Tue,Oct 16,2018 | 08:05:43am
HEADLINES:

Punjab

ਕੰਮ 'ਤੇ ਲੇਟ ਪਹੁੰਚਣ 'ਤੇ ਜ਼ਿਮੀਂਦਾਰ ਨੇ ਜ਼ਲੀਲ ਕੀਤਾ, ਮਜ਼ਦੂਰ ਨੇ ਜ਼ਹਿਰ ਖਾ ਕੇ ਜਾਨ ਦਿੱਤੀ

ਕੰਮ 'ਤੇ ਲੇਟ ਪਹੁੰਚਣ 'ਤੇ ਜ਼ਿਮੀਂਦਾਰ ਨੇ ਜ਼ਲੀਲ ਕੀਤਾ, ਮਜ਼ਦੂਰ ਨੇ ਜ਼ਹਿਰ ਖਾ ਕੇ ਜਾਨ ਦਿੱਤੀ

ਸੰਗਰੂਰ ਵਿੱਚ ਇੱਕ ਦਲਿਤ ਮਜ਼ਦੂਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਮਜ਼ਦੂਰ ਕੰਮ 'ਤੇ 2 ਘੰਟੇ ਲੇਟ ਪਹੁੰਚਿਆ ਸੀ। ਇਸ ਕਰਕੇ ਜ਼ਿਮੀਂਦਾਰ ਤੇ ਉਸਦੇ ਪਰਿਵਾਰ ਨੇ ਉਸਨੂੰ ਜ਼ਲੀਲ ਕੀਤਾ। ਇਸੇ ਤੋਂ ਪਰੇਸ਼ਾਨ ਹੋ ਕੇ ਉਸਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ।
 
ਮੀਡੀਆ ਰਿਪੋਰਟ ਮੁਤਾਬਕ, ਜਸਵੀਰ ਸਿੰਘ ਨਿਵਾਸੀ ਜਲੂਰ ਨੇ ਦੱਸਿਆ ਕਿ ਉਸਦਾ ਭਰਾ ਗੁਰਪ੍ਰੀਤ ਸਿੰਘ (32) ਪਿੰਡ ਦੇ ਜ਼ਿਮੀਂਦਾਰ ਨਿਰਮਲ ਸਿੰਘ ਕੋਲ ਪਿਛਲੇ 9 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ।
 
20 ਨਵੰਬਰ ਨੂੰ ਪਿੰਡ ਵਿੱਚ ਵਿਆਹ ਹੋਣ ਕਾਰਨ ਗੁਰਪ੍ਰੀਤ ਕੰਮ 'ਤੇ ਦੋ ਘੰਟੇ ਲੇਟ ਪਹੁੰਚਿਆ। ਇਸ 'ਤੇ ਨਿਰਮਲ ਦੀ ਪਤਨੀ ਨੇ ਉਨ੍ਹਾਂ ਦੇ ਘਰ ਆ ਕੇ ਗੁਰਪ੍ਰੀਤ ਨੂੰ ਜ਼ਲੀਲ ਕੀਤਾ ਤੇ ਘਰ ਲੈ ਜਾ ਕੇ ਕੁੱਟਮਾਰ ਵੀ ਕੀਤੀ। ਬਾਅਦ ਵਿੱਚ ਖੇਤ 'ਚ ਲੈ ਜਾ ਕੇ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਪਰੇਸ਼ਾਨ ਹੋ ਕੇ ਗੁਰਪ੍ਰੀਤ ਨੇ ਜ਼ਹਿਰੀਲੀ ਦਵਾਈ ਪੀ ਲਈ।
 
ਇਸ ਤੋਂ ਬਾਅਦ ਗੁਰਪ੍ਰੀਤ ਨੂੰ ਨਿਰਮਲ ਸਿੰਘ ਪਿੰਡ ਦੀ ਧਰਮਸ਼ਾਲਾ ਦੇ ਕੋਲ ਛੱਡ ਗਿਆ। ਗੁਰਪ੍ਰੀਤ ਨੇ ਘਰ ਆ ਕੇ ਸਾਰੀ ਗੱਲ ਦੱਸੀ। ਉਹ ਤੁਰੰਤ ਨਿਰਮਲ ਸਿੰਘ ਦੇ ਕੋਲ ਗਿਆ ਤੇ ਹਸਪਤਾਲ ਲੈ ਜਾਣ ਲਈ ਗੱਡੀ ਮੰਗੀ ਪਰ ਉਸਨੂੰ ਨਹੀਂ ਦਿੱਤੀ ਗਈ। ਉਹ ਗੁਆਂਢੀਆਂ ਦੀ ਗੱਡੀ ਲੈ ਕੇ ਗੁਰਪ੍ਰੀਤ ਨੂੰ ਲਹਿਰਾਗਾਗਾ ਹਸਪਤਾਲ ਲੈ ਗਿਆ, ਜਿੱਥੋਂ ਉਸਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਉਸਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧ ਵਿੱਚ ਜ਼ਿਮੀਂਦਾਰ, ਉਸਦੇ ਪਿਤਾ, ਪਤਨੀ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
 
ਮਲੌਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਲਈ ਪਹਿਲਾਂ ਹੀ ਸੰਘਰਸ਼ ਚੱਲ ਰਿਹਾ ਹੈ। ਦਲਿਤਾਂ 'ਤੇ ਹਮਲੇ ਵਿਚ ਜ਼ਖਮੀ ਮਾਤਾ ਗੁਰਦੇਵ ਕੌਰ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੇ ਕਤਲ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਦੋਸ਼ੀਆਂ ਦਾ ਜਾਤੀ ਤੌਰ 'ਤੇ ਦਾਬਾ ਹੋਣ ਕਾਰਨ ਹੀ ਦਲਿਤ ਵਰਗ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ।

 

Comments

Leave a Reply