦੌਰਾਨ ਦਲਿਤ ਨੌਜਵਾਨ ਨੂੰ ਗੋਲੀ ਮਾਰੀ, ਕਾਂਗਰਸ ਐੱਮਐੱਲਏ ਨੇ ਦਿੱਤਾ 'ਵਿਵਾਦਤ ਬਿਆਨ' ਤਾਂ ਲੋਕ ਭੜਕੇ

ਮੋਗਾ ਦੇ ਪਿੰਡ ਮਸਤੇਲਾਵਾ ਵਿੱਚ ਸ਼ਨੀਵਾਰ ਰਾਤ 12 ਵਜੇ ਤੋਂ ਬਾਅਦ ਗਾਣਾ ਚਲਾਉਣ ਤੋਂ ਇਨਕਾਰ ਕਰਨ 'ਤੇ ਡੀਜੇ ਮੁਲਾਜ਼ਮ ਦਲਿਤ ਨੌਜਵਾਨ ਕਰਮ ਸਿੰਘ (19) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਮਾਮਲੇ ਦੇ ਸਬੰਧ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪੱਖ ਦੇ ਲੋਕ ਸਿਵਲ ਹਸਪਤਾਲ ਵਿੱਚ ਧਰਨਾ ਦੇ ਰਹੇ ਸਨ। ਖਬਰਾਂ ਮੁਤਾਬਕ, ਮੌਕੇ 'ਤੇ ਪਹੁੰਚੇ ਧਰਮਕੋਟ ਦੇ ਕਾਂਗਰਸ ਐੱਮਐੱਮਏ ਸੁਰਜੀਤ ਸਿੰਘ ਕਾਕਾ ਲੋਹਗੜ ਦੇ ਬਿਆਨ ਤੋਂ ਬਾਅਦ ਮਾਮਲਾ ਹੋਰ ਭੜਕ ਗਿਆ।
 
ਦੱਸਿਆ ਜਾਂਦਾ ਹੈ ਕਿ ਐੱਮਐੱਲਏ ਨੇ ਕਿਹਾ ਕਿ 'ਇਹ ਪਹਿਲੀ ਹੱਤਿਆ ਨਹੀਂ ਹੈ। ਇਸ ਤਰ੍ਹਾਂ ਨਾਲ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ। ਲੋਕ ਇਸ ਤਰ੍ਹਾਂ ਮਰਦੇ ਰਹਿੰਦੇ ਆ।' ਇਸ ਕਥਿਤ ਬਿਆਨ 'ਤੇ ਧਰਨਾ ਦੇ ਰਹੇ ਲੋਕ ਭੜਕ ਗਏ। ਉਨ੍ਹਾਂ ਨੇ ਕਾਂਗਰਸੀ ਐੱਮਐੱਲਏ ਦੀ ਕਾਰ 'ਤੇ ਜਮ ਕੇ ਪੱਥਰ ਚਲਾਏ। ਐੱਮਐੱਲਏ ਦੇ ਕਾਰ ਡਰਾਈਵਰ ਨੇ ਬੈਕ ਗਿਅਰ ਵਿੱਚ ਗੱਡੀ ਭਜਾਈ, ਜਿਸ ਤੋਂ ਬਾਅਦ ਐੱਮਐੱਲਏ ਗੱਡੀ 'ਚੋਂ ਨਿੱਕਲ ਕੇ ਨਿਊ ਟਾਉਣ ਦੀ ਕਿਸੇ ਕੋਠੀ 'ਚ ਲੁਕ ਗਏ।
 
ਖਬਰਾਂ ਮੁਤਾਬਕ, ਗੋਲੀ ਨਾਲ ਮਰਨ ਵਾਲੇ ਦਲਿਤ ਨੌਜਵਾਨ ਦੇ ਹੱਕ 'ਚ ਧਰਨਾ ਦੇ ਰਹੀ ਸੰਘਰਸ਼ ਸਮਿਤੀ ਦਾ ਕਹਿਣਾ ਸੀ ਕਿ ਮਾਮਲੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਤੇ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਐੱਸਸੀ-ਐੱਸਟੀ ਐਕਟ ਜੋੜਿਆ ਜਾਵੇ। ਇਸੇ ਦੌਰਾਨ ਕਾਂਗਰਸ ਵਿਧਾਇਕ ਨੇ ਕਥਿਤ ਤਰ 'ਤੇ ਵਿਵਾਦਤ ਬਿਆਨ ਦੇ ਦਿੱਤਾ, ਜਿਸ 'ਤੇ ਮਾਮਲਾ ਭੜਕ ਗਿਆ।
 
ਦੂਜੇ ਪਾਸੇ ਵਿਧਾਇਕ ਸੁਰਜੀਤ ਸਿੰਘ ਕਾਕਾ ਲੋਹਗੜ ਨੇ ਮੀਡੀਆ ਨੂੰ ਕਿਹਾ ਕਿ ਉਹ ਹਸਪਤਾਲ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਗਏ ਸਨ। ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਇਮੇਜ਼ ਖਰਾਬ ਕਰਨ ਲਈ ਉਨ੍ਹਾਂ ਦੇ ਬਿਆਨ ਦਾ ਗਲਤ ਅਰਥ ਕੱਢਿਆ ਅਤੇ ਗੱਡੀ ਤੋੜ ਦਿੱਤੀ।

 

Comments

Leave a Reply