Tue,Feb 25,2020 | 03:01:08pm
HEADLINES:

Punjab

ਸੰਗਰੂਰ ਦੇ ਦਲਿਤਾਂ ਦਾ ਦੋਸ਼, ਜ਼ਮੀਨ ਖਾਲੀ ਕਰਨ ਲਈ ਧਮਕਾ ਰਹੇ ਨੇ ਉੱਚ ਜਾਤੀ ਦੇ ਲੋਕ

ਸੰਗਰੂਰ ਦੇ ਦਲਿਤਾਂ ਦਾ ਦੋਸ਼, ਜ਼ਮੀਨ ਖਾਲੀ ਕਰਨ ਲਈ ਧਮਕਾ ਰਹੇ ਨੇ ਉੱਚ ਜਾਤੀ ਦੇ ਲੋਕ

ਝਲੂਰ ਕਾਂਡ, ਜਗਮੇਲ ਹੱਤਿਆ ਕਾਂਡ ਤੇ ਦਲਿਤਾਂ ਦੇ ਸਮਾਜਿਕ ਬਾਇਕਾਟ ਵਰਗੀਆਂ ਘਟਨਾਵਾਂ ਨੂੰ ਲੈ ਕੇ ਸੰਗਰੂਰ ਪਿਛਲੇ ਲੰਮੇ ਸਮੇਂ ਤੋਂ ਚਰਚਾ 'ਚ ਰਹਿੰਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਇਸੇ ਜ਼ਿਲ੍ਹੇ ਨਾਲ ਸਬੰਧਤ ਦਲਿਤਾਂ ਨੇ ਆਪਣੇ ਨਾਲ ਧੱਕੇਸ਼ਾਹੀ ਹੋਣ ਦੀ ਗੱਲ ਕਹੀ ਹੈ। ਇਹ ਮਾਮਲਾ ਪੰਜਾਬ ਐੱਸਸੀ ਕਮਿਸ਼ਨ ਕੋਲ ਪਹੁੰਚਿਆ ਹੈ।

ਇਸ ਸਬੰਧ 'ਚ 'ਦ ਟ੍ਰਿਬਿਊਨ' ਦੀ ਖਬਰ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਜਖੇਪਾਲ ਪਿੰਡ ਦੇ ਦਲਿਤਾਂ ਨੇ ਦੋਸ਼ ਲਗਾਇਆ ਹੈ ਕਿ ਇੱਥੇ ਦੇ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਦਲਿਤਾਂ ਦਾ ਕਹਿਣਾ ਹੈ ਕਿ ਉੱਚ ਜਾਤੀ ਦੇ ਕੁਝ ਲੋਕ ਪੰਚਾਇਤੀ ਜ਼ਮੀਨ ਦੇ ਇੱਕ ਹਿੱਸੇ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਦਲਿਤ ਇਸ ਜ਼ਮੀਨ ਦਾ ਇਸਤੇਮਾਲ ਕੂੜਾ ਸੁੱਟਣ ਲਈ ਕਰ ਰਹੇ ਹਨ, ਜਿਨ੍ਹਾਂ ਨੂੰ ਉੱਚ ਜਾਤੀ ਦੇ ਲੋਕਾਂ ਵੱਲੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਖਬਰ ਮੁਤਾਬਕ ਪੰਜਾਬ ਐੱਸਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਨੇ ਦੱਸਿਆ ਕਿ ਦਲਿਤਾਂ ਨੇ ਦੋਸ਼ ਲਗਾਇਆ ਹੈ ਕਿ ਉਹ ਪਿਛਲੇ 50 ਸਾਲਾਂ ਤੋਂ ਛੱਪੜ ਕੰਢੇ ਵਾਲੀ ਪੰਚਾਇਤੀ ਜ਼ਮੀਨ ਦੇ ਇੱਕ ਹਿੱਸੇ ਦਾ ਇਸਤੇਮਾਲ ਕੂੜਾ ਸੁੱਟਣ ਲਈ ਕਰ ਰਹੇ ਹਨ। ਹੁਣ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਇਹ ਜ਼ਮੀਨ ਖਾਲੀ ਕਰਨ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਦਲਿਤਾਂ ਕੋਲ ਕੂੜਾ ਸੁੱਟਣ ਲਈ ਪਿੰਡ 'ਚ ਹੋਰ ਕੋਈ ਜਗ੍ਹਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਕਈ ਵਾਰ ਸੰਘਰਸ਼ ਦਾ ਮੈਦਾਨ ਬਣ ਚੁੱਕਾ ਹੈ। ਇਸ ਜ਼ਿਲ੍ਹੇ 'ਚ ਪਿਛਲੇ ਲੰਮੇ ਸਮੇਂ ਤੋਂ ਦਲਿਤ ਪੰਚਾਇਤੀ ਜ਼ਮੀਨ 'ਚ ਰਾਖਵੇਂ ਆਪਣੇ ਹਿੱਸੇ ਲਈ ਲੜਾਈ ਲੜਦੇ ਆ ਰਹੇ ਹਨ। ਇਸ ਸੰਘਰਸ਼ ਦੌਰਾਨ ਉਨ੍ਹਾਂ 'ਤੇ ਕਈ ਵਾਰ ਹਮਲੇ ਵੀ ਹੋ ਚੁੱਕੇ ਹਨ। ਹਾਲਾਂਕਿ ਇਸਦੇ ਬਾਵਜੂਦ ਇਹ ਲੜਾਈ ਜਾਰੀ ਹੈ।

Comments

Leave a Reply